ਕੋਟਕਪੂਰਾ/23 ਜਨਵਰੀ/ ਜੇ.ਆਰ.ਅਸੋਕ/ ਸਥਾਨਕ ਫ਼ਰੀਦਕੋਟ ਰੋਡ ਤੇ ਬੀਤੀ ਰਾਤ ਕਰੀਬ 9.30 ਵਜੇ ਇਕ ਵਿਅਕਤੀ ਦੀ ਅਣਪਛਾਤੇ ਵਹੀਕਲ ਦੀ ਫ਼ੇਟ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਜਿੰਦਰ ਪ੍ਰਸ਼ਾਦ( ਦੂਬਾ) ਉਮਰ 70 ਸਾਲ ਵਾਸੀ ਕ੍ਰਿਸ਼ਨਾ ਗਲੀ, ਜਲਾਲੇਆਣਾ ਰੋਡ ਗਾਂਧੀ ਬਸਤੀ ਕੋਟਕਪੂਰਾ ਰਾਤ ਨੂੰ ਫ਼ਰੀਦਕੋਟ ਰੋਡ ਤੇ ਇਕ ਢਾਬੇ ਤੇ ਕੰਮ ਕਰਨ ਤੋਂ ਬਾਅਦ ਆਪਣੇ ਘਰ ਨੂੰ ਪੈਦਲ ਪਰਤ ਰਿਹਾ ਸੀ ਕਿ ਹੋਟਲ ਬਲਿਊ ਹਿੱਲ ਦੇ ਨਜ਼ਦੀਕ ਇਕ ਅਣਪਛਾਤੇ ਵਹੀਕਲ ਨੇ ਉਸਨੂੰ ਫ਼ੇਟ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਬਾਅਦ ‘ਚ ਉਸਨੂੰ ਜਲਦੀ ਹੀ ਸਾਹਮਣੇ ਹੋਟਲ ਤੇ ਕੰਮ ਕਰਦੇ ਇਕ ਬਿੱਟੂ ਨਾਂਅ ਦੇ ਵਿਅਕਤੀ ਨੇ ਆਪਣੇ ਸਾਥੀਆਂ ਸਮੇਤ ਜ਼ਖਮੀ ਹਾਲਤ ‘ਚ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌਤ ਹੋ ਗਈ। ਥਾਣਾ ਸਿਟੀ ਦੀ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

Post a Comment