ਲੁਧਿਆਣਾ (ਸਤਪਾਲ ਸੋਨੀ )ਪੁਲਿਸ ਟਰੇਨਿੰਗ ਸਕੂਲ,ਪੁਲਿਸ ਲਾਈਨ ਵਿੱਖੇ ਇਕ ਮੀਟਿੰਗ ਵਿੱਚ ਔਰਤਾਂ ਅਤੇ ਬਚਿੱਆਂ ਤੇ ਹੋ ਰਹੇ ਅਪਰਾਧਾਂ ਨੂੰ ਰੋਕਣ ਲਈ ਅਤੇ ਔਰਤਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇਕ ਤਜਵੀਜ ਤਿਆਰ ਕੀਤੀ ਗਈ ਹੈ। ਜਿਸ ਵਿੱਚ ਪੀ.ਸੀ.ਆਰ ਦੀਆਂ ਟਵੈਰਾ ਗੱਡੀਆਂ , ਪੀ.ਸੀ.ਆਰ ਮੋਟਰ ਸਾਈਕਲ ਅਤੇ ਲੈਡੀ ਪੁਲਿਸ ਕ੍ਰਮਚਾਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ।ਔਰਤਾਂ ਅਤੇ ਲੜਕੀਆਂ ਨਾਲ ਹੋ ਰਹੇ ਅਪਰਾਧਾਂ ਨੂੰ ਰੋਕਣ/ਠੱਲ ਪਾਉਣ ਲਈ ਹੈਲਪ ਲਾਈਨ ਨੰ: 1091 ਅਤੇ 78370-18555 ਜਿਲਾ ਕਟੰਰੋਲ ਰੂਮ ਤੇ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਹੈਂਡਲ ਕਰਨ ਲਈ ਲੈਡੀ ਕ੍ਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ।ਔਰਤਾਂ ਅਤੇ ਲੜਕੀਆਂ ਨਾਲ ਛੇੜ-ਛਾੜ ਸਬੰਧੀ ਠੱਲ ਪਾਉਣ ਲਈ ਸਕੂਲਾਂ/ ਕਾਲਜਾਂ ਦੇ ਸੂਚਨਾ ਬੋਰਡ ਤੇ ਹੈਲਪ ਲਾਈਨ ਨੰ: 1091 ਅਤੇ 78370-18555 ਅਤੇ ਕ੍ਰਾਈਮ ਅਗੇਂਸਟ ਵੂਮੇਨ ਸੈਲ ਇੰਚਾਰਜ ਜੈਸਮੀਨ ਕੌਰ ਦਾ ਮੋਬਾਇਲ ਨੰ: 95013-00867 ਦਿਤਾ ਗਿਆ ਹੈ।ਸਕੂਲਾਂ/ ਕਾਲਜਾਂ ਦੇ ਲੱਗਣ ਅਤੇ ਛੁੱਟੀ ਹੋਣ ਸਮੇਂ ਲੜਕੀਆਂ ਨਾਲ ਹੋ ਰਹੀ ਛੇੜ-ਛਾੜ ਨੂੰ ਰੋਕਣ ਲਈ ਐਂਟੀ ਇਵਟੀੰਿਜੰਗ ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਲੜਕੀਆਂ ਦੇ ਮਾਤਾ/ ਪਿਤਾ,ਸਕੂਲ ਟੀਚਰਾਂ ਅਤੇ ਆਮ ਜਨਤਾ ਨੂੰ ਸ਼ਾਮਿਲ ਕੀਤਾ ਗਿਆ ਹੈ । ਸਕੂਲਾਂ/ ਕਾਲਜਾਂ ਦੇ ਲੱਗਣ ਅਤੇ ਛੁੱਟੀ ਹੋਣ ਸਮੇਂ ਪੀ.ਸੀ.ਆਰ ਮੋਟਰ ਸਾਈਕਲ ਅਤੇ ਟਵੈਰਾ ਗੱਡੀਆਂ ਨੂੰ ਡਿਊਟੀ ਲਈ ਲਗਾਇਆ ਗਿਆ ਹੈ । ਕੋਈ ਸ਼ਕਾਇਤ ਮਿਲਣ ਤੇ ਉਸ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਵੇਗਾ ਤਾਂ ਜੋ ਔਰਤਾਂ ਅਤੇ ਲੜਕੀਆਂ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ ਕਰਨ ।

Post a Comment