ਸ਼ਾਹਕੋਟ, 1 ਜਨਵਰੀ (ਸਚਦੇਵਾ) ਨਵੇਂ ਸਾਲ ਦੇ ਸ਼ੁੱਭ ਮੌਕੇ ’ਤੇ ਵੈਂਜੀਕਲ ਇੰਨ ਚਰਚ ਸਲੈਚਾਂ ਰੋਡ ਸ਼ਾਹਕੋਟ ਵਿਖੇ ਇਸਾਈ ਭਾਈਚਾਰੇ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ । ਇਸ ਮੌਕੇ ਪਾਸਟਰ ਕੁਲਵੰਤ ਨੇ ਬੰਦਗੀ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ । ਭਾਈ ਭੁਪਿੰਦਰਜੀਤ ਸਿੰਘ ਸ਼ਾਹਕੋਟ ਨੇ ਪ੍ਰਭੂ ਦੀ ਅਰਾਧਨਾ ਕੀਤੀ ਅਤੇ ਪਾਸਟਰ ਧਰਮਿੰਦਰ (ਬਲੈਸਿੰਗ ਮਨਿਸਟਰੀ) ਤੇ ਪਾਸਟਰ ਸੋਹਣ ਸ਼ਾਹਕੋਟ ਨੇ ਪਰਮੇਸ਼ਵਰ ਦਾ ਸ਼ੁੱਭ ਸੰਦੇਸ਼ ਸੁਣਾਇਆ । ਇਸ ਮੌਕੇ ਬੱਚਿਆਂ ਵੱਲੋਂ ਐਕਸ਼ਨ ਗੀਤ ਵੀ ਪੇਸ਼ ਕੀਤੇ ਗਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਹੰਸ ਰਾਜ, ਜਗਤਾਰ ਅਕਬਰਪੁਰ, ਖੁਰਸ਼ੈਦ ਨੰਗਲ ਅੰਬੀਆਂ, ਸੈਮ ਪੌਲ, ਪੀਟਰ ਪੌਲ, ਪ੍ਰਿੰਸ ਪੌਲ, ਬਲਜੀਤ ਟਾਹਲੀ, ਰਾਜੂ, ਜੌਨ, ਰੂਥ, ਜਸਵੀਰ ਕੌਰ, ਰੀਨਾ, ਇੰਦਰਜੀਤ ਕੌਰ, ਰਬਿਕਾ, ਅਮਨ, ਕਰੀਸਟੀਨਾ, ਗੁਰਬਚਨ ਕੌਰ ਆਦਿ ਹਾਜ਼ਰ ਸਨ ।
ਸ਼ਾਹਕੋਟ ਦੀ ਵੈਂਜੀਕਲ ਇੰਨ ਚਰਚ ਵਿਖੇ ਨਵੇਂ ਸਾਲ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪ੍ਰਭੂ ਦੀ ਅਰਾਧਨਾ ਕਰਦੇ ਪਾਸਟਰ ਅਤੇ ਬੱਚੇ ।


Post a Comment