ਪੱਤਰ ਪ੍ਰੇਰਕ,ਮਾਨਸਾ/ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਦਰਬਾਰ ਸਾਹਿਬ ਤੋਂ ਲਿਆਂਦਾ ਚੰਦੂਆ ਲੱਲੂਆਣਾ ਦੇ ਗੁਰਦੁਆਰਾ ਸਾਹਿਬ ਨੂੰ ਦਾਨ ਕੀਤਾ। ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਦੁਨੀਆ ਭਰ ਵਿਚ ਮਨਾਇਆ ਜਾ ਰਿਹਾ ਹੈ।ਸਾਨੂੰ ਇਸ ਤੋਂ ਸਿੱਖਿਆ ਲੈ ਕੇ ਸਿੱਖਾਂ ਚ ਪੈਦਾ ਹੋ ਰਹੇ ਕਰਮਕਾਂਡਾਂ ਨੂੰ ਤਿਆਗ ਦੇਣਾ ਚਾਹੀਦਾ ਹੈ,ਜਿਸ ਕਰਕੇ ਜੀਵਨ ਦਾ ਸੁਧਾਰ ਤੇ ਸਿੱਖੀ ਨੂੰ ਨਵੇਂ ਰਾਹ ਪਾਇਆ ਜਾ ਸਕੇਗਾ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਿੰਡ ਵਾਸੀਆਂ ਦੀ ਮੰਗ ਤੇ ਲੱਲੂਆਣਾ ਵਿਖੇ ਇਕ ਧਾਰਮਿਕ ਸਾਹਿਤ ਵਾਲੀ ਲਾਇਬਰੇਰੀ ਵੀ ਦਿੱਤੀ ਜਾਵੇਗੀ,ਜਿਥੋਂ ਨੌਜਵਾਨਾਂ ਨੂੰ ਧਾਰਮਿਕ ਗਿਆਨ ਮਿਲੇਗਾ। ਇਸ ਮੌਕੇ ਸਾਬਕਾ ਸਰਪੰਚ ਸੁਰਜੀਤ ਸਿੰਘ,ਪ੍ਰਧਾਨ ਤਰਲੋਚਨ ਸਿੰਘ,ਮੀਤ ਪ੍ਰਧਾਨ ਲਾਲ ਸਿੰਘ,ਸਰਵਣ ਸਿੰਘ ,ਦਵਿੰਦਰ ਸਿੰਘ,ਕੁਲਵੰਤ ਸਿੰਘ, ਧੰਨਾ ਸਿੰਘ, ਰਣਜੀਤ ਸਿੰਘ,ਸੁਖਦੇਵ ਸਿੰਘ,ਬਲਦੇਵ ਸਿੰਘ ਪੰਚ ਆਦਿ ਹਾਜ਼ਿਰ ਸਨ।
Post a Comment