ਸੰਗਰੂਰ, 23 ਜਨਵਰੀ (ਸੂਰਜ ਭਾਨ ਗੋਇਲ)-ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਜ਼ਿਲ•ਾ ਸੰਗਰੂਰ ਨੂੰ ਅੱਜ ਉਸ ਵੇਲੇ ਇੱਕ ਹੋਰ ਮਾਣਮੱਤੀ ਪ੍ਰਾਪਤੀ ਕਰਨ ਦਾ ਮੌਕਾ ਮਿਲ ਗਿਆ, ਜਦੋਂ ਭਾਰਤ ਸਰਕਾਰ ਵੱਲੋਂ ਕੌਮੀ ਅੰਨ ਸੁਰ¤ਖਿਆ ਮਿਸ਼ਨ (ਕਣਕ) ਅਧੀਨ ਸਰਕਾਰ ਵ¤ਲੋਂ ਦਿ¤ਤੀਆਂ ਜਾਂਦੀਆਂ ਸਹੂਲਤਾਂ ਦੀ ਮੋਨੀਟਰਿੰਗ ਲਈ ਪੁੱਜੇ ਉ¤ਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਜ਼ਿਲ•ਾ ਸੰਗਰੂਰ ਨੇ ਪ੍ਰਤੀ ਹੈਕਟੇਅਰ ਕਣਕ ਉਤਪਾਦਨ ਦੇ ਖੇਤਰ ਵਿੱਚ ਇਕੱਲੇ ਪੰਜਾਬ ਵਿੱਚੋਂ ਹੀ ਨਹੀਂ, ਸਗੋਂ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜਦਕਿ ਪਿਛਲੇ ਸਾਲ ਇਹ ਮਾਣ ਪੱਛਮੀ ਬੰਗਾਲ ਸੂਬੇ ਦੇ ਮਾਲਦਾ ਜ਼ਿਲ•ੇ ਨੂੰ ਪ੍ਰਾਪਤ ਹੋਇਆ ਸੀ। ਇਸ ਸੰਬੰਧੀ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਦੱਸਿਆ ਕਿ ਇਹ ਖੇਤੀਬਾੜੀ ਵਿਭਾਗ, ਪੰਜਾਬ ਦੇ ਸਥਾਨਕ ਦਫ਼ਤਰ, ਮੁੱਖ ਖੇਤੀਬਾੜੀ ਅਫ਼ਸਰ ਸ. ਰਾਜਿੰਦਰ ਸਿੰਘ ਸੋਹੀ ਅਤੇ ਉਨ•ਾਂ ਦੀ ਟੀਮ ਦੀ ਅਣਥੱਕ ਮਿਹਨਤ ਅਤੇ ਕਿਸਾਨਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਦਾ ਹੀ ਸਿੱਟਾ ਹੈ ਕਿ ਜ਼ਿਲ•ਾ ਸੰਗਰੂਰ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ ਇਸ ਵਾਰ ਪ੍ਰਤੀ ਹੈਕਟੇਅਰ 5505 ਕਿਲੋਗ੍ਰਾਮ ਕਣਕ ਦਾ ਉਤਪਾਦਨ ਦਰਜ ਕੀਤਾ ਗਿਆ ਸੀ, ਜੋ ਕਿ ਪਿਛਲੇ ਸਾਲ 5189 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਸੀ। ਉਨ•ਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ•ਾ ਮਾਲਦਾ (ਪੱਛਮੀ ਬੰਗਾਲ) ਦਾ ਉਤਪਾਦਨ 5232 ਕਿਲੋਗ੍ਰਾਮ ਸੀ, ਜੋ ਕਿ ਇਸ ਵਾਰ ਘਟ ਕੇ 5070 ਰਹਿ ਗਿਆ ਹੈ, ਜਦਕਿ ਜ਼ਿਲ•ਾ ਸੰਗਰੂਰ ਦੇ ਉਤਪਾਦਨ ਵਿੱਚ ਪਿਛਲੇ ਸਾਲ ਨਾਲੋਂ 316 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਦਾ ਵਾਧਾ ਦਰਜ ਕੀਤਾ ਹੈ। ਸ੍ਰੀ ਰਾਹੁਲ ਨੇ ਇਸ ਪ੍ਰਾਪਤੀ ਲਈ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਨੂੰ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਕੌਮੀ ਅੰਨ ਸੁਰ¤ਖਿਆ ਮਿਸ਼ਨ (ਕਣਕ) ਅਧੀਨ ਸਰਕਾਰ ਵ¤ਲੋਂ ਦਿ¤ਤੀਆਂ ਜਾਂਦੀਆਂ ਸਹੂਲਤਾਂ ਦੀ ਮੋਨੀਟਰਿੰਗ ਲਈ ਡਾ: ਜੀ.