ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਇੱਥੋ ਲਾਗਲੇ ਪਿੰਡ ਧੋਥੜ ਦੇ ਤੱਤਲਾ ਪਰਿਵਾਰ ਵੱਲੋਂ ਸ: ਮੱਲ ਸਿੰਘ ਤੱਤਲਾ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਅੱਠਵੀ ਜਮਾਤ ਚੋ ਪਹਿਲਾ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਤਿੰਨ ਹਜਾਰ ਦੀ ਸਕੀਮ ਤਹਿਤ ਵਜੀਫਾ ਤਕਸੀਮ ਕੀਤਾ ਗਿਆ ।ਜਿਸ ਵਿੱਚ ਇਸ ਵਾਰ ਪਿੰਡ ਦੀ ਨੰਨੀ ਛਾਂ ਰਣਯੋਧ ਕੌਰ ਪੁੱਤਰੀ ਜਸਮੇਲ ਸਿੰਘ ਤੇ ਅਮਨਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਨੂੰ ਅੱਠਵੀ ਕਲਾਸ ਵਿੱਚੋਂ ਫਸਟ ਆਉਣ ਤੇ ਨੌਵੀਂ ਤੇ ਦਸਵੀਂ ਲਈ ਮੱਲ ਸਿੰਘ ਦੇ ਪੁੱਤਰ ਸ: ਗੁਰਦਸ਼ਰਨ ਸਿੰਘ ਤੱਤਲਾ,ਵਰਗੇਡੀਅਰ ਸੁਖਦੇਵ ਸਿੰਘ ਤੇ ਉਹਨਾ ਦੇ ਭਤੀਜੇ ਯੂਥ ਅਕਾਲੀ ਆਗੂ ਭੁਪਿੰਦਰ ਸਿੰਘ ਤੱਤਲਾ(ਧੋਥੜ)ਵੱਲੋਂ ਵਜੀਫਾ ਦਿੱਤਾ ।ਇਸ ਸਮੇਂ ਭੁਪਿੰਦਰ ਸਿੰਘ ਤੱਤਲਾ ਨੇ ਪੱਤਰਕਾਰਾ ਨਾਲ ਰਾਬਤਾ ਕਾਈਮ ਕਰਦੇ ਹੋਏ ਕਿਹਾ ਕਿ ਇਹ ਵਜੀਫੇ ਵਾਲੀ ਸਕੀਮ ਤੱਤਲਾ ਪਰਿਵਾਰ ਵੱਲੋਂ ਤਕਰੀਬਨ ਚਾਰ ਸਾਲ ਪਹਿਲਾ ਸੂਰੁ ਕੀਤੀ ਗਈ ਸੀ ਅਤੇ ਅਸੀ ਇਹ ਵਿਸ਼ਵਾਸ ਦਵਾਉਦੇ ਹਾ ਕਿ ਇਹ ਸਕੀਮ ਨਿਰਵਿਘਨ ਜਾਰੀ ਰਹੇਗੀ ।ਜਿਸ ਨਾਲ ਸਾਡੇ ਵੱਡੇ ਵੱਡੇਰੇ ਯਾਦ ਰਹਿਣ ਦੇ ਨਾਲ-ਨਾਲ ਦਰਜਾ ਪ੍ਰਾਪਤ ਕਰਣ ਵਾਲੇ ਬੱਚਿਆ ਨੂੰ ਵੀ ਇਸ ਵਜੀਫੇ ਨਾਲ ਹੌਸਲਾ ਅਫਜਾਈ ਮਿਲੇਗੀ ।


Post a Comment