ਸਰਦੂਲਗੜ੍ਹ 27 ਜਨਵਰੀ (ਸੁਰਜੀਤ ਸਿੰਘ ਮੋਗਾ) ਬੀਤੇ ਦਿਨੀ ਪਿੰਡ ਫੱਤਾ ਮਾਲੋਕਾ ਵਿਖੇ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੂਥਾ ਤੇ ਮੌਜੂਦ ਬੀ.ਐਲ.ੳ. ਨੇ ਲੋਕਾ ਨੂੰ ਵੋਟਾ ਬਣਾਉਣ ਲਈ ਪਰੇਰਿਆ। ਇਸ ਮੌਕੇ ਬੂਥ ਨੰ: 104 ਤੇ ਬੀ.ਐਲ.ੳ. ਅਮਨਦੀਪ ਮਾਣਾ, ਬੂਥ ਨੰ: 105 ਤੇ ਅਕਸ਼ੈ ਜਿੰਦਲ, ਬੂਥ ਨੰ: 106 ਤੇ ਤਲਵਿੰਦਰ ਸਿੰਘ ਅਤੇ ਬੂਥ ਨੰ: 107 ਤੇ ਸਤਵੀਰ ਸਿੰਘ ਤਹਿਨਾਤ ਸਨ। ਜਿਨ੍ਹਾ ਵੱਲੋ ਪਿੰਡ ਵਿਚ ਗੁਰੂ ਘਰ ਰਾਹੀ ਸੂਚਨਾ ਬੁਲਾ ਕੇ ਲੋਕਾ ਨੂੰ ਸਰਕਾਰੀ ਸੈਕੰਡਰੀ ਸਕੂਲ ਵਿੱਚ ਪਹੁੰਚ ਕੇ ਵੋਟਾ ਬਣਾਉਣ ਲਈ ਕਿਹਾ ਗਿਆ। ਇਨ੍ਹਾ ਤੋ ਇਲਾਵਾ ਜਿਨ੍ਹਾ ਵਿਅਕਤੀਆ ਦੇ ਵੋਟਰ ਕਾਰਡ ਪਹਿਲਾ ਬਣੇ ਹੋਏ ਸਨ, ਉਨ੍ਹਾ ਦੇ ਵੋਟ ਕਾਰਡ ਵੰਡੇ ਗਏ ਅਤੇ ਜੇ ਕੋਈ ਕਿਸੇ ਕਾਰਨ ਸਕੂਲ ਵਿੱਚ ਨਹੀ ਪਹੁੰਚ ਸਕਿਆ,ਤਾ ਉਨ੍ਹਾ ਦੇ ਘਰ-ਘਰ ਜਾ ਕੇ ਵੋਟ ਕਾਰਡ ਪਹੁੰਚਾਏ ਗਏ। ਤਕਰੀਬਨ ਕੁੱਲ 44 ਨਵੀਆ ਵੋਟਾ ਬਣਾਈਆ ਗਈਆ ਅਤੇ ਲੱਗਭਗ 10 ਵੋਟਾ ਦੀ ਦੁਰੱਸਤੀ ਕੀਤੀ ਗਈ।

Post a Comment