ਨਾਭਾ, 12 ਜਨਵਰੀ (ਜਸਬੀਰ ਸਿੰਘ ਸੇਠੀ)-ਅੱਜ ਸ਼ਿਵ ਸੈਨਾ ਬਾਲ ਠਾਕੁਰੇ ਬਲਾਕ ਨਾਭਾ ਦੀ ਇੱਕ ਅਹਿਮ ਮੀਟਿੰਗ ਸ਼ਹਿਰੀ ਪ੍ਰਧਾਨ ਮੇਵਾ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਹਲਕਾ ਨਾਭਾ ਦੇ ਇੰਚਾਰਜ ਗੋਗੀ ਦਿਲਹੋਰ ਪਹੁੰਚੇ ਨਾਭਾ ਸ਼ਹਿਰੀ ਪ੍ਰਧਾਨ ਰਾਮ ਕੁਮਾਰ ਕੋਹਲੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਬਣਾਇਆ ਯੂਥ ਵਿੰਗ ਸਾਰੀਆਂ ਚਰਮ ਸੀਮਾਂ ਟੱਪ ਗਿਆ ਹੈ ਅਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਉਨ੍ਹਾਂ ਨੇ ਕਿਹਾ ਕਿ ਯੂਥ ਵਿੰਗ ਅੱਜ-ਕੱਲ ਪੰਜਾਬ ਦੇ ਵਿਚ ਗੁੰਡਾਗਰਦੀ ਦੇ ਨਾਲ ਨੰਗਾ ਨਾਚ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਹੀ ਸ੍ਰੋਮਣੀ ਅਕਾਲੀ ਦਲ ਨਾਭਾ ਦੇ ਹਲਕਾ ਇੰਚਾਰਜ ਸ. ਮੱਖਣ ਸਿੰਘ ਲਾਲਕਾ ਦੇ ਸਪੁੱਤਰ ਕਾਕਾ ਜਗਦੀਸ਼ ਨੇ ਆਪਣੇ ਸਾਥੀ ਅਤੇ ਇੱਕ ਨੌਜਵਾਨ ਲੜਕੀ ਨਾਲ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਇੱਕ ਪੁਲਿਸ ਕਰਮੀ ਨਾਲ ਦੁਰਵਿਹਾਰ ਕੀਤਾ ਹੈ ਅਤੇ ਗੱਡੀ ਤੇ ਲਾਲ ਬੱਤੀ ਲਗਾਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਅਜਿਹੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਸ੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਅੱਜ ਸਤਾ ਦੇ ਨਸ਼ੇ ਵਿਚ ਹੋ ਕੇ ਆਪਣੀ ਮਰਿਆਦਾ ਤੋਂ ਭੜਕ ਚੁੱਕਿਆ ਹੈ ਅਤੇ ਪਾਰਟੀ ਸਿਧਾਤਾਂ ਨੂੰ ਸਿੱਕੇ ਟੰਗਕੇ ਕਾਨੂੰਨ ਦੇ ਰਾਖਿਆਂ ਨੂੰ ਹੀ ਆਪਣੀ ਸਿਆਸੀ ਪਹੁੰਚ ਦਾ ਸ਼ਿਕਾਰ ਬਣਾਉਣ ਲੱਗ ਪਿਆ ਹੈ। ਅਜਿਹੀਆਂ ਘਟਨਾਵਾਂ ਤੋਂ ਸਾਫ ਜਾਹਰ ਹੁੰਦਾ ਹੈ ਕਿ ਪੰਜਾਬ ਸਰਕਾਰ ਅੱਜ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣ ਵਿਚ ਅਸਫਲ ਹੈ। ਉਨ੍ਰਾਂ ਨੇ ਬਾਦਲ ਸਾਹਿਬ ਨੂੰਂ ਅਪੀਲ ਕੀਤੀ ਕਿ ਜਿਹੜੇ ਪਾਰਟੀ ਦੇ ਅਹੁਦੇਦਾਰ ਆਪਣੇ ਪਰਿਵਾਰ ਨੂੰ ਹੀ ਸਹੀ ਸੇਧ ਨਹੀਂ ਦੇ ਸਕਦੇ ਉਹ ਲੋਕਾਂ ਦਾ ਕੀ ਭਲਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪਾਰਟੀ ਵਰਕਰਾਂ ਨੂੰ ਬਾਹਰ ਦਾ ਰਸਤਾ ਵਿਖਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਅਨੀਤ ਕੋਹਲੀ, ਜਗਦੀਸ਼ ਸ਼ਰਮਾ, ਵਰਿੰਦਰ (ਬਿੱਟੂ) ਮਹਿਲਾ ਮੰਡਲ, ਸਿੰਦਰ, ਹਰਬੰਸ ