ਮਾਨਸਾ 21ਜਨਵਰੀ ( ) ਫਰੀਦਕੋਟ ਦੀ ਨੋਜਵਾਨ ਲੜਕੀ ਸ਼ਰੂਤੀ ਅਗਵਾਹ ਕਾਂਡ ਦੇ ਜੁਮੇਵਾਰ ਜੇਲ ਵਿੱਚ ਬੰਦ ਮੁੱਖ ਦੋਸ਼ੀ ਨਿਸ਼ਾਨ ਸਿੰਘ ਵੱਲੋ ਲੜਕੀ ਦੇ ਮਾਪਿਆਂ ਨੂੰ ਮਾੜੇ ਨਤੀਜੇ ਭੁਗਤਨ ਦੀਆਂ ਦਿੱਤੀਆ ਗਈਆਂ ਧਮਕੀਆਂ ਦਾ ਨੋਟਿਸ ਲੈਂਦੀਆ ਭਾਰਤੀ ਕਿਸਾਨ ਯੂਨੀਅਨ ਏਕਤਾ ਊਗਰਾਹਾਂ ਨੈ 4 ਫਰਵਰੀ ਨੂੰ ਫਰੀਦਕੋਟ ਸ਼ਹਿਰ ਵਿੱਚ ਮੁਜ਼ਾਹਰਾਂ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅੱਜ ਜਥੇਬੰਦੀ ਦੀ ਜਿਲਾਂ ਮਾਨਸਾ ਦੇ ਆਗੂਆ ਦੀ ਭਰਵੀਂ ਮੀਟਿੰਗ ਨੂੰ ਸਬੋਧਨ ਕਰਦਿਆਂ ਜਥੇਬੰਦੀ ਦੇ ਸੁਬਾਈ ਸੀਨੀਅਰ ਮੀਤ ਪੁਧਾਨ ਝੰਡਾ ਸਿੰਘ ਜੇਠੂਕੇ ਨੇ ਕੀਤਾ। ਮਾਨਸਾ ਦੇ ਸਿੰਘ ਸਭਾ ਗੁਰਦੁਆਰੇ ਵਿੱਚ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੋਰਾਨ ਉਹਨਾਂ ਕਿਹਾ ਕਿ ਇਹ ਮੁਜਾਹਰਾ ਔਰਤਾਂ ਵੱਲੋ ਕੀਤਾ ਜਾਵੇਗਾ। ਜਿਸ ਵਿਚ ਵੱਖ-ਵੱਖ ਜਿਲਿਆਂ ਵਿਚੋਂ ਹਜ਼ਾਰਾਂ ਕਿਸਾਨ ਬੀਬੀਆਂ ਸ਼ਾਮਿਲ ਹੋਣਗੀਆਂ ਮਜਾਹਰੇ ਦੋਰਾਨ ਮੰਗ ਕੀਤੀ ਜਾਵੇਗੀ ਕਿ ਜੇਲ ਵਿੱਚ ਬੰਦ ਗੁੰਡੇ ਨਿਸ਼ਾਨ ਸਿੰਘ ਨੂੰ ਮੋਬਾਇਲ ਫੋਨ ਦੀਆਂ ਸੇਵਾਵਾਂ ਦੇਣ ਵਾਲੇ ਜੇਲ ਅਧਿਕਾਰੀਆਂ ਖਿਲਾਫ ਮੁੱਕਦਮੇ ਦਰਜ ਕੀਤੇ ਜਾਣ ਇਸ ਪੁਰੇ ਗੁੰਡ ਗਰੋਹ ਨੂੰ ਪੁਲਿਸ ਅਤੇ ਰਾਜਸੀ ਸ੍ਰਪਰਸਤੀ ਤੁਰਤ ਬੰਦ ਕੀਤੀ ਜਾਵੇ।ਸਰੂਤੀ ਅਗਵਾਹ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਤਰੁੰਤ ਸਖਤ ਸਜਾਵਾਂ ਦਿੱਤੀਆ ਜ੍ਯਾਣ। ਪੀੜਤ ਲੜਕੀ ਦੇ ਪਰੀਵਾਰ ਨੂੰ ਅਤੇ ਸੰਘਰਸ਼ ਦੀ ਅਗਵਾਈ ਕਰਨ ਵਾਲੀ ਐਕਸ਼ਨ ਕਮੇਟੀ ਸਾਰੇ ਮੈਬਰਾਂ ਤੇ ਕਨੂੰਨੀ ਤੋਰ ਤੇ ਪੈਰਵਾਈ ਕਰਨ ਵਾਲੇ ਵਕੀਲਾ ਨੂੰ ਤੁਰੰਤ ਸੁਰੱਖਿਆ ਦਿੱਤੀ ਜਾਵੇ ਅੱਜ ਦੀ ਇਸ ਮੀਟਿੰਗ ਨੂੰ ਸੁਖਦੇਵ ਸਿੰਘ ਗੋਰਖਨਾਥ, ਜਗਦੇਵ ਸਿੰਘ ਭੈਣੀ ਬਾਘਾ, ਰਾਮ

Post a Comment