ਇੰਦਰਜੀਤ ਢਿੱਲੋਂ, ਨੰਗਲ: ਅੱਜ ਟੈਕਨੀਕਲ ਸਰਵਿਸਜ਼ ਯੂਨੀਅਨ ਉਪ ਮੰਡਲ ਨੰਗਲ ਦੀ ਚੋਣ ਸਟੇਟ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਅਤੇ ਸਵਿਧਾਨ ਦੇ ਮੁਤਾਬਿਕ ਮੰਡਲ ਨਿਗਰਾਨ ਕਮੇਟੀ ਜਸਵਿੰਦਰ ਸਿੰਘ ਢੇਰ, ਜਰਨਲ ਸਕੱਤਰ ਜਗੀਰ ਸਿੰਘ ਕੈਸ਼ੀਅਰ ਦੀ ਨਿਗਰਾਨੀ ਹੇਠ ਹੋਈ। ਜਿਸ ਵਿੱਚ ਦਵਿੰਦਰ ਸਿੰਘ ਪ੍ਰਧਾਨ, ਕੇਵਲ ਕ੍ਰਿਸ਼ਨ ਮੀਤ ਪ੍ਰਧਾਨ , ਸੁਖਵਿੰਦਰ ਸਿੰਘ ਸੁੱਖੀ ਸਕੱਤਰ, ਤੇਲੂ ਰਾਮ ਮੀਤ ਸਕੱਤਰ, ਪ੍ਰੇਮ ਸਿੰਘ ਨੇਗੀ ਕੈਸ਼ੀਅਰ, ਚੁਣੇ ਗਏ। ਇਸ ਮੋਕੇ ਤੇ ਵਖ ਵਖ ਬੁਲਾਰਿਆਂ ਜਿਨ•ਾਂ ਵਿੱਚ ਵਿਸੇਸ਼ ਤੋਰ ਤੇ ਸਰਕਲ ਸਕੱਤਰ ਬਰਜਿੰਦਰ ਪੰਡਤ ਨੇ ਦੱਸਿਆ ਕਿ ਪਾਵਰ ਕਾਮ ਦੀ ਮੈਨੇਜ਼ਮੈਂਟ ਕੀਤੇ ਗਏ ਸਮਝੋਤਿਆਂ ਨੂੰ ਤਰੋੜ ਮਰੋੜ ਕੇ ਲਾਗੂ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਇਸ ਵਿਰੁੱਧ ਆਉਣ ਵਾਲੇ ਸੰਘਰਸ਼ ਲਈ ਤਕੜੇ ਹੋ ਕੇ ਮੈਦਾਨ ਵਿੱਚ ਨਿਤਰੋ। ਉਨ•ਾਂ ਕਿਹਾ ਕਿ 20,21 ਫਰਵਰੀ ਨੂੰ ਲੋਕ ਵਿਰੋਧੀ ਤੇ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਦੇਸ਼ ਪਧੱਰ ਤੇ ਹੜਤਾਲ ਲਈ ਲਾਮਬੰਦੀ ਕਰਣ ਲਈ ਕਿਹਾ ਤਾ ਕਿ ਦੇਸ਼ ਵਿਰੋਧੀ ਨੀਤੀਆਂ ਲਾਗੂ ਹੋਣ ਤੋਂ ਰੋਕੀਆਂ ਜਾਣ।

Post a Comment