ਸ਼੍ਰੀ ਮੁਕਤਸਰ ਸਾਹਿਬ 12 ਜਨਵਰੀ( ) ਅੱਜ ਕਾਂਗਰਸ ਅਤੇ ਪੀਪੀਪੀ ਪਾਰਟੀ ਨੂੰ ਗਿੱਦੜਬਾਹਾ ਹਲਕੇ ਵਿੱਚ ਉਸ ਸਮੇਂ ਭਾਰੀ ਸਿਆਸੀ ਝਟਕਾ ਲੱਗਿਆ ਜਦੋਂ ਇਨ•ਾਂ ਪਾਰਟੀਆ ਦੇ ਕਈ ਪ੍ਰਮੁੱਖ ਆਗੂ , ਸਰਗਰਮ ਪਾਰਟੀ ਵਰਕਰ ਤੇ ਕਈ ਪਿੰਡਾਂ ਦੇ ਮੋਜੂਦਾ ਅਤੇ ਸਾਬਕਾ ਪੰਚ-ਸਰਪੰਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਪਾਰਟੀ ਵਿਚ ਸ਼ਾਮਲ ਹਏ ਇਨ•ਾਂ ਆਗੂਆ ਤੇ ਵਰਕਰਾ ਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਸਿਰਪਾਓ ਪਾ ਕੇ ਸ਼ਨਮਾਨਿਤ ਕੀਤਾ ਗਿਆ । ਸ. ਸੰਤ ਸਿੰਘ ਬਰਾੜ ਦੇ ਗ੍ਰਹਿ ਨਿਵਾਸ ਵਿਖੇ ਸਬੋਧਨ ਕਰਦਿਆਂ ਮੁੱਖ ਮੰਤਰੀ ਸ.ਬਾਦਲ ਨੇ ਪਾਰਟੀ ਵਿੱਚ ਸ਼ਾਮਲ ਹੋਏ
ਆਗੂਆ ਤੇ ਵਰਕਰਾ ਨੂੰ ਜੀ ਆਇਆ ਕਿਹਾ ਅਤੇ ਉਨ•ਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ•ਾਂ ਦਾ ਪਾਰਟੀ ਅੰਦਰ ਪੂਰਾ ਮਾਣ-ਸ਼ਨਮਾਨ ਹੋਵੇਗਾ । ਸ.ਬਾਦਲ ਨੇ ਗਿੱਦੜਬਾਹਾ ਹਲਕੇ ਦਾ ਜਿਕਰ ਕਰਦਿਆ ਕਿਹਾ ਕਿ ਇਹ ਹਲਕਾ ਉਨ•ਾਂ ਦੀ ਰੂਹ ਹੈ । ਉਨ•ਾਂ ਕਿਹਾ ਕਿ ਉਹ ਇਸ ਹਲਕੇ ਦੇ ਹਰ ਪਿੰਡ ਦੇ ਲੋਕਾਂ ਦਾ ਕੀ ਉਹ ਤਾਂ ਇਸ ਹਲਕੇ ਦੇ ਪੰਛੀਆ ਤੇ ਜਾਨਵਰਾ ਦਾ ਵੀ
ਪੂਰਾ ਦਿਲੋਂ ਸਤਿਕਾਰ ਕਰਦੇ ਹਨ । ਇਹ ਹਲਕਾ ਉਨ•ਾਂ ਦੇ ਲਈ ਇੱਕ ਪੂਜਣਯੋਗ ਪਵਿੱਤਰ ਅਸਥਾਨ ਵਾਂਗ ਹੈ । ਇਸ ਲਈ ਉਹ ਪਹਿਲੀ ਅਪ੍ਰੈਲ ਤੋਂ 7 ਅਪ੍ਰੈਲ 2013 ਤੱਕ ਇਸ ਹਲਕੇ ਦੇ ਸਾਰੇ ਪਿੰਡਾਂ ਦਾ ਦੌਰਾ ਕਰਨਗੇ ਤੇ ਲੋਕਾਂ ਨੂੰ ਨਿੱਜ਼ੀ ਤੋਰ ਤੇ ਮਿਲ ਕੇ ਉਨ•ਾਂ ਦੀਆ ਸਮੱਸਿਆਵਾ ਸੁਣਨਗੇ । ਇਸ ਦੋਰਾਨ ਉਹ ਦੋ ਦਿਨ ਗਿੱਦੜਬਾਹਾ ਸ਼ਹਿਰ ਅਤੇ 5 ਦਿਨ ਇਸਹਲਕੇ ਦੇ ਹਰੇਕ ਪਿੰਡ ਤੇ ਸ਼ਹਿਰ ਵਾਸੀ ਨੂੰ ਮਿਲ੍ਯਣ ਦੀ ਪੂਰੀ ਕੋਸ਼ਿਸ਼ ਕਰਨਗੇ । ਸ. ਸੰਤ ਸਿੰਘ ਬਰਾੜ ਦੀ ਪ੍ਰੇਰਣਾ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾ ਸਦਕਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆ ਵਿੱਚ ਸ਼੍ਰੀ ਸ਼ੁਭਾਸ ਜੈਨ ੳਰਫ ਲੀਲੀ ਜੈਨ ਸਾਬਕਾ ਪ੍ਰਧਾਨ ਨਗਰ ਕੌਂਸਲ ਗਿੱਦੜਬਾਹਾ , ਸ਼੍ਰੀ ਅਸੋਕ ਗਰਗ ਪੰਜਾਬ ਬੀਜ ਭੰਡਾਰ ਵਾਲੇ ,ਸ਼੍ਰੀ ਸਤਪਾਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਗਿੱਦੜਬਾਹਾ ਸ. ਦਰਸ਼ਨ ਸਿੰਘ ਕਾਉਣੀ ਸਾਬਕਾ ਨੰਬਰਦਾਰ ਪਿੰਡ ਕਾਉਣੀ , ਹਰਨੇਕ ਸਿੰਘ ਪ੍ਰਧਾਨ ਐਸ ਸੀ ਸੈੱਲ ਕਾਂਗਰਸ ਬਲਾਕ ਗਿੱਦੜਬਾਹਾ ,ਰਾਜ ਕੁਮਾਰ ਮਧੀਰ ਆਦਿ ਆਗੂ ਆਪਣੇ 65 ਸਰਗਰਮ ਵਰਕਰਾ ਤੋਂ ਇਲਾਵਾ ਕਈ ਪਿੰਡਾਂ ਦੇ ਮੌਜੂਦਾ ਅਤੇ ਸਾਬਕਾ ਪੰਚ-ਸਰਪੰਚ ਸ਼ਾਮਲ ਹੋਏ । ਇਸ ਮੌਕੇ ਫਰੀਦਕੋਟ ਹਲਕੇ ਤੋਂ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਸ: ਮਿੱਤ ਸਿੰਘ ਬਰਾੜ, ਸ: ਸੁਖਦਰਸ਼ਨ ਸਿੰਘ ਮਰਾੜ ਆਦਿ ਵੀ ਹਾਜਰ ਸਨ।


Post a Comment