ਇੰਦਰਜੀਤ ਢਿੱਲੋਂ, ਨੰਗਲ : ਨਵਾਂ ਸਕੂਟਰ ਤਿੰਨ ਦਿਨ ਬਾਅਦ ਇੰਜਣ ਜਾਮ ਹੋਣ ਕਾਰਨ ਕੰਪਨੀ ਵਲੋਂ ਸੁਣਵਾਈ ਨਾ ਕਰਨ ਤੇ ਮਾਲਕ ਵਲੋਂ ਉਪਭੋਗਤਾ ਫਾਰਮ ਰੂਪਨਗਰ ਵਿਖੇ ਕੀਤੀ ਸੀ ਸ਼ਿਕਾਇਤ ਦਾਇਰ ਜਿਸ ਦਾ ਫੈਸਲਾ ਕਨਜੁਮਰ ਅਦਾਲਤ ਵਲੋਂ 5 ਮਹੀਨੇ ਵਿੱਚ ਕਰ ਕੇ ਵਿਆਜ ਸਮੇਤ ਰਕਮ ਦੇਣ ਦੇ ਹੁਕਮ ਸੁਣਾਏ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰਤਨ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਕਮਾਨ ਨੰਬਰ 254 ਟਾਈਪ-2, ਸੈਕਟਰ-1 ਨਵਾਂ ਨੰਗਲ ਤਹਿਸੀਲ ਨੰਗਲ, ਜਿਲ•ਾ ਰੂਪਨਗਰ ਨੇ ਸੋਨੀ ਮੋਟਰਸ ਰੇਲਵੇ ਰੋਡ ਨੰਗਲ ਵਲੋਂ ਇੱਕ ਨਵਾਂ ਐਲ.ਐਮ.ਐਲ. ਵੈਸਪਾ ਸਕੂਟਰ ਮਿਤੀ 13-6-2012 ਨੂੰ ਖ੍ਰੀਦ ਕੀਤਾ ਸੀ ਅਤੇ ਇਹ ਸਕੂਟਰ 3 ਦਿਨਾਂ ਬਾਅਦ ਮਿਤੀ 16-6-2012 ਨੂੰ 30 ਕਿਲੋਮੀਟਰ ਚੱਲਣ ਤੋਂ ਬਾਅਦ ਇਸਦਾ ਇੰਜਣ ਜਾਮ ਹੋ ਗਿਆ ਸੀ। ਇਸ ਗੱਲ ਦੀ ਸ਼ਿਕਾਇਤ ਰਤਨ ਸਿੰਘ ਨੇ ਡਾਇਰੈਕਟਰ ਐਲ.ਐਮ.ਐਲ.ਲਿਮ: ਕਾਨਪੂਰ ਤੇ ਸੋਨੀ ਮੋਟਰਸ ਰੇਲਵੇ ਨੂੰ ਕੀਤੀ ਸੀ ਜਿਸ ਤੇ ਉਪਰੋਕਤ ਡਾਇਰੈਕਟਰ ਤੇ ਸੋਨੀ ਮੋਟਰਸ ਰੇਲਵੇ ਰੋਡ ਨੇ ਕੋਈ ਸੁਣਵਾਈ ਨਹੀ ਕੀਤੀ ਸੀ। ਇਸ ਗੱਲ ਤੋਂ ਬਾਅਦ ਰਤਨ ਸਿੰਘ ਨੇ ਇੱਕ ਸ਼ਿਕਾਇਤ ਵਕੀਲ ਅਨੁਜ ਠਾਕੁਰ ਰਾਹੀਂ ਉਪਭੋਗਤਾ ਫਰਮ ਰੂਪਨਗਰ ਵਿਖੇ ਦਾਇਰ ਕੀਤੀ ਸੀ। ਜਿਸ ਦੀ ਸੁਣਵਾਈ ਕਰਦੇ ਹੋਏ ਕਨਜੁਮਰ ਫਾਰਮ ਰੂਪਨਗਰ ਦੇ ਪ੍ਰਧਾਨ ਸ਼੍ਰ: ਪੀ.ਐਸ. ਧਨੋਆ ਮੈਂਬਰ ਸ਼੍ਰੀ: ਵੀ.ਕੇ. ਖੰਨਾ ਤੇ ਮੈਂਬਰ ਸ਼੍ਰੀਮਤੀ ਭਗਵੰਤ ਕੌਰ ਨੇ 24-12-2012 ਨੂੰ ਫੈਸਲਾ ਸੁਣਾਉਂਦੇ ਹੋਏ ਡਾਇਰੈਕਟਰ ਐਲ.ਐਮ.ਐਲ. ਕਾਨਪੁਰ ਅਤੇ ਸੋਨੀ ਮੋਟਰਸ ਰੇਲਵੇ ਰੋਡ ਨੰਗਲ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਰਤਨ ਸਿੰਘ ਨੂੰ 38,600 ਰੁਪਏ ਸਲਾਨਾ 9 ਫੀਸਦੀ ਵਿਆਜ ਨਾਲ ਮਿਤੀ 24-7-2012 ਤੋਂ ਲੈ ਕੇ ਜਦੋਂ ਤੱਕ ਭੂਗਤਾਨ ਕੀਤਾ ਜਾਵੇ ਉਸ ਵਕਤ ਤੱਕ ਵਿਆਜ ਲਗਾ ਕੇ ਦਿੱਤਾ ਜਾਵੇ ਅਤੇ 2000 ਰੁਪਏ ਸ਼ਿਕਾਇਤ ਦਾਇਰ ਕਰਨ ਦਾ ਖਰਚਾ 2 ਮਹੀਨੇ ਵਿੱਚ ਦਿੱਤਾ ਜਾਵੇ। ਇਥੇ ਇਹ ਦਸੱਣਯੋਗ ਹੈ ਕਿ ਰਤਨ ਸਿੰਘ ਵਲੋਂ ਉਪਭੋਗਤਾ ਫਾਰਮ ਰੂਪਨਗਰ ਵਿੱਚ ਇਹ ਦਰਖਾਸਤ ਡਾਇਰੈਕਟਰ ਐਲ.ਐਮ.ਐਲ. ਕਾਨਪੁਰ ਅਤੇ ਸੋਨੀ ਮੋਟਰਸ ਰੇਲਵੇ ਰੋਡ ਨੰਗਲ ਦੇ ਖਿਲਾਫ ਮਿਤੀ 24-7-2012 ਨੂੰ ਦਾਇਰ ਕੀਤੀ ਗਈ ਸੀ। ਅਤੇ ਇਸਦਾ ਫੈਸਲਾ ਮਿਤੀ 24-12-2012 ਨੂੰ ਕਰ ਦਿੱਤਾ ਗਿਆ।
Post a Comment