ਕੋਟਕਪੂਰਾ/23 ਜਨਵਰੀ/ ਜੇ.ਆਰ.ਅਸੋਕ/ ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਆਉਣ ਦਾ ਕੰਮ ਤੀਸਰੇ ਦਿਨ ਵੀ ਜਾਰੀ ਹੈ । ਇਸ ਦੌਰਾਨ ਸੰਤ ਨਿੰਰਕਾਰੀ ਸੇਵਾ ਦਲ ਕੋਟਕਪੂਰਾ ਇਕਾਈ ਵੱਲੋਂ 600 ਬੱਚਿਆਂ ਨੂੰ ਬੂੰਦਾਂ ਪਿਆਈਆਂ ਗਈਆਂ । ਇਸ ਮੁਹਿੰਮ ਦਾ ਅਗਾਜ਼ ਪਹਿਲੇ ਦਿਨ ਡਾ: ਕੁਲਦੀਪ ਧੀਰ ਡੈਂਟਲ ਸਰਜਨ ਸਿਵਲ ਹਸਪਤਾਲ, ਕੋਟਕਪੂਰਾ ਵੱਲੋ ਡਾਕਟਰ ਰਮੇਸ਼ ਕੁਮਾਰ ਤੇ ਕਮਲ ਕੁਮਾਰ ਦੀਅ ਗਵਾਈ ਵਿੱਚ ਬਾਬ ਫਰੀਦ ਕਾਲਜ ਵਿਦਿਆਰਥੀਆ ਨੇ ਵਾਰਡ ਨੰਬਰ 12 ਦੇ ਅਤੇ ਨਾਲ ਲਗਦੇ ਵਾਰਡਾ ਦੇ ਘਰ ਘਰ ਜਾ ਕੇ ਬੂਦਾਂ ਪਿਲਾਈਆ। ਇਸ ਮੁਹਿੰਮ ਵਿਚ ਦਲ ਦੇ ਸੁਰਿੰਦਰ ਅਰੋੜਾ, ਸੋਹਣ ਸਿੰਘ ਬਰਗਾੜੀ, ਪਵਨ ਕਟਾਰੀਆ ਅਤੇ ਹੋਰਨਾਂ ਮੈਂਬਰਾਂ ਨੇ ਹਿੱਸਾ ਲਿਆ ।

Post a Comment