ਲੁਧਿਆਣਾ ( ਸਤਪਾਲ ਸੋਨੀ ) ਮਹਾਰਾਜ ਅਮਰ ਮੁੱਨੀ ਜੀ ਦੇ ਸ਼ਗਿਰਦ ਸ਼੍ਰੀ ਵਰੁਣ ਮੁੱਨੀ ਜੀ ਨੇ ਦਸਿਆ ਕਿ ਪਿਛਲੇ 12-15 ਦਿਨਾਂ ਤੋਂ ਪੂਜਨੀਯ ਮਹਾਰਾਜ ਅਮਰ ਮੁੱਨੀ ਜੀ ਸਿਹਤ ਵਿੱਚ ਆ ਰਹੀ ਗਿਰਾਵਟ ਨੂੰ ਦੇਖਧਿਆਂ ਹੋਇਆਂ ਮਹਾਰਾਜ ਅਮਰ ਮੁੱਨੀ ਜੀ ਨੂੰ ਦੀਪ ਹਸਪਤਾਲ,ਮਾਡਲ ਟਾਊਨ ਵਿੱਖੇ ਦਾਖਿਲ ਕਰਵਾਇਆ ਗਿਆ ਹੈ ਜਿਥੇ ਡਾ: ਰਾਜਨ ਇਸਹਾਕ ਅਤੇ ਉਨ੍ਹਾਂ ਦੀ ਪੂਰੀ ਟੀਮ ਗੁਰੂ ਮਹਾਰਾਜ ਅਮਰ ਮੁੱਨੀ ਜੀ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਿਰ ਹੈ।ਸ਼੍ਰੀ ਵਰੁਣ ਮੁੱਨੀ ਜੀ ਨੇ ਦਸਿਆ ਕਿ ਜਿਉਂ-ਜਿਉਂ ਗੁਰੁ ਮਹਾਰਾਜ ਜੀ ਦੀ ਬਿਮਾਰੀ ਦੀ ਖਬਰ ਸੰਤਾਂ ਅਤੇ ਸ਼ਰਧਾਲੂਆਂ ਤਕ ਪਹੰਚ ਰਹੀ ਹੈ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਮਿਲਨ ਵਾਲੇ ਆ ਰਹੇ ਹਨ ।ਸ਼੍ਰੀ ਵਰੁਣ ਮੁੱਨੀ ਜੀ ਨੇ ਦਸਿਆ ਕਿ ਆਚਾਰਿਯਾ ਸ਼ਿਵਮੁਨੀ ਮਹਾਰਾਜ,ਤਾਰਕ ਰਿਸ਼ੀ ਮਹਾਰਾਜ,ਸੁਭਦਰ ਮੁਨੀ ਮਹਾਰਾਜ,ਸ਼ਿਵੇਂਦਰ ਮੁਨੀ,ਮਹਾਂਸ਼੍ਰਮਨੀ ਕੁਸ਼ਲਿਆ ਮਹਾਰਾਜਆਨੰਦ ਮੁਨੀ ਮਹਾਰਾਜ ,ਮਹਾਂਸਤੀ ਜਨਕ ਮਹਾਰਾਜ ,ਰਮੇਸ਼ ਕੁਮਾਰੀ ਮਹਾਰਾਜ ਆਦਿ ਨੇ ਗੁਰੂਦੇਵ ਦੇ ਮੰਗਲ ਕਾਮਨਾ ਦੇ ਸੰਦੇਸ਼ ਭੇਜੇ ਹਨ। ਇਸ ਮੌਕੇ ਹੀਰਾ ਲਾਲ ਜੈਨ, ਗਿਰਧਾਰੀ ਲਾਲ ਜੈਨ,ਸਤੀਸ਼ ਜੈਨ,ਵਿਜੈ ਜੈਨ ਅਤੇ ਸੰਜੀਵ ਜੈਨ ਆਦਿ ਗੁਰੁ ਜੀ ਦੀ ਸੇਵਾ ਵਿੱਚ ਹਾਜ਼ਿਰ ਹਨ ।ਇਸ ਮੌਕੇ ਆਲ ਜੈਨ ਕਾਨਫਰੰਸ ਦੇ ਪ੍ਰਧਾਨ ਸ਼੍ਰੀ ਅਨਿਲ ਚੋਰੜੀਆ, ਸ਼ੇਰ ਸਿੰਘ ਜੈਨ,ਸੁਖਬੀਰ ਜੈਨ,ਕਰਤਾਰ ਜੈਨ,ਰਾਮਨਿਵਾਸ ਜੈਨ ਅਤੇ ਸੁਧੀਰ ਜੈਨ ਆਦਿ ਵੀ ਗੁਰੁ ਜੀ ਦੇ ਦਰਸ਼ਨਾਂ ਲਈ ਪਹੁੰਚੇ ।ਸ਼੍ਰੀ ਵਰੁਣ ਮੁੱਨੀ ਜੀ ਨੇ ਦਸਿਆ ਕਿ ਪੂਜਨੀਯ ਮਹਾਰਾਜ ਅਮਰ ਮੁੱਨੀ ਜੀ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ ।

Post a Comment