ਸਰਦੂਲਗੜ੍ਹ 27 ਜਨਵਰੀ (ਸੁਰਜੀਤ ਸਿੰਘ ਮੋਗਾ) ਯੰਗ ਕਬੱਡੀ ਕਲੱਬ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਕੱਪ ਪਿੰਡ ਝੰਡਾ ਖੁਰਦ(ਮਾਨਸਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਟ ਮਿਤੀ 28-29 ਜਨਵਰੀ 2013 ਨੂੰ ਕਰਵਾਇਆ ਜਾਵੇਗਾ ਅਤੇ ਜਿਸ ਵਿਚ ਖਿਡਾਰੀਆ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਕਬੱਡੀ 'ਚ 62 ਕਿਲੋ ਅਤੇ 53 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 62 ਕਿਲੋ 'ਚ ਪਹਿਲਾ ਇਨਾਮ 6100 ਰੁਪਏ ਅਤੇ ਦੂਜਾ ਇਨਾਮ 4100 ਰੁਪਏ ਹੈ। ਇਸ ਮੌਕੇ ਸਰਪੰਚ ਜਰਮਲ ਸਿੰਘ ਨੇ ਦੱਸਿਆ ਖੇਡਾ ਨੌਜਵਾਨਾ ਨੂੰ ਤੰਦਰੁਸਤ ਰੱਖਦੀਆ ਹਨ ਅਤੇ ਨਸ਼ਿਆ ਵਰਗੀਆ ਭੈੜੀਆ ਆਦਤਾ ਨੂੰ ਵੀ ਦੂਰ ਕਰਦੀਆ ਹਨ। ਇਸ ਮੌਕੇ ਸੁਰਿੰਦਰ ਸਿੰਘ, ਗਰੁਭਾਗ ਸਿੰਘ, ਗੁਰਭੇਜ ਸਿੰਘ, ਜਸਵੰਤ ਸਿੰਘ, ਸੁਖਰਾਜ ਸਿੰਘ, ਸਿਮਰਜੀਤ ਸਿੰਘ, ਰਾਜਿੰਦਰ ਕੁਮਾਰ, ਸਤਵਿੰਦਰ ਸਿੰਘ ਆਦਿ ਨੇ ਖਿਡਾਰੀਆ ਦੇ ਧਿਆਨ ਹਿੱਤ ਦੱਸਿਆ ਹੈ ਕਿ ਕਿਸੇ ਵੀ ਟੀਮ ਨੂੰ ਕੋਈ ਕਿਰਾਇਆ ਨਹੀ ਦਿੱਤਾ ਜਾਵੇਗਾ ਅਤੇ ਟੂਰਨਾਮੈਟ ਵਾਲਾ ਪਿੰਡ ਗੁਵਾਡੀ ਰਾਜ ਹਰਿਆਣਾ ਦੇ ਕੰਡੇ ਵੱਸਿਆ ਹੈ, ਜੋ ਕਿ ਸਰਦੂਲਗੜ੍ਹ ਤੋ ਲਹਿੰਦੇ ਵਾਲੇ ਪਾਸੇ 8 ਕਿਲੋਮੀਟਰ ਦੂਰ ਸਰਸਾ ਰੋੜ ਤੇ ਅਤੇ ਸਰਸਾ ਰੋੜ ਤੋ ਚੜਦੇ ਪਾਸੇ 22 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

Post a Comment