ਸ੍ਰੀ ਮੁਕਤਸਰ ਸਾਹਿਬ 22 ਜਨਵਰੀ / ਜਿਲ੍ਹਾ ਸੜਕ ਸੁਰੱਖਿਆ ਦੀ ਇੱਕ ਅਹਿਮ ਮੀਟਿੰਗ ਕਮੇਟੀ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੋਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਰਾਮਬੀਰ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਅਮਨਦੀਪ ਬਾਂਸਲ ਐਸ.ਡੀ.ਐਮ ਮਲੋਟ, ਸ੍ਰੀ ਗੁਰਵਿੰਦਰ ਸਿੰਘ ਸੰਘਾ ਡੀ.ਐਸ.ਪੀ ਟਰੈਫਿਕ, ਡਾ. ਨਰੇਸ਼ ਪਰੂਥੀ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ, ਸ੍ਰੀ ਜਸਪ੍ਰੀਤ ਛਾਬੜਾ, ਸ੍ਰੀ ਸ਼ਾਮ ਲਾਲ ਨੇ ਭਾਗ ਲਿਆ। ਡਿਪਟੀ ਕਮਿਸ਼ਨਰ ਨੇ ਨਗਰ ਕੌਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਨਜਾਇਜ ਕਬਜ਼ੇ ਸ਼ਖਤੀ ਨਾਲ ਹਟਾਏ ਜਾਣ ਅਤੇ ਅਣਸੇਫ ਬਿਲਡਿੰਗ ਜੇਕਰ ਹੋਵੇ ਤਾਂ ਉਸ ਨੂੰ ਹਟਾਇਆ ਜਾਵੇ ਤਾਂ ਜੋ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ। ਉਹਨਾਂ ਅੱਗੇ ਕਿਹਾ ਕਿ ਬਠਿੰਡਾ ਰੋਡ ਤੇ ਜੋ ਚੋੜਾ ਫੁੱਟਪਾਥ ਬਣਾਇਆ ਗਿਆ ਹੈ, ਇਸ ਨੂੰ ਠੀਕ ਕੀਤਾ ਜਾਵੇ ਤਾਂ ਜੋ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ। ਉਹਨਾਂ ਬੀ.ਐਂਡ ਆਰ ਨੂੰ ਕਿਹਾ ਕਿ ਸੜਕਾਂ ਤੇ ਨਜਾਇਜ ਊਘੀਆਂ ਝਾੜੀਆਂ ਨੂੰ ਹਟਾਇਆ ਜਾਵੇ। ਉਹਨਾਂ ਟਰੈਫਿਕ ਪੁਲਿਸ ਨੂੰ ਕਿਹਾ ਕਿ ਜਿਹਨਾਂ ਵਹੀਕਲਾਂ ਤੇ ਪ੍ਰੈਸ ਹਾਰਨ ਜਾਂ ਟੇਪ ਰਿਕਾਰਡ ਲੱਗੇ ਪਾਏ ਜਾਣ ਉਹਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਟਰੈਫਿਕ ਸਮੱਸਿਆਂ ਦਾ ਹੱਲ ਕੀਤਾ ਜਾਵੇ।
ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪਧਾਨਗੀ ਕਰਦੇ ਹੋਏ।

Post a Comment