ਹੁਸ਼ਿਆਰਪੁਰ 21 ਜਨਵਰੀ /ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਜ¦ਧਰ ਦੇ ਰੀਜਨਲ ਸੈਟਰ ਵਲੋ ਅੱਜ ਹੁਸ਼ਿਆਰਪੁਰ ਦੇ ਜਿਲਾ ਪ੍ਰੀਸ਼ਦ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮਨੱਸਵੀ ਕੁਮਾਰ ਦੀ ਪ੍ਰਧਾਨਗੀ ਹੇਠ ਆਰ ਟੀ ਆਈ ਸਬੰਧੀ ਸੂਚਨਾਂ ਦਾ ਅਧਿਕਾਰ-ਐਕਟ 2005 ( ਆਰ ਟੀ ਆਈ ) ਸਬੰਧੀ ਜਾਣਕਾਰੀ ਦੇਣ ਲਈ 2 ਦਿਨਾਂ ਟ੍ਰੇਨਿੰਗ ਕੈਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸ਼ਾਪ ਵਿਚ ਵਧੀਕ ਡਿਪਟੀ ਕਮਿਸ਼ਨਰ ਜਰਨਲ ਬੀ ਐਸ ਧਾਲੀਵਾਲ , ਜਿਲਾ ਟਰਾਂਸਪੋਰਟ ਅਫਸਰ ਪੀ ਐਸ ਗਿੱਲ , ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ , ਡੀ ਐਸ ਪੀ ਦਿੱਗਵਿਜੈ ਕਪਿਲ, ਕਾਰਜ ਸਾਧਕ ਅਫਸਰ ਨਗਰ ਕੋਸਲ ਪਰਮਜੀਤ ਸਿੰਘ, ਜਿਲੇ ਦੇ ਸਾਰੇ ਪੀ . ਆਈ . ਓ , ਏ . ਪੀ . ਆਈ . ਓ , ਐਪਲੀਐਟ ਅਥਾਰਟੀਜ਼ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ । ਡਿਪਟੀ ਕਮਿਸ਼ਨਰ ਨੇ ਇਸ ਮੋਕੇ ਤੇ ਬੋਲਦਿਆਂ ਸਮੂਹ ਲੋਕ ਸੂਚਨਾਂ ਅਫਸਰ/ਸਹਾਇਕ ਲੋਕ ਸੂਚਨਾਂ ਅਫਸਰਾਂ ਨੂੰ ਕਿਹਾ ਕਿ ਆਮ ਲੋਕਾਂ ਵਲੋ ਸੂਚਨਾਂ ਅਧਿਕਾਰ ਐਕਟ ਅਧੀਨ ਮੰਗੀ ਗਈ ਸੂਚਨਾਂ ਨਿਰਧਾਰਿਤ ਫੀਸ ਜਮਾਂ ਕਰਾਉਣ ਉਪਰੰਤ ਮਿੱਥੇ ਸਮੇ ਅੰਦਰ ਦਿੱਤੀ ਜਾਵੇ । ਉਨਾਂ ਕਿਹਾ ਕਿ ਇਹ ਐਕਟ ਸਰਕਾਰੀ ਕੰਮ-ਕਾਜ ਵਿਚ ਪਾਰਦਰਸ਼ਤਾ ਲਿਆਉਣ ਵਿਚ ਸਹਾਈ ਹੋ ਰਿਹਾ ਹੈ । ਇਸ ਐਕਟ ਨਾਲ ਲੋਕਾਂ ਦਾ ਲੋਕਤੰਤਰ ਵਿਚ ਵਿਸ਼ਵਾਸ਼ ਵਧਿਆ ਹੈ । ਉਨਾਂ ਨੇ ਸਾਰੇ ਅਧਿਕਾਰੀਆਂ ਨੂੰ ਇਸ ਐਕਟ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਹਾਸਿਲ ਕਰਨ ਅਤੇ ਇਸ ਐਕਟ ਦੀ ਪਾਲਣਾ ਯਕੀਨੀ ੁਬਨਾਉਣ ਲਈ ਹਦਾਇਤ ਕੀਤੀ । ਉਨਾਂ ਲੋਕ ਸੂਚਨਾਂ ਤੇ ਸਹਾਇਕ ਲੋਕ ਸੂਚਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਐਕਟ ਨਾਲ ਜੁੜਨ ਦੀ ਲੋੜ ਹੈ ਜੋ ਕਿ ਲੋਕਤੰਤਰ ਦੀ ਮੰਗ ਹੈ । ਉਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਇਸ ਟ੍ਰੇਨਿੰਗ ਕੈਪ ਵਿਚ ਸੂਚਨਾਂ ਅਧਿਕਾਰ ਐਕਟ ਸਬੰਧੀ ਦਿੱਤੀ ਗਈ ਜਾਣਕਾਰੀ ਨੂੰ ਲੈ ਕੇ ਉਸ ਦਹ ਪੂਰਾ ਪੂਰਾ ਲਾਭ ਉਠਾਇਆ ਜਾਵੇ । ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜ¦ਧਰ ਦੇ ਰੀਜਨਲ ਡਾਇਰੈਕਟਰ ਇੰਜੀ: ਦਰਸ਼ਨ ਸਿੰਘ ( ਰਿਟਾ: ਡਾਇਰੈਕਟਰ ਇੰਨਫੋਸਮੈਟ ਪੀ ਐਸ ਈ ਬੀ ) ਨੇ ਇਸ ਮੋਕੇ ਤੇ ਮੁੱਖ ਮਹਿਮਾਨ ਅਤੇ ਹਾਜ਼ਰ ਅਧਿਕਾਰੀਆਂ ਨੂੰ ਜੀ ਆਇਆ ਕਹਿੰਦੇ ਹੋਏ ਸੂਚਨਾਂ ਦਾ ਅਧਿਕਾਰ ਐਕਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਟ੍ਰੇਨਿੰਗ ਵਰਕਸ਼ਾਪ ਦੀ ਮਹੱਤਤਾ ਬਾਰੇ ਵੀ ਦੱਸਿਆ । ਉਨਾਂ ਦੱਸਿਆ ਕਿ ਮੁੱਖ ਸਕੱਤਰ ( ਰਿਟਾਂ :) ਐਸ ਐਸ ਗਿੱਲ ਵਲੋ ਇਸ ਵਰਕਸ਼ਾਪ ਦੇ ਦੂਸਰੇ ਦਿਨ ਅਧਿਕਾਰੀਆਂ ਵਲੋ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ । ਸੀਨੀਅਰ ਐਡਵੋਕੇਟ ਯੁੱਧਵੀਰ ਰਿਸ਼ੀ ਵਲੋ ਹਾਈ ਕੋਰਟ , ਸੁਪਰੀਮ ਕੋਰਟ ਅਤੇ ਕਮਿਸ਼ਨਾਂ ਦੇ ਫੈਸਲਿਆਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਜਾਵੇਗੀ ।ਅੱਜ ਦੇ ਟ੍ਰੇਨਿੰਗ ਕੈਪ ਵਿਚ ਰਿਸੋਰਸ ਪਰਸਨ ਐਡਵੋਕੇਟ ਬਾਂਕੇ ਬਿਹਾਰੀ ਵਲੋ ਸੂਚਨਾਂ ਦਾ ਅਧਿਕਾਰ ਐਕਟ ਦੇ ਸਾਰੇ ਵਿਸ਼ਿਆਂ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ । ਉਨਾਂ ਕਿਹਾ ਕਿ ਜੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਸੂਚਨਾਂ ਅਧਿਕਾਰੀ ਐਕਟ ਸਬੰਧੀ ਸੂਚਨਾਂ ਦੇਣ ਲਈ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਉਨਾਂ ਦੀ ਸਹਾਇਤਾ ਲੈ ਸਕਦੇ ਹਨ । ਇਸ ਮੋਕੇ ਤੇ ਉਨਾਂ ਨੇ ਟ੍ਰੇਨਿੰਗ ਕੈਪ ਵਿਚ ਹਾਜ਼ਰ ਅਧਿਕਾਰੀਆਂ ਵਲੋ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਸਥਾਰਪੂਰਵਕ ਦਿੱਤੇ ।

Post a Comment