500 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਤਿੰਨ ਦੋਸ਼ੀ ਕਾਬੂ

Saturday, January 12, 20130 comments


ਲੁਧਿਆਣਾ (ਸਤਪਾਲ ਸੋਨੀ) ਸ਼੍ਰੀਮਤੀ ਨੀਲਾਂਬਰੀ ਵਿਜੇ ਜਗਦਲੇ, ਆਈ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ-1 ਨੇ ਦਸਿੱਆ ਕਿ ਨਸ਼ੇ ਅਤੇ ਨਸ਼ਿਆ ਦੇ ਸੋਦਾਗਰਾਂ ਵਿਰੁੱਧ ਚਲਾਈ ਹੋਈ ਮੁਹਿੰਮ ਨੂੰ ਬੀਤੀ ਰਾਤ ਵੇਲੇ ਭਾਰੀ ਕਾਮਯਾਬੀ ਹਾਸਿਲ ਹੋਈ ਜਦੋ ਸੀ.ਆਈ.ਏ. ਜੋਨ-1 ਲੁਧਿਆਣਾ ਦੀ ਪੁਲਿਸ ਪਾਰਟੀ ਨੇ ਖੂਫੀਆ ਇਤਲਾਹ ਮਿਲਣ ਖਾਲਸਾ ਢਾਬਾ ਆਰ. ਕੇ. ਰੋਡ ਵਿਖੇ  ਨਾਕਾਬੰਦੀ ਕਰਕੇ ਸੁਰਜੀਤ ਸਿੰਘ ਉਰਫ ਸੀਤਾ ਪੁੱਤਰ ਦੇਸ ਰਾਜ ਵਾਸੀ ਮਕਾਨ ਨੰਬਰ 331 ਅੰਬੇਦਕਰ ਕਲੌਨੀ, ਇੰਡਸਟ੍ਰੀਅਲ ਏਰੀਆ –ਏ, ਲੁਧਿਆਣਾ ।(ਉਮਰ 42 ਸਾਲ),ਨਵਦੀਪ ਕੁਮਾਰ ਉਰਫ ਨਵੀ ਪੁੱਤਰ ਮਹਿੰਦਰ ਲਾਲ ਵਾਸੀ ਮਕਾਨ ਨੰਬਰ ਬੀ-14 ਮੁਹੱਲਾ ਮਲਕਾਣਾ, ਨਜਦੀਕ ਸੰਗਮ ਪੈਲੇਸ, ਅੰਮ੍ਰਿਤਸਰ ਰੋਡ ਕਪੂਰਥਲਾ।(ਉਮਰ 30 ਸਾਲ।) ਅਤੇ ਗੁਰੂਦੱਤ ਉਰਫ ਜੂਗਨੂ ਪੁੱਤਰ ਵਿਜੇ ਕੁਮਾਰ ਵਾਸੀ ਬੈਕ ਸਾਈਡ ਦੁਕਾਨ ਨੰਬਰ 101, ਦਾਣਾ ਮੰਡੀ ਨਜਦੀਕ ਵਰਕਸ਼ਾਪ ਚੌਂਕ, ਜਲੰਧਰ।(ਉਮਰ 38 ਸਾਲ) ਨੂੰ ਨਵਦੀਪ ਦੀ ਆਲਟੋ ਕਾਰ ਨੰਬਰ ਪੀ.ਬੀ.-09-ਆਰ-6725 ਵਿਚੋਂ 500 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ। ਦੋਸ਼ੀਆਂ ਵਿਰੁੱਧ ਮੁੱਕਦਮਾ ਐਨ.ਡੀ.ਪੀ.ਐਸ. ਐਕਟ ਥਾਣਾ ਡਵੀਜਨ ਨੰਬਰ, 6, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਪੁੱਛਗਿਛ ਅਤੇ ਹਾਲਾਤਾਂ ਅਨੁਸਾਰ ਸੁਰਜੀਤ ਸਿੰਘ ਉਰਫ ਸੀਤਾ ਜੋ ਕਿ 331 ਅੰਬੇਦਕਰ ਕਲੌਨੀ, ਇੰਡਸਟ੍ਰੀਅਲ ਏਰੀਆ –ਏ, ਲੁਧਿਆਣਾ ਵਿਖੇ ਰਹਿੰਦਾ ਹੈ ਅਤੇ ਮਿਊਂਸੀਪਲ ਕਾਰਪੋਰੇਸ਼ਨ ਵਿਚ ਦਰਜਾ ਚਾਰ ਮੁਲਾਜਮ ਹੈ, ਜਿਸ ਉਪਰ ਕਾਫੀ ਕਰਜਾ ਚੜ੍ਹ ਗਿਆ ਸੀ ਜਿਸ ਨੁੰ ਉਤਾਰਨ ਲਈ ਉਹ ਇਸ ਗੈਰ ਕਾਨੂੰਨੀ ਧੰਦੇ ਵਿਚ ਸ਼ਾਮਿਲ ਹੋ ਗਿਆ ਅਤੇ ਉਸ ਨੇ ਨਜਦੀਕ ਦੇ ਇਲਾਕਿਆਂ ਵਿਚ ਨਸ਼ੇ ਦੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ।ਕਲ੍ਹ ਵੀ ਉੇਸ ਨੇ ਨਵਦੀਪ ਸਿੰਘ ਵਾਸੀ ਕਪੂਰਥਲਾ ਉਕਤ ਤੋਂ ਨਸ਼ੀਲੇ ਪਾਊਡਰ ਦੀ ਇਹ ਖੇਪ ਮੰਗਵਾਈ ਸੀ ਕਿ ਤਿੰਨੇ ਸਮੇਤ ਮਾਲ ਪੁਲਿਸ ਪਾਰਟੀ  ਦੇ ਕਾਬੂ ਆ ਗਏ।ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕਰਕੇ ਇਹ ਜਾਣਕਾਰੀ ਇੱਕਤਰ ਕੀਤੀ ਜਾਵੇਗੀ ਕਿ ਇਸ ਸਾਰੇ ਨੈਟਵਰਕ ਦੇ ਪਿੱਛੇ ਕੋਣ-ਕੋਣ ਹੈ?

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger