ਸਰਦੂਲਗੜ੍ਹ 22 ਜਨਵਰੀ (ਸੁਰਜੀਤ ਸਿੰਘ ਮੋਗਾ) ਬੀਤੇ ਦਿਨੀ ਪਿੰਡ ਆਹਲੂਪੁਰ ਦੇ ਬਲਵੀਰ ਸਿੰਘ ਨਾਮੀ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਹਲੂਪੁਰ ਦਾ ਰਹਿਣ ਵਾਲਾ ਬਲਵੀਰ ਸਿੰਘ(42) ਪੁੱਤਰ ਜੋਗਿੰਦਰ ਸਿੰਘ(ਮਹਿਰਾ ਸਿੱਖ), ਜੋ ਆਪਣੇ ਘਰ ਵਿਚ ਪਾਣੀ ਵਾਲੇ ਟੱਲੂ ਪੰਪ ਨੂੰ ਚਲਾਉਣ ਲਈ ਤਾਰਾ ਪਲੱਗ ਵਿਚ ਪਾ ਰਿਹਾ ਸੀ ਕਿ ਅਚਾਨਕ ਬਿਜਲੀ ਦਾ ਝਟਕਾ ਉਕਤ ਨੂੰ ਲੱਗਾ ਜਿਸ ਕਾਰਨ ਉਕਤ ਪਿੱਛੇ ਡਿੱਗ ਗਿਆ ਜਿਸ ਨਾਲ ਉਸ ਦੀ ਪਿੱਠ ਦਾ ਮਣਕਾ ਟੁੱਟ ਗਿਆ ਅਤੇ ਮੌਤ ਹੋ ਗਈ। ਉਞ ਮ੍ਰਿਤਕ ਪੇਸੇ ਵੱਜੋ ਹਲਵਾਈ ਸੀ ਅਤੇ ਵਿਆਹਿਆ ਹੋਇਆ ਸੀ। ਮ੍ਰਿਤਕ ਆਪਣੇ ਪਿੱਛੇ ਵਿਧਵਾ ਅਤੇ 6 ਬੱਚੇ ਛੱਡ ਗਿਆ, ਜਿਨ੍ਹਾ ਵਿੱਚੋ 4 ਲੜਕੀਆ ਅਤੇ 2 ਲੜਕੇ ਹਨ।


Post a Comment