ਮਾਨਸਾ 23ਜਨਵਰੀ () ਜਿਲਾ ਪੁਲਿਸ ਮਾਨਸਾ ਵੱਲੋਂ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਸ:ਥ: ਬਲਦੇਵ ਸਿੰਘ ਇੰਚਾਰਜ ਪੁਲਿਸ ਚੌਕੀ ਰਮਦਿੱਤੇਵਾਲਾ ਸਮੇਤ ਪੁਲਿਸ ਪਾਰਟੀ ਵੱਲੋ ਬਰਾਏ ਗਸ਼ਤ ਬਾ: ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਪਿੰਡ ਖੋਖਰ ਖੁਰਦ ਪਾਸ ਰਘਵੀਰ ਸਿੰਘ ਉਰਫ ਸੁੱਖੀ ਪੁੱਤਰ ਭਾਨ ਸਿੰਘ ਵਾਸੀ ਮਾਖਾ ਚਹਿਲਾ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਤਲਾਸ਼ੀ ਕਰਨ ਤੇ ਉਸ ਪਾਸੋ ਇੱਕ ਪਿਸਤੌਲ 315 ਬੋਰ ਦੇਸੀ ਸਮੇਤ ਤਿੰਨ ਰੌਂਦ ਜਿੰਦਾ ਬਰਾਮਦ ਕੀਤੇ। ਜਿਸ ਵਿਰੁੱਧ ਮੁਕੱਦਮਾ ਨੰਬਰ 4 ਮਿਤੀ 22-1-2013 ਅ/ਧ 25/54/59 ਅਸਲਾ ਐਕਟ ਥਾਣਾ ਕੋਟ ਧਰਮੂ ਦਰਜ਼ ਰਜਿਸਟਰ ਕਰਵਾਇਆ ਗਿਆ। ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਮੁਕੱਦਮਾ ਨੰਬਰ 13 ਮਿਤੀ 25-2-2009 ਅ/ਧ 302/34 ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ ਉਮਰ ਕੈਦ ਦੀ ਸਜਾ ਹੋਣ ਤੇ ਮਾਨਸਾ ਜੇਲ ਵਿਖੇ ਸਜਾ ਭੁਗਤ ਰਿਹਾ ਹੈ ਅਤੇ ਹੁਣ ਛੁੱਟੀ ਆਇਆ ਹੋਇਆ ਸੀ। ਜਿਸਨੇ ਇਹ ਪਿਸਤੌਲ ਛੁੱਟੀ ਦੌਰਾਨ ਮੇਰਠ ਦੇ ਨਜਦੀਕ ਪਿੰਡ ਭਾਵਨਾ ਤੋਂ ਕਿਸੇ ਨਾਮਲੂਮ ਵਿਆਕਤੀ ਪਾਸੋ 6,000/-ਰੁਪਏ ਦਾ ਖਰੀਦ ਕੇ ਲਿਆਇਆ ਸੀ। ਜਿਸਨੇ ਦੱਸਿਆ ਕਿ ਉਸਨੇ ਇਹ ਪਿਸਤੌਲ ਉਕਤ ਕਤਲ ਦੇ ਮੁਕੱਦਮਾ ਵਿੱਚ ਜਿਹੜੇ ਵਿਆਕਤੀਆ ਨੇ ਉਸ ਵਿਰੁੱਧ ਗਵਾਹੀ ਦਿੱਤੀ ਸੀ, ਨੂੰ ਸਬਕ ਸਿਖਾਉਣ ਲਈ ਲਿਆਂਦਾ ਸੀ।ਕਥਿੱਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Post a Comment