ਕੋਰੀਡੋਰ ਪਰਮਿਟ ਦੇ ਤਹਿਤ ਚੱਲਣ ਵਾਲੀਆਂ ਬੱਸਾਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ

Friday, January 18, 20130 comments

ਇੰਦਰਜੀਤ ਢਿੱਲੋਂ, ਨੰਗਲ : ਪੰਜਾਬ ਰੋਡਵੇਜ ਨੰਗਲ ਡਿੱਪੂ ਦੇ ਜਨਰਲ ਮੈਨੇਜਰ ਵਲੋਂ ਕੋਰੀਡੋਰ ਪਰਮਿਟ ਦੇ ਤਹਿਤ ਚੱਲਣ ਵਾਲੀਆਂ ਬੱਸਾਂ ਰੋਕਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਲਿਖਿਆ ਪੱਤਰ, ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਮਿਤੀ  17 ਜਨਵਰੀ ਪੱਤਰ ਨੰ: 463 ਰਾਹੀਂ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ, ਚੰਡੀਗੜ•, ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਜੰਲਧਰ, ਡਿਪਟੀ ਕਮਿਸ਼ਨਰ ਰੂਪਨਗਰ ਉਪ ਪੁਲਿਸ ਕਪਤਾਨ ਅਨੰਦਪੁਰ ਸਾਹਿਬ ਤੇ ਥਾਣਾ ਮੁਖੀ ਨੰਗਲ ਨੂੰ  ਜਿਲ•ਾ ਟਰਾਂਸਪੋਰਟ ਅਫ਼ਸਰ ਨੂੰ ਭੇਜੇ ਗਏ ਪੱਤਰ ਦੀਆਂ ਉਤਾਰਾ ਕਾਪੀਆਂ ਭੇਜੀਆਂ ਗਈਆਂ ਜਿਸ ਵਿੱਚ ਸਾਫ ਸ਼ਬਦਾਂ ਦੇ ਵਿੱਚ ਲਿਖਿਆ ਹੈ ਕਿ ਨਾਲ ਲੱਗਦੇ ਹਿਮਾਚਲ ਪ੍ਰੇਦਸ਼ ਦੇ  ਉਨ•ਾਂ ਤੋਂ ਨੈਣਾ ਦੇਵੀ ਰੂਟ ਤੇ ਚੱਲਣ ਵਾਲੀਆਂ ਕੋਰੀਡੋਰ ਪਰਮਿਟ ਦੇ ਤਹਿਤ ਬੱਸਾਂ ਸਿਰਫ ਸ਼ਹਿਰ ਦੇ ਵਿੱਚੋਂ ¦ਘ ਸਕਦੀਆਂ ਹਨ, ¦ਘਣ ਸਮੇਂ ਨਾਂ ਤਾਂ ਉਹ ਸਵਾਰੀ ਉਤਾਰ ਸਕਦੀਆਂ ਹਨ ਤੇ ਨਾ ਹੀ ਚੜ•ਾ ਸਕਦੀਆਂ ਹਨ। ਪਰ ਉਸ ਦੇ ਬਾਵਜੂਦ ਕੋਰੀਡੋਰ ਪਰਮਿਟ ਵਾਲੇ ਸ਼ਰੇਆਮ ਸ਼ਹਿਰ ਦੇ ਵਿੱਚ ਥਾਂ ਥਾਂ ਬੱਸਾਂ ਖੜੀਆਂ ਕਰਕੇ ਸਵਾਰੀਆਂ ਲਾਹੁੰਦੇ ਤੇ ਚੜਾਉਂਦੇ ਹਨ ਤੇ ਨੰਗਲ ਬੱਸ ਸਟੈਂਡ ਦੇ ਬਾਹਰ ¦ਬੇ ਸਮੇਂ ਤੱਕ ਬੱਸਾਂ ਖੜੀਆਂ ਕਰਕੇ ਸਵਾਰੀਆਂ ਨੂੰ ਅਵਾਜਾਂ ਮਾਰ ਕੇ ਚੜਾਉਂਦੇ ਹਨ। ਉਨ•ਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਖੇਤਰ ਦੇ ਵਿੱਚੋਂ ਸਵਾਰੀਆਂ ਦਾ ਉਤਾਰਨ, ਚੜਾਉਣ ਦੇ ਨਾਲ  ਪੰਜਾਬ ਰੋਡਵੇਜ ਨੰਗਲ ਡਿੱਪੂ ਨੂੰ ਵੀ ਮਾਲੀ ਘਾਟਾ ਪੈ ਰਿਹਾ ਹੈ ਤੇ ਟ੍ਰੈਫਿਕ ਵੀ ਪ੍ਰਭਾਵਿਤ ਹੁੰਦਾ ਹੈ। ਉਨ•ਾਂ ਕਿਹਾ ਕਿ  ਇਨ•ਾਂ ਬੱਸਾਂ ਵਾਲਿਆਂ ਦੇ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ  ਕਰਕੇ ਇਨ•ਾਂ ਨੂੰ ਰੋਕਿਆ ਜਾਵੇ। ਜਦੋਂ ਇਸ ਬਾਰੇ ਡੀ.ਐਸ.ਪੀ. ਸੰਤ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਨ•ਾਂ  ਸਾਫ ਇਹ ਕਹਿ ਦਿੱਤਾ ਕਿ ਅਸੀਂ ਇਨ•ਾਂ ਬੱਸਾਂ ਦਾ ਕੁੱਝ ਨਹੀ ਕਰ ਸਕਦੇ, ਪੰਜਾਬ ਰੋਡਵੇਜ ਨੰਗਲ ਡਿੱਪੂ ਦਾ  ਜਨਰਲ ਮੈਨੇਜਰ ਤੇ ਜਿਲ•ਾ ਟਰਾਂਸਪੋਰਟ ਅਫ਼ਸਰ ਦਾ ਇਹ ਕੰਮ ਹੈ। ਜਦੋਂ ਜਿਲ•ਾ ਟਰਾਂਸਪੋਰਟ ਅਫ਼ਸਰ ਰੂਪਨਗਰ ਪਰਮਿੰਦਰ ਸਿੰਘ ਢਿੱਲੋ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਅਸੀਂ ਪਹਿਲਾਂ ਵੀ ਇਨ•ਾਂ ਬੱਸਾਂ ਦੇ ਚਲਾਣ  ਕੱਟੇ ਹਨ ਤੇ ਫਿਰ ਹੁਣ ਇਨ•ਾਂ ਬੱਸਾਂ ਵਿਰੁੱਧ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਇਹ  ਬੱਸਾਂ ਪਿਛਲੇ ਦੱਸ ਸਾਲਾਂ ਤੋਂ ਚੱਲ ਰਹੀਆਂ ਹਨ ਆਖਿਰ  ਕੀ ਰਾਜ ਹੈ   ਜੋ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਇਨ•ਾਂ ਗੈਰ ਕਾਨੂੰਨੀ ਢੰਗ ਨਾਲ ਚੱਲਣ ਵਾਲੀਆਂ ਬੱਸਾਂ ਨੂੰ ਰੋਕਣ ਤੋਂ ਕੰਨੀ ਕਤਰਾਉਂਦੀਆਂ ਹਨ।   




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger