ਹੁਸ਼ਿਆਰਪੁਰ, 23 ਜਨਵਰੀ ( ) ਸਮਾਜ ਸੇਵਾ ਅਤੇ ਧਾਰਮਿਕ ਇਮਾਰਤਾਂ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਗੁਰੂ ਨਾਨਕ ਨਾਮ ਲੇਵਾ ਚੈਰੀਟੇਬਲ ਫਾਉਂਡੇਸ਼ਨ ਵਲੋਂ ਹੁਸ਼ਿਆਰਪੁਰ ਦੇ ਮੁਹੱਲਾ ਜਯੋਤੀ ਐਵਨਿਊ ਵਿਖੇ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੀ ਉਸਾਰੀ ਲਈ 25000 ਰੁਪਏ ਦੀ ਵਿੱਤੀ ਸਹਾਇਤਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਆਗੂਆ ਨੇ ਦੱਸਿਆ ਕਿ ਸੰਸਥਾ ਵਲੋਂ ਸਮਾਜ ਦੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਅਧੀਨ ਲੋੜਵੰਦਾਂ ਦੀ ਮੱਦਦ, ਸਕੂਲੀ ਬੱਚਿਆਂ ਨੂੰ ਜ਼ਰੂਰਤ ਦਾ ਸਮਾਨ ਅਤੇ ਬਜੁਰਗਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਨਾਂ• ਕਿਹਾ ਕਿ ਸੰਸਥਾ ਦਾ ਮੁੱਖ ਮੰਤਵ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਦੀ ਮੱਦਦ ਕਰਨਾ ਹੈ। ਇਸ ਮੌਕੇ ਸੰਸਥਾ ਦੇ ਮੁਖੀ ਸ. ਸੁਰਿੰਦਰ ਸਿੰਘ ਸੂਰ ਯੂ.ਕੇ. ਅਤੇ ਸੰਸਥਾ ਦੇ ਸਮੂਹ ਮੈਂਬਰ ਜਿਨ•ਾਂ ਵਿਚ ਸ. ਸ਼ਿੰਗਾਰਾ ਸਿੰਘ ਮਠਾਰੂ, ਬੀਬੀ ਰਾਜਿੰਦਰ ਕੌਰ, ਡਾਕਟਰ ਮਹਿੰਦਰ ਸਿੰਘ ਦਿਗਪਾਲ ਅਤੇ ਸਾਬਕਾ ਐਸ.ਐਚ.ਓ. ਸਵਰਨ ਸਿੰਘ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।


Post a Comment