ਮਾਨਸਾ 21 ਜਨਵਰੀ ਮਾਨਸਾ ਪਲਸ ਪੋਲੀਓ ਮੁਹਿੰਮ ਅਧੀਨ ਜਿਲ੍ਹਾ ਮਾਨਸਾ ਵਿੱਚ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਮੁਹਿੰਮ ਦੇ ਦੂਸਰੇ ਦਿਨ ਮਿਤੀ 21-1-13 ਨੂੰ ਡਾ. ਬਲਦੇਵ ਸਿੰਘ ਸਹੋਤਾ ਸਿਵਲ ਸਰਜਨ ਮਾਨਸਾ ਦੀ ਅਗਵਾਈ ਹੇਠ ਸਿਹਤ ਕਰਮਚਾਰੀਆਂ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ 30045 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਸਿਵਲ ਸਰਜਨ ਮਾਨਸਾ ਨੇ ਪੋਲੀਓ ਮੁਹਿੰਮ ਤਹਿਤ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਨਸਾ ਜਿਲੇ ਵਿੱਚ 91610 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਰੈਗੂਲਰ ਬੂਥ 287 ਅਤੇ ਟਰਾਂਜਿਟ 13 ਬੂਥ ਲਗਾਏ ਗਏ ਹਨ। ਇਸ ਤੋ ਇਲਾਵਾ ਬੱਸ ਸਟੈਡ ਅਤੇ ਰੇਲਵੇ ਸਟੇਸ਼ਨਾਂ ਤੇ ਪੋਲੀਓ ਬੂੰਦਾਂ ਪਿਲਾਉਣ ਲਈ 13 ਟਰਾਂਜਿਟ ਟੀਮਾਂ ਲਗਾਈਆਂ ਗਈਆਂ ਹਨ। ਜੋ ਕਿ ਹਰ ਸਮੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਕੰਮ ਕਰਨਗੀਆਂ। ਭੱਠਿਆਂ, ਫੈਕਟਰੀਆਂ, ਉਸਾਰੀ ਵਾਲੀਆਂ ਥਾਵਾਂ ਅਤੇ ਝੂਗੀਆਂ ਝੋਪੜੀਆਂ ਆਦਿ ਨੂੰ ਕਵਰ ਕਰਨ ਲਈ 14 ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਸਾਰੇ ਕੰਮ ਨੂੰ ਨੇਪਰੇ ਚਾੜਨ ਲਈ 85 ਸੁਪਰਵਾਈਜਰ ਲਾਏ ਗਏ ਹਨ। ਇਸ ਸਾਰੇ ਕੰਮ ਦੀ ਦੇਖ-ਰੇਖ ਲਈ ਜਿਲਾ ਪੱਧਰ ਤੋ 5 ਅਧਿਕਾਰੀਆਂ ਦੀਆਂ ਸੁਪਰਵਾਈਜਰਾਂ ਟੀਮਾਂ ਵੱਖ-ਵੱਖ ਏਰੀਏ ਲਈ ਕੰਮ ਦਾ ਜਾਇਜਾ ਲੈ ਰਹੀਆਂ ਹਨ।ਪਲਸ ਪੋਲੀਓ ਮੁਹਿੰਮ ਦੇ ਸਬੰਧ ਵਿੱਚ ਸਿਵਲ ਸਰਜਨ ਮਾਨਸਾ ਨੇ ਬਾਅਦ ਦੁਪਹਿਰ ਜਿਲ੍ਹਾ ਹੈਡਕੁਆਟਰ ਦੇ ਸੁਪਰਵਾਈਜਰਾਂ ਨਾਲ ਮੀਟਿੰਗ ਕਰਕੇ ਪਲਸ ਪੋਲੀਓ ਦਾ ਜਾਇਜਾ ਲਿਆ। ਡਾ. ਆਸ਼ਾ ਕਿਰਨ ਜਿਲ੍ਹਾ ਟੀਕਾਕਰਨ ਅਫ਼ਸਰ ਮਾਨਸਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਪਲਸ ਪੋਲੀਓ ਮੁਹਿੰਮ ਦੌਰਾਨ ਕ੍ਰਮਵਾਰ 20 ਅਤੇ 21 ਜਨਵਰੀ ਦੇ ਦਿਨ 78047 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।

Post a Comment