ਬਰਨਾਲਾ 23 ਜਨਵਰੀ()--ਗੱਤਕਾ ਫੈਡਰੇਸ਼ਨ ਆਫ਼ ਇੰਡੀਆ (ਰਜ਼ਿ.) ਦੀ ਅਗਵਾਈ ਹੇਠ ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਦੇ ਸਹਿਯੋਗ ਨਾਲ ਪਿੰਡ ਛੀਨੀਵਾਲ ਕਲਾਂ ਜਿਲਾ ਬਰਨਾਲਾ ਵਿਖੇ ਤਿੰਨ ਰੋਜਾ ਜਿਲਾ ਪੱਧਰੀ ਮੁਫਤ ਗੱਤਕਾ ਟਰੇਨਿੰਗ ਕੈਂਪ ਅਤੇ ਰਿਫਰੈਸ਼ਰ ਕੋਰਸ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਗੱਤਕਾ ਕੋਚਾਂ, ਰੈਫਰੀਆਂ ਤੇ ਖਿਡਾਰੀਆਂ ਨੂੰ ਨਿਯਮਬੱਧ ਗੱਤਕਾ ਮੁਕਾਬਲਿਆਂ ਦੇ ਸਫਲ ਆਯੋਜਨ ਲਈ ਗੱਤਕਾ ਰੂਲਜ਼ ਬੁੱਕ ਅਨੁਸਾਰ ਗੱਤਕਾ ਤਕਨੀਕ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।ਇਸ ਸਬੰਧੀ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਸ੍ਰੀ ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਜ਼ਿਲ•ਾ ਗੱਤਕਾ ਐਸੋਸੀਏਸ਼ਨ ਬਰਨਾਲਾ (ਰਜ਼ਿ:) ਦੇ ਪ੍ਰਧਾਨ ਸ. ਭੋਲਾ ਸਿੰਘ ਵਿਰਕ ਦੇ ਸਹਿਯੋਗ ਨਾਲ 25 ਜਨਵਰੀ ਤੋਂ 27 ਜਨਵਰੀ ਤੱਕ ਪਿੰਡ ਛੀਨੀਵਾਲ ਕਲਾਂ ਨੇੜੇ ਮਹਿਲ ਕਲਾਂ ਵਿਖੇ ਲਾਏ ਜਾ ਰਹੇ ਇਸ ਕੈਂਪ ਵਿੱਚ ਕਰੀਬ 100 ਪੁਰਸ਼ ਅਤੇ ਮਹਿਲਾ ਗੱਤਕਾ ਕੋਚ, ਰੈਫਰੀ ਤੇ ਖਿਡਾਰੀ ਹਿੱਸਾ ਲੈਣਗੇ। ਉਨਾਂ ਦੱਸਿਆ ਕਿ ਗੱਤਕਾ ਫੈਡਰੇਸ਼ਨ ਦੀ ਨਿਯਮਾਂਵਲੀ (ਰੂਲਜ਼ ਬੁੱਕ) ਹੇਠ ਵੱਖ-ਵੱਖ ਥਾਵਾਂ ਉਪਰ ਦਰਜਨ ਤੋਂ ਵੱਧ ਗੱਤਕਾ ਟਰੇਨਿੰਗ ਕੈਂਪ, ਰਿਫਰੈਸ਼ਰ ਕੋਰਸ ਅਤੇ ਸੈਮੀਨਾਰ ਲਾਏ ਜਾ ਚੁੱਕੇ ਹਨ ਅਤੇ ਭਵਿੱਖ ਵਿੱਚ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਹੋਰ ਵੀ ਅਜਿਹੇ ਕੈਂਪ ਲਾਏ ਜਾਣਗੇ। ਪੰਜਾਬ ਸਟੇਟ ਐਵਾਰਡੀ ਸ੍ਰੀ ਗਰੇਵਾਲ ਦੱਸਿਆ ਕਿ ਇਸ ਮੌਕੇ ਉਘੀਆਂ ਰਾਜਸੀ ਅਤੇ ਧਾਰਮਿਕ ਸਖਸ਼ੀਅਤਾਂ ਗੱਤਕਾ ਖਿਡਾਰੀਆਂ ਨੂੰ ਅਸ਼ੀਰਵਾਦ ਦੇਣਗੀਆਂ। ਉਨਾਂ ਕਿਹਾ ਕਿ ਇਸ ਕੈਂਪ ਵਿੱਚ ਸੰਗਰੂਰ, ਮਾਨਸਾ, ਮੋਗਾ ਅਤੇ ਲੁਧਿਆਣਾ ਦੇ ਚਾਹਵਾਨ ਗੱਤਕਾ ਖਿਡਾਰੀ ਵੀ ਸ਼ਿਰਕਤ ਕਰ ਸਕਦੇ ਹਨ ਅਤੇ ਇਸ ਲਈ ਉਹ ਆਪਣੀ ਰਜ਼ਿਸਟਰੇਸ਼ਨ ਕਰਵਾਉਣ ਲਈ ਕੈਂਪ ਦੇ ਮੁੱਖ ਕਨਵੀਨਰ ਅਤੇ ਵਿਰਸਾ ਸੰਭਾਲ ਵਿੰਗ ਦੇ ਕੌਮੀ ਵਾਈਸ ਚੇਅਰਮੈਨ ਮਨਜੀਤ ਸਿੰਘ ਗੱਤਕਾ ਮਾਸਟਰ, ਚੰਡੀਗੜ• ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਤੇ ਕੈਂਪ ਕਨਵੀਨਰ ਡਾ. ਦੀਪ ਸਿੰਘ, ਗੱਤਕਾ ਫੈਡਰੇਸ਼ਨ ਦੇ ਜਾਇੰਟ ਸੈਕਟਰੀ ਤੇ ਕੈਂਪ ਆਰਗੇਨਾਈਜਰ ਅਵਤਾਰ ਸਿੰਘ ਪਟਿਆਲਾ, ਵਿਰਸਾ ਸੰਭਾਲ ਵਿੰਗ ਦੇ ਕੋਆਰਡੀਨੇਟਰ ਬਲਜਿੰਦਰ ਸਿੰਘ ਤੂਰ ਮੀਤ ਪ੍ਰਧਾਨ ਜ਼ਿਲ•ਾ ਗੱਤਕਾ ਐਸੋਸੀਏਸ਼ਨ ਲੁਧਿਆਣਾ, ਹਰਦੇਵ ਸਿੰਘ ਛੀਨੀਵਾਲ ਕਲਾਂ ਜਾਂ ਕਰਮਜੀਤ ਸਿੰਘ ਛੀਨੀਵਾਲ ਕਲਾਂ ਨਾਲ ਸੰਪਰਕ ਕਰ ਸਕਦੇ ਹਨ।
ਸ੍ਰੀ ਵਿਰਕ ਨੇ ਦੱ੍ਯਸਆ ਕਿ ਇਸ ਰਿਫਰੈਸ਼ਰ ਕੋਰਸ ਦੌਰਾਨ ਖਿਡਾਰੀਆਂ ਨੂੰ ਗੱਤਕਾ ਨਿਯਮਾਂ ਵਿੱਚ ਹੋਈਆਂ ਨਵੀਆਂ ਤਬਦੀਲੀਆਂ ਸਮਝਾਉਣ ਲਈ ਸਵੇਰ ਤੋਂ ਸ਼ਾਮ ਤੱਕ ਥਿਊਰੀ ਕਲਾਸਾਂ ਵਿੱਚ ਲੈਕਚਰਾਂ ਦੁਆਰਾ ਅਤੇ ਕੰਪਿਊਟਰ ਪਾਵਰ-ਪ੍ਰੈਜੈਂਟੇਸ਼ਨ ਰਾਹੀਂ ਗੱਤਕਾ ਖੇਡ ਦੇ ਮੁੱਢਲੇ ਨਿਯਮਾਂ ਤੋਂ ਜਾਣੂ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਾਅਦ ਗੱਤਕਾ ਮੈਦਾਨ ਵਿੱਚ ਸਿਖਿਆਰਥੀਆਂ ਦੀ ਪ੍ਰੈਕਟੀਕਲ ਕਲਾਸ ਦੌਰਾਨ ਖੇਡ ਦੀ ਬੁਨਿਆਦੀ ਤਕਨੀਕ, ਰੈਫਰੀ ਤੇ ਜੱਜਮੈਂਟ ਕਰਨ ਸਬੰਧੀ ਸਿਖਲਾਈ ਵੀ ਦਿੱਤੀ ਜਾਵੇਗੀ।

Post a Comment