ਲੁਧਿਆਣਾ, 13 ਜਨਵਰੀ ( ਸਤਪਾਲ ਸੋਨ9 ) ਹਿੰਦੂ ਉਥਾਨ ਪ੍ਰੀਸ਼ਦ ਅਤੇ ਅਖਿਲ ਭਾਰਤੀਆ ਮੰਦਿਰ ਸੁਰੱਖਿਆ ਕਮੇਟੀ ਵਲੋਂ ਸਾਂਝੇ ਤੌਰ ਤੇ ਐਤਵਾਰ ਨੂੰ ਸਵਾਮੀ ਵਿਵੇਕਾਨੰਦ ਦੀ 150ਵੀਂ ਜਨਮ ਸ਼ਤਾਬਦੀ ਮੌਕੇ ਚੰਡੀਗੜ• ਰੋਡ ਤੇ ਹਿੰਦੂ ਸਵਾਭਿਮਾਨ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਤੋਂ ਪਹਿਲਾਂ ਪ੍ਰੀਸ਼ਦ ਦੇ ਮਹਿਲਾ, ਯੂਥ ਅਤੇ ਮਜਦੂਰ ਵਿੰਗਾਂ ਦੇ ਵਰਕਰਾਂ ਨੇ ਵੱਖ-ਵੱਖ ਥਾਵਾਂ ਤੋਂ ਛੋਟੀਆਂ ਯਾਤਰਾਵਾਂ ਰਾਹੀਂ ਸਵਾਮੀ ਵਿਵੇਕਾਨੰਦ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਰੈਲੀ ਵਿ¤ਚ ਸ਼ਮੂਲਿਅਤ ਕੀਤੀ । ਰੈਲੀ ਦੀ ਪ੍ਰਧਾਨਗੀ ਪ੍ਰੀਸ਼ਦ ਦੇ ਉਪਚੇਅਰਮੈਨ ਜਿੰਦਰਪਾਲ ਗੁਪਤਾ ਨੇ ਕੀਤੀ ਜਦਕਿ ਪ੍ਰੀਸ਼ਦ ਦੇ ਕੌਮੀ ਪ੍ਰਧਾਨ ਵਿਨੋਦ ਜੈਨ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਰੈਲੀ ਨੂੰ ਸੰਬੋਧਿਤ ਕਰਤੇ ਹੋਏ ਪ੍ਰੀਸ਼ਦ ਦੇ ਕੌਮੀ ਪ੍ਰਧਾਨ ਵਿਨੋਦ ਜੈਨ ਨੇ ਪ੍ਰੀਸ਼ਦ ਮੈਂਬਰਾਂ ਨੂੰ ਪ੍ਰਣ ਕਰਵਾਇਆ ਕਿ ਹਿੰਦੂ ਉਥਾਨ ਪ੍ਰੀਸ਼ਦ ਸਵਾਮੀ ਵਿਵੇਕਾਨੰਦ ਜੀ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਕਰਨ ਅਤੇ ਭਾਰਤ ਨੂੰ ਵਿਸ਼ਵ ਦੀ ਮਹਾਸ਼ਕਤੀ ਬਣਨ ਤੱਕ ਸੰਘਰਸ਼ ਜਾਰੀ ਰਖੇਗੀ। ਮਹਿਲਾਵਾਂ ਦੇ ਵੱਧਦੇ ਸਰੀਰਕ ਸ਼ੋਸ਼ਣ ਤੇ ਵੱਧ ਰਹੇ ਅਤਿਆਚਾਰਾਂ ਤੇ ਗੰਭੀਰ ਚਿੰਤਾ ਕਰਦੇ ਹੋਏ ਅਤੇ ਨਾਰੀ ਜਾਤੀ ਨੂੰ ਸਨਮਾਨ ਦੀ ਬਹਾਲੀ ਲਈ ਉਪਰਾਲੇ ਕਰਨ ਤੇ ਜੋਰ ਦਿੰਦੇ ਹੋਏ ਉਨ•ਾਂ ਕਿਹਾ ਕਿ ਆਓ ਪ੍ਰਣ ਕਰੀਏ ਕਿ ਨਾਰੀ ਜਾਤੀ ਨੂੰ ਸਨਮਾਨ ਦਿਵਾਉਣ ਤੱਕ ਚੈਨ ਨਾਲ ਨਹੀਂ ਬੈਠਾਂਗੇ। ਅਖਿਲ ਭਾਰਤੀਆ ਮੰਦਿਰ ਸੁਰੱਖਿਆ ਕਮੇਟੀ ਦੇ ਬੁਲਾਰੇ ਕੁੰਵਰ ਰੰਜਨ ਸਿੰਘ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਨੂੰ ਸ਼ਤ-ਸ਼ਤ ਪ੍ਰਣਾਮ ਕਰਦੇ ਹੋਏ ਉਨ•ਾਂ ਨੂੰ ਮਹਾਨ ਸੁਧਾਰਕ ਦਾ ਖਿਤਾਬ ਦਿੰਦੇ ਹੋਏ ਕਿਹਾ ਕਿ ਯੂਵਾ ਵਰਗ ਸਵਾਮੀ ਵਿਵੇਕਾਨੰਦ ਜੀ ਦੇ ਦੱਸੇ ਰਸਤੇ ਤੇ ਚਲ ਕੇ ਦੇਸ਼ ਅਤੇ ਸਮਾਜ ਦੇ ਸੁਧਾਰ ਦੇ ਉਪਰਾਲੇ ਕਰਨ । ਇਸੇ ਉਦੇਸ਼ ਨੂੰ ਲੈ ਕੇ ਹਿੰਦੂ ਉਥਾਨ ਪ੍ਰੀਸ਼ਦ ਅਤੇ ਅਖਿਲ ਭਾਰਤੀਆ ਮੰਦਿਰ ਸੁਰੱਖਿਆ ਕਮੇਟੀ ਨੇ ਸਾਂਝੇ ਤੌਰ ਤੇ ਉਪਰਾਲੇ ਕਰਕੇ ਉਸ ਮਹਾਨ ਪੁਰਸ਼ ਦੀ 150ਵੀਂ ਜਨਮ ਸ਼ਤਾਬਦੀ ਤੇ ਸਾਲ ਭਰ ਪ੍ਰੋਗਰਾਮ ਆਯੋਜਿਤ ਕਰਕੇ ਉਨ•ਾਂ ਦੇ ਦੱਸੇ ਰਸਤੇ ਤੇ ਚਲਣ ਲਈ ਯੂਥ ਵਰਗ ਨੂੰ ਪ੍ਰੇਰਿਤ ਕਰਨ ਦੇ ਪ੍ਰੋਗਰਾਮ ਤੈਅ ਕੀਤੇ ਹਨ। ਕੁੰਵਰ ਨੇ ਦੱਸਿਆ ਕਿ ਯੂਥ ਵਰਗ ਨੂੰ ਭਾਰਤੀਆ ਸੱਭਿਆਚਾਰ ਵਿੱਚ ਸਨਮਾਨਿਤ ਨਾਰੀ ਦੇ ਸਨਮਾਨ ਲਈ ਪ੍ਰੇਰਿਤ ਕਰਨ ਲਈ ਦੋਵੇਂ ਸੰਗਠਨਾਂ ਮਿਲ ਕੇ ਪ੍ਰੋਗਰਾਮਾ ਦਾ ਆਯੋਜਨ ਕਰਨਗੇ। ਇਸ ਤੋਂ ਪਹਿਲਾਂ ਪ੍ਰਸਿੱਧ ਗਾਇਕ ਸੋਨੂੰ ਕਲਿਆਣ ਅਤੇ ਸੰਨੀ ਕਲਿਆਣ ਨੇ ਸੰਗੀਤਮਈ ਧੁਨਾਂ ਤੇ ਵਿਵੇਕਾਨੰਦ ਜੀ ਦੇ ਜੀਵਨ ਦੇ ਸਬੰਧ ਵਿੱਚ ਹਾਜਰ ਇਕੱਠ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਜਿੰਦਰਪਾਲ ਗੁਪਤਾ, ਵਿਨੋਦ ਜੈਨ, ਕੁੰਵਰ ਰੰਜਨ ਸਿੰਘ, ਰਜਿੰਦਰ ਸ਼ਰਮਾ, ਬਾਲ ਕ੍ਰਿਸ਼ਨ ਵਰਮਾ, ਸੋਹਨ ਲਾਲ ਗਰਗ, ਮੈਡਮ ਸੁਰਿੰਦਰ ਕੌਰ, ਸੁਨੀਲ ਖੰਨਾ, ਸ਼ੰਮੀ ਸੂਦ, ਰਜਿੰਦਰ ਸ਼ਰਮਾ, ਸੰਜੈ ਸ਼ਰਮਾ, ਮੁਕੇਸ਼ ਭਾਰਗਵ, ਪ੍ਰਮੋਦ ਬਾਵਾ, ਬਲਬੀਰ ਅਗਰਵਾਲ, ਰਮੇਸ਼ ਜੈਨ, ਸ਼ਾਮ ਲਾਲ ਗਾਇਲ, ਨਰਸਿੰਘ ਯਾਦਵ, ਹਰੇਰਾਮ ਤਿਵਾੜੀ, ਸੁਦੇਸ਼ ਗੌਤਮ, ਕਾਲਾ ਕੰਡਾ, ਬਬੀਤਾ, ਅਨਿਤਾ, ਗੁਪਤਾ, ਨੀਤੂ ਰਾਣੀ, ਗੀਤਾ, ਨੇਹਾ, ਰਾਣੀ, ਰੀਟਾ, ਜੀਤ ਸਿੰਘ, ਸੰਜੀਵ ਸੂਦ, ਰਾਕੇਸ਼ ਵਰਮਾ, ਸੋਨੂ ਕਲਿਆਣ, ਸੰਨੀ ਕਲਿਆਣ, ਸਮ੍ਰਾਟ ਸ਼ਰਮਾ, ਹਰਪ੍ਰੀਤ ਸਿੰਘ, ਨਵਦੀਪ ਸ਼ਰਮਾ, ਅੰਮ੍ਰਿਤਪਾਲ, ਅਮਰਜੀਤ ਨਿੱਕਾ, ਰਮਨ ਸਿੰਘ, ਡਾ. ਕੁਮਾਰ, ਹਰਮਨ ਸਿੰਘ ਅਤੇ ਹੋਰ ਵੀ ਹਾਜਰ ਸਨ।

Post a Comment