ਅਨੰਦਪੁਰ ਸਾਹਿਬ, 13 ਜਨਵਰੀ (ਸੁਰਿੰਦਰ ਸਿੰਘ ਸੋਨੀ)ਅਨੰਦਪੁਰ ਸਾਹਿਬ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਤੋ ਚਿੰਤਤ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਤਰਲੋਚਨ ਸਿੰਘ ਨੇ ਜਿਲਾ ਪੁਲਿਸ ਮੁਖੀ ਇੰਦਰ ਮੋਹਨ ਸਿੰਘ ਭੱਟੀ ਦੀ ਇਸ ਗੱਲੋ ਪ੍ਰਸ਼ੰਸ਼ਾਂ ਕੀਤੀ ਹੈ ਕਿ ਉਹ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋ ਨਸ਼ੇ ਖਤਮ ਕਰਨ ਲਈ ਯਤਨਸ਼ੀਲ ਹਨ। ਅੱਜ ਇਸ ਸਬੰਧੀ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਐਸ ਐਸ ਪੀ ਵਲੋ ਬੀਤੇ ਕੱਲ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਤਕਰੀਬਨ 150 ਦੇ ਕਰੀਬ ਪੁਲਿਸ ਕਰਮਚਾਰੀਆਂ ਸਮੇਤ ਇਸ ਗੱਲ ਦੀ ਸਹੁੰ ਚੁੱਕਣੀ ਕਿ ਇਸ ਇਲਾਕੇ ਚੋ ਨਸ਼ੇ ਖਤਮ ਕੀਤੇ ਜਾਣਗੇ ਵਧੀਆ ਕਦਮ ਹੈ। ਉਨਾਂ ਕਿਹਾ ਕਿ ਇਸ ਅਸਥਾਨ ਤੋ ਗੁਰੁੂ ਸਾਹਿਬਾਨ ਨੇ ਮਨੁੱਖਤਾ ਨੂੰ ਉਚੀ ਜੀਵਨ ਜਾਂਚ ਸਿਖਾਈ ਤੇ ਹਰ ਤਰਾਂ ਦੇ ਨਸ਼ਿਆਂ ਤੋ ਦੂਰ ਰਹਿਣ ਦਾ ਉਪਦੇਸ਼ ਦਿਤਾ ਪਰ ਇਹ ਅੱਤ ਅਫਸੋਸ ਦੀ ਗੱਲ ਹੈ ਕਿ ਅਜ ਇਸੇ ਸ਼ਹਿਰ ਵਿਚ ਮਾਰੂ ਨਸ਼ਿਆਂ ਦਾ ਹੜ ਆਇਆ ਹੋਇਆ ਹੇੈ ਤੇ ਇਥੋ ਦੀ ਜਵਾਨੀ ਨੂੰ ਕਿਸੇ ਸਾਜਿਸ਼ ਤਹਿਤ ਖਤਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਸੀ ਨਸ਼ਿਆਂ ਖਿਲਾਫ ਹਰ ਕਿਸਮ ਦੇ ਸਹਿਯੋਗ ਲਈ ਤਿਆਰ ਹਾਂ। ਗਿ:ਤਰਲੋਚਨ ਸਿੰਘ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀ ਕਿ ਪੁਲਿਸ ਵਲੋ ਨਸ਼ਿਆਂ ਖਿਲਾਫ ਮੁਹਿੰਮ ਵਿਢੀ ਗਈ ਹੈ ਪਰ ਅਜੇ ਹੋਰ ਬਹੁਤ ਕੁਛ ਕਰਨਾ ਬਾਕੀ ਹੈ ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਜਰੂਰਤ ਹੈ। ਇਸ ਮੋਕੇ ਉਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ,ਅਕਾਲੀ ਦੱਲ ਦੇ ਸਰਕਲ ਪ੍ਰਧਾਨ ਜਥੇ:ਸੰਤੋਖ ਸਿੰਘ,ਡਾ:ਗੁਰਇਕਬਾਲ ਸਿੰਘ,ਹਰਦੇਵ ਸਿੰਘ ਆਦਿ ਹਾਜਰ ਸਨ।

Post a Comment