ਲੁਧਿਆਣਾ (ਸਤਪਾਲ ਸੋਨੀ ) ਦਰਬਾਰ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਜੀਨਥ ਨਗਰ ਵਿੱਖੇ ਗੱਦੀ ਨਸ਼ੀਨ ਬੀਬੀ ਜਰਨੈਲ ਕੌਰ ਚਿਸ਼ਤੀ ਵਲੋਂ ਗੁਰੁ ਚਿਸ਼ਤੀ ਨਿਜਾਮਦੀਨ ਅਹਿਮਦਗੜ੍ਹ ਵਾਲਿਆਂ ਦੇ ਆਸ਼ੀਰਵਾਦ ਸਦਕਾ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਦਾ 6ਵਾਂ ਮੇਲਾ ਕਰਵਾਇਆ ਗਿਆ।ਇਸ ਮੌਕੇ ਸਹੌਲੀ ਤੋਂ ਬਾਬਾ ਪੋਹ ਰਾਮ ਜੀ,ਜਾਗੀਰਪੁਰ ਤੋਂ ਬੀਬੀ ਕਮਲੇਸ਼ ਚਿਸ਼ਤੀ ਜੀ ਅਤੇ ਦਰਬਾਰ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਜਸੀਆਂ ਰੋਡ ਤੋਂ ਗੁਲਾਮ ਸੰਜੀਵ ਚਿਸ਼ਤੀ ਜੀ ਆਪਣੀ ਸੰਗਤ ਨਾਲ ਮੇਲੇ ਵਿੱਚ ਪਹੁੰਚੇ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਦੇ ਸ਼ਰਧਾਲੂ ਮੇਲੇ ਵਿੱਚ ਪਹੰਚੇ।ਝੰਡੇ ਦੀ ਰਸਮ ਤੋਂ ਬਾਦ ਆਈ ਹੋਈ ਕਵਾਲ ਪਾਰਟੀ ਵਲੋਂ ਕਵਾਲੀਆਂ ਪੇਸ਼ ਕੀਤੀਆਂ ਗਈਆਂ ਜਿਸ ਦਾ ਸ਼ਰਧਾਲੂਆਂ ਨੇ ਖੂਬ ਆਨੰਦ ਮਾਨਿਆ ।ਉਪਰੰਤ ਜੁੜੀ ਹੋਈ ਸੰਗਤ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ । ਇਸ ਮੌਕੇ ਗਾਹੀ ਰਾਮ, ਕਪੂਰ ਸਿੰਘ,ਮਨਜੀਤ ਸਿੰਘ,ਜਸਵਿੰਦਰ ਸਿੰਘ,ਦਵਿੰਦਰ ਸਿੰਘ ,ਬਲਬੀਰ ਸਿੰਘ,ਪ੍ਰਕਾਸ਼ ਸਿੰਘ, ਜੋਗਿੰਦਰ ਸਿੰਘ,ਸੁਨੀਲ ਸ਼ਰਮਾ,ਅਜੈ ਕੁਮਾਰ,ਸੋਨੂੰ,ਕੋਮਲ ਵਰਮਾ ਅਤੇ ਗੋਗੀ ਆਦਿ ਨੇ ਆਪਣਾ ਭਰਪੂਰ ਯੋਗਦਾਨ ਪਾਇਆ ।
Post a Comment