ਭਗਤ ਰਵਿਦਾਸ ਕਲੱਬ ਪਹਾੜਪੁਰ ਨੇ ਸ਼ਾਹਪੁਰ ਦਾ ਕੀਤਾ ਸਨਮਾਨ
ਨਾਭਾ, 1 ਜਨਵਰੀ (ਜਸਬੀਰ ਸਿੰਘ ਸੇਠੀ)-ਅਨੁਸੂਚਿਤ ਜਾਤੀ ਵਿੰਗ ਸ੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਨਾਭਾ ਵਿਚ ਸ਼ੁਰੂ ਕੀਤੀ ਜਨ ਸੰਪਰਕ ਮੁਹਿਮੰ ਲੋਕ ਲਹਿਰ ਬਣਦੀ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਰੋਜਾਨਾਂ ਹੀ ਹਲਕੇ ਦੇ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਇਸ ਮੁਹਿੰਮ ਨੂੰ ਲੈ ਕੇ ਹਲਕੇ ਦੇ ਦਲਿਤ ਭਾਈਚਾਰੇ ਵਿਚ ਵੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸੇ ਲੜੀ ਦੇ ਤਹਿਤ ਅੱਜ ਨਾਭਾ ਬਲਾਕ ਦੇ ਪਿੰਡ ਪਹਾੜਪੁਰ ਵਿਖੇ ਭਗਤ ਰਵਿਦਾਸ (ਰਜਿ:) ਵੈਲਫੇਅਰ ਕਲੱਬ ਵੱਲੋਂ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਸਮਾਗਮ ਵਿਚ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸਾਹਪੁਰ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਨੇ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਸਾਡੇ ਬੱਚਿਆਂ ਦਾ ਸਿੱਖਿਅਤ ਹੋਣਾ ਅਤਿ ਜਰੂਰੀ ਹੈ ਕਿਉਂਕਿ ਜੇਕਰ ਬੱਚਾ ਪੜਿਆ-ਲਿਖਿਆ ਹੋਵੇਗਾ ਤਾਂ ਉਹ ਬਾਕੀ ਕੰਮਾਂ ਦੇ ਨਾਲ-ਨਾਲ ਆਪਣੀ ਵੋਟ ਦਾ ਸਦ ਉਪਯੋਗ ਵੀ ਸਹੀ ਤਰੀਕੇ ਨਾਲ ਕਰ ਸਕੇਗਾ। ਉਨ੍ਹਾਂ ਨੇ ਕਿਹਾ ਕਿ ਗੁਰੂ ਰਵਿਦਾਸ ਅਤੇ ਡਾ. ਭੀਮ ਰਾਓ ਅੰਬੇਦਕਰ ਨੇ ਸਿੱਖਿਅਤ ਹੋ ਕੇ ਆਪਣੇ ਸਮਾਜ ਨੂੰ ਜਾਗਰੂਕ ਕੀਤਾ ਸੀ ਤਾਂ ਹੀ ਸਦੀਆਂ ਤੋਂ ਦਬਿਆ ਕੁਚਲਿਆ ਸਮਾਜ ਅੱਜ ਸਰਗਰਮ ਰਾਜਨੀਤੀ ਵਿਚ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜੋ ਸਮਾਜ ਅੰਦਰ ਬੇਵਕਤੀਆਂ ਘਟਨਾਵਾਂ ਘਟ ਰਹੀਆਂ ਹਨ, ਇਨ੍ਹਾਂ ਘਟਨਾਵਾਂ ਪਿੱਛੇ ਵੀ ਜਿਆਦਾਤਰ ਸਮਾਜ ਦੇ ਲੋਕਾਂ ਦਾ ਅਗਿਆਨਤ ਹੋਣਾ ਹੀ ਹੈ ਜੇਕਰ ਪੜਿਆ-ਲਿਖਿਆ ਸਮਾਜ ਹੋਵੇਗਾ ਤਾਂ ਉਹ ਆਪਣੇ ਰਹਿਬਰਾਂ ਦੀ ਸਿੱਖਿਆ ਤੋਂ ਜਾਣੂ ਹੋਕੇ ਇਨ੍ਹਾਂ ਘਟਨਾਵਾਂ ਤੋਂ ਨਿਜਾਤ ਪਾ ਸਕੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਮੇਂ ਅਨੁਸਾਰ ਸਾਨੂੰ ਪੜ੍ਹ-ਲਿਖ ਕੇ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਹੀ ਸਾਡੇ ਪਗੰਬਰਾਂ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾ ਸਕਦਾ ਹੈ। ਇਸ ਮੌਕੇ ਕਲੱਬ ਵੱਲੋਂ ਦਲਿਤ ਸਮਾਜ ਦੇ ਰਹਿਬਰ ਡਾ. ਅੰਬਦੇਕਰ ਸਾਹਿਬ ਦੀ ਤਸਵੀਰ ਦੇ ਕੇ ਸ. ਬਲਵੰਤ ਸਿੰਘ ਸ਼ਾਹਪੁਰ ਦਾ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜਥੇ: ਲਾਲ ਸਿੰਘ ਰਣਜੀਤਗੜ੍ਹ, ਗੁਰਤੇਜ ਸਿੰਘ ਊਧਾ, ਹਰਜਿੰਦਰ ਰਾਣਾ, ਮਾ. ਗੁਰਦੇਵ ਸਿੰਘ, ਸ. ਰੂਪ ਸਿੰਘ, ਡਾ. ਬਿੱਟੂ ਪਹਾੜਪੁਰ, ਰਾਮਦਾਸ ਸਿੰਘ, ਤੇਜਾ ਸਿੰਘ, ਹੰਸਾ ਸਿੰਘ, ਕਰਮ ਸਿੰਘ, ਬੀਬੀ ਬਲਜੀਤ ਕੌਰ, ਜਗਰੂਪ ਕੌਰ, ਹਰਬੰਸ ਕੌਰ, ਗੁਰਮੇਲ ਸਿੰਘ ਦੁਲੱਦੀ ਆਦਿ ਵੱਡੀ ਗਿਣਤੀ ਵਿਚ ਕਲੱਬ ਦੇ ਅਤੇ ਇਲਾਕੇ ਦੇ ਐਸ.ਸੀ. ਵਿੰਗ ਦੇ ਅਹੁਦੇਦਾਰ ਹਾਜਰ ਸਨ।
Post a Comment