ਕੋਟਕਪੂਰਾ/21 ਜਨਵਰੀ/ਜੇ.ਆਰ.ਅਸੋਕ/ਪਿਛਲੇ ਦਿਨਾ ਤੋ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਆਲੇ ਦੁਆਲੇ ਇਲਾਕਿਆ ਵਿੱਚ ਭਾਰੀ ਬਰਫਬਾਰੀ ਹੋਣ ਕਾਰਨ ਉਤਰੀ ਖੇਤਰ ਦੇ ਮੈਦਾਨੀ ਇਲਾਕਿਆ ਵਿੱਚ ਖੇਤੀਬਾੜੀ ਸਬੰਧੀ ਮਾਹਰਾ ਦੇ ਅਨੁਸਾਰ ਲਗਾਤਾਰ ਪਏ ਕੁਦਰਤੀ ਮੀਂਹ ਕਾਰਨ ਜਨ ਜੀਵਣ ਪ੍ਰਭਾਵਤ ਹੋਇਆ ਹੈ, ਉੱਥੇ ਖੇਤਬਾੜੀ ਨਾਲ ਜੁੜੇ ਕਿਸਾਨ ਬਹੁਤ ਖੁਸ਼ ਹਨ। ਉਕਤ ਸਬੰਧੀ ਕਿਸਾਨ ਰਮਧੀਰ ਸਿੰਘ ਬਰਾੜ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਬਿਜਲੀ ਦੇ ਲੰਮੇ ਕੱਟ ਲਗਣੇ ,ਮਹਿੰਗੇ ਭਾਆ ਦਾ ਡੀਜਲ ਵਰਤਣ ਨਾਲ ਕਿਸਾਨਾ ਅੰਦਰ ਨਿਰਾਜ਼ਗੀ ਪਈ ਗਈ। ਉਨ•ਾਂ ਨੇ ਕਿਹਾ ਮੀਂਹ ਪੈਣ ਨਾਲ ਫਸਲਾ ਲਈ ਲਾਭਦਾਇਕ ਹੋਣ ਕਰਕੇ ਕਿਸਾਨਾ ਦੇ ਚਿਹਰੇ ਤੇ ਰੌਣਕਾਂ ਪਰਤ ਆਈਆ ਹਨ। ਇਸ ਨਾਲ ਕਣਕ ,ਪੰਛੀਆ,ਫੁੱਲਾਂ ਹਰਾ ਚਾਰਾ ਆਦਿ ਨੂੰ ਲਾਭ ਪੁਜਾ ਹੈ। ਕਿਉਕਿ ਪਿਛਲੇ ਕਾਫੀ ਸਮੇ ਤੋ ਖੁਲ• ਕੇ ਮੀਂਹ ਨਾ ਪੈਣ ਕਾਰਨ ਮੌਸਮ ਵਿੱਚ ਅਦਲਾ ਬਦਲੀ ਇਕਦਮ ਹੁੰਦੀ ਰਹਿੰਦੀ ਸੀ। ਪ੍ਰੰਤੂ ਜਿਆਦਾ ਵਰਖਾ ਪੈਣ ਨਾਲ ਨਰਮ ਫਸਲਾ ਸਬਜ਼ੀਆ ਦਾ ਨੁਕਸਾਨ ਕਰ ਸਕਦੀਆ ਹਨ। ਇਸ ਤੋ ਇਲਾਵਾ ਕਣਕ ਦਾ ਝਾਂੜ ਜਿਆਦਾ ਹੋਣ ਦੀ ਸੰਭਾਵਣਾ ਹੈ। ਤੇ ਇਸ ਮੀਂਹ ਪੈਣ ਨਾਲ ਖਾਦ ਪਦਾਰਥਾ ਵਰਗ ਲਾਭਦਾਇਕ ਹੋਣ ਕਿਸਾਨ ਖੁਸ਼ ਦਿਖਾਈ ਦੇ ਰਿਹਾ ਹੈ।

Post a Comment