ਨਾਭਾ, 1 ਜਨਵਰੀ (ਜਸਬੀਰ ਸਿੰਘ ਸੇਠੀ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਬੀ.ਡੀ.ਪੀ.ਓ. ਨਾਭਾ ਵੱਲੋਂ ਕੰਮ ਨਾ ਸ਼ੁਰੂ ਕਰਨ ਦੇ ਰੋਸ਼ ਵਜੋਂ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਗਲਵੱਟੀ, ਗੁਦਾਈਆ, ਬਿਰਧਨਂੋ, ਬਿਰੜਵਾਲ, ਹਿਆਣਾ ਕਲਾਂ, ਕਕਰਾਲਾ, ਥੂਹਾ ਪੱਤੀ, ਅਗੇਤੀ ਆਦਿ ਪਿੰਡਾਂ ਦੇ ਨਰੇਗਾ ਮਜ਼ਦੂਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿਚ ਦਿੱਲੀ ਵਿਖੇ ਗੈਂਗ ਰੇਪ ਦੀ ਪੀੜ•ਤ ਲੜਕੀ ਮ੍ਰਿਤਕ ਦਾਮਨੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੀਟਿੰਗ ਨੂੰ ਵਿਸ਼ੇਸ ਤੌਰ ’ਤੇ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਸ. ਕਸ਼ਮੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੌਂਮੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਬੀ.ਡੀ.ਪੀ.ਓ. ਨਾਭਾ ਦਾ ਅਮਲਾ ਫੈਲਾ ਟਿੱਚ ਸਮਝਦਾ ਹੈ। ਨਰੇਗਾ ਜਾਬ ਕਾਰਡ ਬਣਾਉਣ ਲਈ ਇੱਕ ਸਾਲ ਤੋਂ ਪਿੰਡ ਲਲੋਡਾ, ਸੌਜਾ, ਬਿਰੜਵਾਲ, ਬਿਰਧਨੋ ਦੇ ਲਾਭਪਾਤਰੀਆਂ ਦੇ ਫਾਰਮ ਭਰੇ ਹਨ, ਪਰ ਦਫ਼ਤਰ ਵੱਲੋਂ ਫਾਰਮ ਰੋਲ ਦਿੱਤੇ ਗਏ ਹਨ ਅਤੇ ਨਵੇਂ ਫਾਰਮ ਭਰਨ ਲਈ ਕਿਹਾ ਜਾ ਰਿਹਾ ਹੈ। ਨਰੇਗਾ ਐਕਟ ਮੁਤਾਬਕ ਕੰਮ ਮੰਗਣ ਵਾਲੇ ਲਾਭ ਪਾਤਰੀ ਦੀ ਅਰਜੀ 15 ਦਿਨ ਦਰਜ ਹੋਣ ਤੋਂ ਬਾਅਦ ਕੰਮ ਦੇਣਾ ਹੁੰਦਾ ਹੈ ਪਰ ਇੱਥੇ ਡੇਢ ਮਹੀਨੇ ਤੋਂ ਦਰਜ ਕੀਤੀਆਂ ਅਰਜੀਆਂ ’ਤੇ ਵੀ ਕੰਮ ਸ਼ੁਰੂ ਨਹੀਂ ਕੀਤਾ। ਇਸ ਲਈ ਪਿੰਡਾਂ ਦੇ ਕੰਮ ਚਾਹੁਣ ਵਾਲੇ ਲੋਕ ਮਾਰੇ-ਮਾਰੇ ਫਿਰ ਰਹੇ ਹਨ। ਭੱਠਿਆਂ ਦੇ ਮਜ਼ਦੂਰ ਭੱਠੇ ਬੰਦ ਹੋਣ ਕਰਕੇ ਵਿਹਲੇ ਹਨ, ਦੂਸਰੇ ਪਾਸੇ ਉਸਾਰੀ ਕਰਨ ਵਾਲੇ ਮਜ਼ਦੂਰ ਭੱਠੇ ਨਾ ਚੱਲਣ ਕਰਕੇ ਵਿਹਲੇ ਹਨ। ਇਸ ਲਈ ਇਨ•ਾਂ ਪੇਂਡੂ ਮਜ਼ਦੂਰਾਂ ਲਈ ਕਿਸੇ ਪਾਸੇ ਵੀ ਕੰਮ ਨਹੀਂ। ਕੌਂਮੀ ਪੇਂਡੂ ਰੁਜਗਾਰ ਗਰੰਟੀ ਕਾਨੂੰਨ ਜੋ ਹਰ ਇੱਕ ਨੂੰ 100 ਦਿਨ ਕੰਮ ਦੀ ਗਰੰਟੀ ਕਰਦਾ ਹੈ, ਇਸ ਕਾਨੂੰਨ ਦੀਆਂ ਪੰਜਾਬ ਸਰਕਾਰ ਦੀ ਅਫ਼ਸਰਸ਼ਾਹੀ ਧੱਜੀਆਂ ਉਡਾ ਰਹੀ ਹੈ। ਇਸ ਲਈ ਦੁਖੀ ਹੋ ਕੇ 9 ਜਨਵਰੀ, 2013 ਨੂੰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ’ਤੇ ਸਰਵ ਭਾਰਤ ਨੌਜਵਾਨ ਸਭਾ ਦੀ ਅਗਵਾਈ ਵਿਚ ਵਿਸ਼ਾਲ ਰੋਸ ਮਾਰਚ ਕੀਤਾ ਜਾਵੇ, ਜੇਕਰ ਫਿਰ ਵੀ ਕੰਮ ਸ਼ੁਰੂ ਨਾ ਕੀਤਾ ਤਾਂ ਬੀ.ਡੀ.ਪੀ.ਓ. ਦਫ਼ਤਰ ਦੇ ਅੱਗੇ ਲਗਾਤਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਮੀਟਿੰਗ ਤੋਂ ਬਾਅਦ ਇਕੱਠੇ ਹੋਏ ਨਰੇਗਾ ਮਜ਼ਦੂਰ ਬੀ.ਡੀ.ਪੀ.ਓ. ਨੂੰ ਮਿਲਣ ਗਏ ਅਤੇ ਬੀ.ਡੀ.ਪੀ.ਓ. ਦਫ਼ਤਰ ਵਿਚ ਹਾਜਰ ਨਹੀਂ ਸਨ, ਨਰੇਗਾ ਆਗੂਆਂ ਨਾਲ ਫੋਨ ’ਤੇ ਗੱਲ ਕਰਨ ਤੋਂ ਬਾਅਦ ਬੀ.ਡੀ.ਪੀ.ਓ. ਨੇ ਕਿਹਾ ਕਿ ਮੇਰੇ ਆਖੇ ਕੋਈ ਕੰਮ ਨਹੀਂ ਸ਼ੁਰੂ ਕਰਦਾ। ਇਸ ਲਈ ਨਰੇਗਾ ਕਾਮਿਆਂ ਨੇ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕੀਤੀ ਹੈ ਕਿ ਇਨ•ਾਂ ਮਜ਼ਦੂਰਾਂ ਨੂੰ ਜਿੰਨੇ ਦਿਨਾਂ ਤੱਕ ਕੰਮ ਦੀ ਮੰਗ ਕੀਤੀ ਹੈ, ਕੰਮ ਦਿੱਤਾ ਜਾਵੇ। ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸੀਤਾ ਸਿੰਘ ਕਕਰਾਲਾ, ਗੁਰਜੰਟ ਸਿੰਘ ਬਿਰੜਵਾਲ, ਨਿਰਮਲ ਸਿੰਘ ਹਿਆਣਾ, ਕਰਨੈਲ ਸਿੰਘ ਹਿਆਣਾ, ਕਮਲਜੀਤ ਕੌਰ ਬਿਰਧਨੋ, ਰਣਜੀਤ ਕੌਰ ਬਿਰਧਨਂੋ, ਬੱਗਾ ਸਿੰਘ ਗਲਵੱਟੀ, ਪਰਗਟ ਸਿੰਘ ਗਲਵੱਟੀ, ਸਮਸ਼ੇਰ ਸਿੰਘ ਗਲਵੱਟੀ ਆਦਿ ਨੇ ਵੀ ਸੰਬੋਧਨ ਕੀਤਾ।
Post a Comment