ਲੁਧਿਆਣਾ (ਸਤਪਾਲ ਸੋਨੀ) ਭੈੜੇ ਅਨਸਰਾਂ ਅਤੇ ਨਸ਼ਿਆ ਦੇ ਸਮਗੱਲਰਾਂ ਵਿਰੁਧ ਆਰੰਭ ਕੀਤੀ ਗਈ ਮੁਹਿੰਮ ਨੂੰ ਅੱਜ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ,ਜਦੋਂ ਮੈਡਮ ਗੁਰਪ੍ਰੀਤ ਕੌਰ ਪੂਰੇਵਾਲ ਏ.ਸੀ.ਪੀ.ਵੈਸਟ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਥਾਨਾ ਡੇਹਲੋਂ ਨੇ ਸੂਨਾ ਸੂਆ ਪੁੱਲ ਪਿੰਡ ਨੰਗਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਅਮਰੀਕ ਸਿੰਘ ਉਰਫ ਅਮਰੀਕਾ ਪੁੱਤਰ ਸੰਤ ਸਿੰਘ ਵਾਸੀ ਪਿੰਡ ਬੁਟਾਹਰੀ ਥਾਨਾ ਡੇਹਲੋਂ ਆਪਣੇ ਡਿਸਕਵਰ ਮੋਟਰ ਸਾਈਕਲ ਤੇ ਜੀ.ਟੀ.ਰੋਡ ਮਲੇਰਕੋਟਲਾ ਵਲੋਂ ਆ ਰਿਹਾ ਸੀ। ਪੁਲਿਸ ਪਾਰਟੀ ਨੂੰ ਵੇਖਕੇ ਪਿੱਛੇ ਮੁੜਨ ਲਗਿਆ ਜਿਸ ਨੂੰ ਸ਼ੱਕ ਹੋਣ ਤੇ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਕਾਬੂ ਕੀਤਾ ਅਤੇ ਤਲਾਸ਼ੀ ਲੈਣ ਤੇ 2 ਬੋਰੇ ਪਲਾਸਟਿਕ ਕੁੱਲ 55 ਕਿਲੋ ਗ੍ਰਾਮ ਭੂੱਕੀ ਚੂਰਾ ਪੋਸਤ ਬਰਾਮਦ ਹੋਈ ।ਦੋਸ਼ੀ ਖਿਲਾਫ ਥਾਨਾ ਡੇਹਲੋਂ ਵਿੱਖੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ।ਹੋਰ ਪੁੱਛਗਿਛ ਜਾਰੀ ਹੈ ਅਤੇ ਉਸ ਦੇ ਨਾਲ ਇਸ ਧੰਦੇ ਵਿੱਚ ਹੋਰ ਕੌਣ ਸ਼ਾਮਿਲ ਹੈ ਇਸ ਬਾਰੇ ਪਤਾ ਲਗਾਇਆ ਜਾਵੇਗਾ ।
Post a Comment