ਮਾਨਸਾ 19ਜਨਵਰੀ ( ਆਹਲੂਵਾਲੀਆ) ਸੰਯੁਕਤ ਰਾਸ਼ਟਰ ਮਹਾਂ ਸਭਾ’ ਦੁਆਰਾ ਸਾਲ 2013 ਨੂੰ ਅੰਤਰਰਾਸ਼ਟਰੀ ਪਾਣੀ ਬਚਾਓ ਦਾ ਸਾਲ ਘੋਸ਼ਿਤ ਕੀਤਾ ਗਿਆ ਹੈ। ਜਿਸ ਤਹਿਤ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਨਿਰਦੇਸ਼ ਅਨੁਸਾਰ ਐਸ. ਡੀ. ਕੇ. ਐਲ., ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੇ ਸਮਾਜ ਵਿਚ ਪਾਣੀ ਨੂੰ ਬਚਾਉਣ ਅਤੇ ਇਸ ਦੀ ਉਚਿਤ ਵਰਤੋਂ ਕਰਨ ਲਈ ਲੋਕਾਂ ਵਿਚ ਇਸ ਸਬੰਧੀ ਜਾਗਰਤੀ ਪੈਦਾ ਕਰਨ ਲਈ ਰੈਲੀ ਕੱਢੀ ਗਈ। ਪ੍ਰੋਜੈਕਟ ਬੂੰਦ ਵਿਸ਼ੇ ਤਹਿਤ ਇਸ ਰੈਲੀ ਨੂੰ ਜ਼ਿਲ•ੇ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰ ਕੁਮਾਰ ਸ਼ਰਮਾ ਆਈ. ਏ. ਐਸ. ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਲੋਕਲ ਮੈਨੇਜਿੰਗ ਕਮੇਟੀ ਦੇ ਐਕਟਿੰਗ ਚੇਅਰਮੈਨ ਸੂਰਜ ਪ੍ਰਕਾਸ਼ ਗੋਇਲ, ਅਸ਼ੋਕ ਗਰਗ, ਕ੍ਰਿਸ਼ਨ ਕੁਮਾਰ ਫੱਤੇਵਾਲਾ, ਸੋਮਨਾਥ, ਗਿਰਧਾਰੀ ਲਾਲ, ਪਿੰ੍ਰਸੀਪਲ ਸੁਧੀਰ ਸਿੰਘ ਠਾਕੁਰ, ਅਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਕੁਮਾਰ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਵਡਮੁੱਲੀ ਦਾਤ ਨੂੰ ਸਹੀ ਅਤੇ ਉਚਿਤ ਵਰਤੋਂ ਕਰਨ ਲਈ ਪ੍ਰੇਰਿਆ। ਅੱਜ ਦੀ ਇਹ ਰੈਲੀ ਮਾਨਸਾ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚੋਂ ਦੀ ਕੱਢੀ ਗਈ। ਬੱਚਿਆਂ ਵੱਲੋਂ ਪਾਣੀ ਬਚਾਓ ਦੇ ਨਾਅਰੇ ਲਾਏ ਗਏ। ਸ਼ਹਿਰ ਦੇ ਚੌਰਾਹਿਆਂ ਵਿਚ ਰੁਕ ਕੇ ਸੀਨੀਅਰ ਅਧਿਆਪਕ ਜਸਪਾਲ ਭੰਡਾਰੀ ਅਤੇ ਅਰੁਣ ਅਰੋੜਾ ਵੱਲੋਂ ਲੋਕਾਂ ਨੂੰ ਪਾਣੀ ਦੀ ਉਚਿਤ ਵਰਤੋਂ ਕਰਨ ਲਈ ਅਤੇ ਪਾਣੀ ਦੀ ਬਚਤ ਕਰਨ ਲਈ ਜਾਣਕਾਰੀ ਦਿੱਤੀ ਗਈ। ਇਸ ਰੈਲੀ ਵਿਚ ਸਕੂਲ ਦੇ ਇੱਕ ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ।
Post a Comment