ਜਨਵਾਦੀ ਨੌਜਵਾਨ ਸਭਾ ਅਤੇ ਇਸਤਰੀ ਸਭਾ ਨੇ ਸ਼ਹਿਰ ‘ਚ ਕੀਤਾ ਰੋਸ ਮੁਜ਼ਾਹਰਾਂ
ਰਾਮਗੜ•ੀਆਂ ਚੌਂਕ ਸ਼ਾਹਕੋਟ ਵਿਖੇ ਫੂਕਿਆ ਗੁੰਡਾਗਰਦੀ ਦਾ ਪੁੱਤਲਾ
ਸ਼ਾਹਕੋਟ, 1 ਜਨਵਰੀ (ਸਚਦੇਵਾ) ਭਾਰਤੀ ਜਨਵਾਦੀ ਨੌਜਵਾਨ ਸਭਾ ਅਤੇ ਇਸਤਰੀ ਸਭਾ ਸ਼ਾਹਕੋਟ ਵੱਲੋਂ ਦਿੱਲੀ ਅਤੇ ਪੰਜਾਬ ਵਿੱਚ ਔਰਤਾਂ ਨਾਲ ਵਾਪਰੀਆਂ ਦਿਲ ਕੰਬਾਊ ਘਟਨਾਵਾਂ ਨੂੰ ਲੈ ਕੇ ਸ਼ਾਹਕੋਟ ‘ਚ ਰੋਸ ਮੁਜ਼ਾਹਰਾਂ ਕੀਤਾ ਅਤੇ ਰਾਮਗੜ•ੀਆਂ ਚੌਂਕ ਸ਼ਾਹਕੋਟ ਵਿਖੇ ਗੁੰਡਾਗਰਦੀ ਦਾ ਪੁਤਲਾ ਫੂਕਿਆ । ਮੰਗਲਵਾਰ ਦੁਪਹਿਰ ਬਾਅਦ ਜਨਵਾਦੀ ਨੌਜਵਾਨ ਸਭਾ ਅਤੇ ਇਸਤਰੀ ਸਭਾ ਦੇ ਆਗੂ ‘ਤੇ ਵਰਕਰ ਵੱਡੀ ਗਿਣਤੀ ‘ਚ ਐਸ.ਡੀ.ਐਮ ਦਫਤਰ ਦੇ ਬਾਹਰ ਇਕੱਠੇ ਹੋਏ ਅਤੇ ਸ਼ਹਿਰ ਵਿੱਚੋਂ ਦੀ ਰੋਸ ਮਾਰਚ ਕਰਕੇ ਹੋਏ ਰਾਮਗੜ•ੀਆਂ ਚੌਂਕ ਵਿਖੇ ਪਹੁੰਚੇ । ਇਸ ਮੌਕੇ ਜਨਵਾਦੀ ਨੌਜਵਾਨ ਸਭਾ ਸ਼ਾਹਕੋਟ ਦੇ ਪ੍ਰਧਾਨ ਵਰਿੰਦਰ ਪਾਲ ਸਿੰਘ ਕਾਲਾ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਵਿੱਚ ਵਾਪਰ ਰਹੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ ਬਲਕਿ ਮੌਕੇ ਦੀਆਂ ਸਰਕਾਰਾਂ ਦੀ ਗੁੰਡਾ ਅਨਸਰਾਂ ਨੂੰ ਸ਼ਹਿ ਹੈ, ਜਿਸ ਕਾਰਣ ਆਏ ਦਿਨ ਵਾਦਾਤਰਾ ਵੱਧ ਰਹੀਆਂ ਹਨ, ਜਿਸ ਤਰ•ਾਂ ਮਾਸੂਮ ਦਾਮਿਨੀ ਨਾਲ ਦਿੱਲੀ ਵਿਖੇ ਹੋਇਆ ਹੈ । ਇਹ ਵਾਰਦਾਤਾ ਸਾਡੇ ਸਮਾਜ ਨੂੰ ਸ਼ਰਮਸਾਰ ਕਰ ਰਹੀਆਂ ਹਨ । ਉਨ•ਾਂ ਕਿਹਾ ਕਿ ਫਰੀਦਕੋਟ ‘ਚ ਹੋਏ ਸ਼ਰੂਤੀ ਅਗਵਾਹ ਕਾਂਡ, ਅੰਮ੍ਰਿਤਸਰ ‘ਚ ਪੁਲਿਸ ਅਧਿਕਾਰੀ ਦਾ ਕਤਲ, ਲੁਧਿਆਣੇ ‘ਚ ਪੁਲਿਸ ਦੇ ਉੱਚ ਅਧਿਕਾਰੀ ਨਾਲ ਹੋਈ ਕੁੱਟਮਾਰ ਆਦਿ ਹੋਰ ਅਨੇਕਾਂ ਵਾਰਦਾਤਾਂ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਦੇਸ਼ ਵਿੱਚ ਲੋਕ ਰਾਜ ਖਤਮ ਅਤੇ ਗੁੰਡਾ ਰਾਜ ਸ਼ੁਰੂ ਹੋ ਗਿਆ ਹੈ । ਉਨ•ਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਲੋਕਾਂ ਨੂੰ ਆਪਣੀ ਰਾਖੀ ਆਪ ਹੀ ਕਰਨ ਲਈ ਸੰਗਠਤ ਹੋਣਾ ਪਵੇਗਾ ਤਾਂ ਜੋ ਮੌਕੇ ਦੀਆਂ ਸਰਕਾਰਾਂ ਦੀ ਸ਼ਹਿ ‘ਤੇ ਗੁੰਡਾਗਰਦੀ ਕਰਦੇ ਅਨਸਰਾਂ ਨੂੰ ਨਕੇਲ ਪਾਈ ਜਾ ਸਕੇ । ਇਸ ਮੌਕੇ ਜਮਹੂਰੀ ਲਹਿਰ ਦੇ ਆਗੂ ਬਚਿੱਤਰ ਸਿੰਘ ਤੱਗੜ, ਕਾਮਰੇਡ ਮਲਕੀਤ ਚੰਦ ਭੋਇਪੁਰੀ, ਕਾਮਰੇਡ ਅਰੂੜਾ ਰਾਮ ਪਰਜੀਆਂ ਆਦਿ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਹੈਪੀ, ਗੁਰਸੇਵਕ ਸੇਠ, ਨਛੱਤਰ ਸਿੰਘ, ਰਿੰਕੂ, ਰਾਜਾ, ਪੱਪੂ ਰਾਜੇਵਾਲ, ਟਿੰਕੂ, ਰਿੰਕੂ ਸ਼ਾਹਕੋਟ, ਪ੍ਰੇਮ ਕੁਮਾਰ, ਗੁਰਜੀਤ ਸੇਠ, ਵਿੱਕੀ ਦਾਨੇਵਾਲ, ਛਿੰਦਾ ਸੈਦਪੁਰ, ਗੁਰਪ੍ਰੀਤ, ਪ੍ਰਦੀਪ, ਬੇਬੀ ਥਾਪਰ, ਅਲਕਾਂ, ਅਨੂੰ, ਸੁਨੀਤਾ ਸੇਠ, ਨਰਿੰਦਰ ਕੌਰ, ਅਮਰੀਕ ਤੱਗੜ, ਨੀਲਮ, ਜਗੀਰ ਕੌਰ, ਮੋਨਿਕਾ ਸੇਠ ਆਦਿ ਹਾਜ਼ਰ ਸਨ ।
ਦੇਸ਼ ਵਿੱਚ ਵੱਧ ਰਹੀਆਂ ਵਾਰਦਾਤਾਂ ਕਾਰਣ ਰੋਸ ਵਜੋਂ ਸ਼ਾਹਕੋਟ ਵਿਖੇ ਮੁਜ਼ਾਹਰਾਂ ਕਰਦੇ ਜਨਵਾਦੀ ਨੌਜਵਾਨ ਸਭਾ ਅਤੇ ਇਸਤਰੀ ਸਭਾ ਦੇ ਆਗੂ ਅਤੇ ਵਰਕਰ । ਨਾਲ ਰਾਮਗੜ•ੀਆਂ ਚੌਂਕ ਵਿਖੇ ਗੁੰਡਾਗਰਦੀ ਦਾ ਪੁਤਲਾ ਫੂਕਦੇ ਆਗੂ ।
Post a Comment