ਕੇ. ਚੌਧਰੀ, ਡਾਇਰੈਕਟਰ ਕਣਕ, ਭਾਰਤ ਸਰਕਾਰ ਅਤੇ ਡਾ: ਏ.ਕੇ. ਸ਼ਰਮਾ, ਆਈ.ਸੀ.ਏ.ਆਰ. ਵ¤ਲੋਂ ਸੰਗਰੂਰ ਜ਼ਿਲ•ੇ ਦਾ ਦੌਰਾ ਕੀਤਾ ਗਿਆ। ਉਨ•ਾਂ ਦ¤ਸਿਆ ਕਿ ਸੰਗਰੂਰ ਜ਼ਿਲ•ਾ ਕਣਕ ਦੇ ਪ੍ਰਤੀ ਹੈਕਟਰ ਝਾੜ ਵਿ¤ਚ ਪੰਜਾਬ ’ਚ ਹੀ ਨਹੀਂ, ਸਗੋਂ ਪੂਰੇ ਭਾਰਤ ਵਿ¤ਚੋਂ ਪਹਿਲੇ ਨੰਬਰ ’ਤੇ ਰਿਹਾ ਹੈ। ਕਣਕ ਦੀ ਫਸਲ ਵਿ¤ਚ ‘ਯੈਲੋ ਰਸਟ’ ਬਿਮਾਰੀ ਦੇ ਹਮਲੇ ਦੇ ਮ¤ਦੇਨਜ਼ਰ ਉਨ•ਾਂ ਨੇ ਡਾ: ਰਾਜਿੰਦਰ ਸਿੰਘ ਸੋਹੀ, ਮੁ¤ਖ ਖੇਤੀਬਾੜੀ ਅਫਸਰ, ਸੰਗਰੂਰ ਸਮੇਤ ਉ¤ਘੇ ਕਿਸਾਨ ਜਗਦੀਪ ਸਿੰਘ ਕਨੋਈ ਦੇ ਖੇਤ ਵਿ¤ਚ ਹੈਪੀਸੀਡਰ ਨਾਲ ਕਣਕ ਦੀਆਂ ਵ¤ਖ-ਵ¤ਖ ਕਿਸਮਾਂ ਐ¤ਚ ਡੀ 2967, ਪੀ ਬੀ ਡਬਲਿਊ 621 ਦਾ ਮੁਆਇਨਾ ਕੀਤਾ।ḩਇਸ ਮੌਕੇ ਡਾ: ਅਮਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਅਧਿਕਾਰੀਆਂ ਨੂੰ ਜਾਣਕਾਰੀ ਦਿ¤ਤੀ ਕਿ ਹੁਣ ਤ¤ਕ ਜ਼ਿਲ•ੇ ਵਿ¤ਚ ਕਣਕ ਦੀ ਫਸਲ ’ਤੇ ਕਿਸੇ ਵੀ ਕਿਸਮ ਦੇ ਕੀੜੇ ਜਾਂ ਬਿਮਾਰੀ ਦਾ ਹਮਲਾ ਧਿਆਨ ਵਿ¤ਚ ਨਹੀਂ ਆਇਆ।ḩਡਾ: ਰਾਜਿੰਦਰ ਸਿੰਘ ਸੋਹੀ, ਮੁ¤ਖ ਖੇਤੀਬਾੜੀ ਅਫਸਰ ਵ¤ਲੋਂ ਅਧਿਕਾਰੀਆਂ ਨੂੰ ਪ੍ਰਾਪਤ ਟੀਚਿਆਂ ਅਨੁਸਾਰ ਮਸ਼ੀਨਰੀ ਦੀ ਵੰਡ ਸਬੰਧੀ ਬੇਨਤੀ ਕੀਤੀ ਕਿ ਲਗਭਗ 62 ਬਿਜਾਈ/ਜ਼ੀਰੋ ਟਿਲ ਮਸ਼ੀਨਾਂ ਅਤੇ 55 ਰੋਟਾਵੇਟਰਾਂ ਦੀ ਅਲਾਟਮੈਂਟ ਇਸ ਜ਼ਿਲ•ੇ ਦੀ ਮੰਗ ਦੇ ਮੁਕਾਬਲੇ ਨਾ-ਮਾਤਰ ਹੈ।ḩਉਨ•ਾਂ ਡਾ: ਜੀ.ਕੇ. ਚੌਧਰੀ, ਨਿਰਦੇਸ਼ਕ ਕਣਕ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਦੀ ਮੰਗ ਅਨੁਸਾਰ ਲਗਭਗ 1000 ਰੋਟਾਵੇਟਰ, 1500 ਸੀਡ ਡਰਿ¤ਲ ਅਤੇ ਲਗਭਗ 25 ਲੇਜ਼ਰ ਲੈਂਡ ਲੈਵਲਰ ਤੇ ਉਪਦਾਨ ਤੋਂ ਇਲਾਵਾ 1000 ਮੀਟਰਕ ਟਨ ਜਿੰਕ ਸਲਫੇਟ ਵੀ ਕਿਸਾਨਾਂ ਨੂੰ ਉਪਦਾਨ ’ਤੇ ਦੇਣ ਲਈ ਇਸ ਜ਼ਿਲ•ੇ ਨੂੰ ਜਾਰੀ ਕੀਤਾ ਜਾਵੇ।ḩਡਾ: ਜੀ.ਕੇ. ਚੌਧਰੀ ਵ¤ਲੋਂ ਇਹ ਵਿਸਵਾਸ਼ ਦਿਵਾਇਆ ਗਿਆ ਕਿ ਉਕਤ ਅਨੁਸਾਰ ਉਹ ਤੁਰੰਤ ਕਾਰਵਾਈ ਕਰਨਗੇ।ḩਇਸ ਸਮੇਂ ਉਨ•ਾਂ ਨਾਲ ਸ੍ਰ. ਗੁਰਮੇਲ ਸਿੰਘ ਸਿ¤ਧੂ ਟੀ.ਏ., ਸ੍ਰੀ ਯਸ਼ਪਾਲ ਅਰੋੜਾ ਖੇਤੀਬਾੜੀ ਉਪ ਨਿਰੀਖਕ ਅਤੇ ਹੋਰ ਕਿਸਾਨ ਹਾਜ਼ਰ ਸਨ।

Post a Comment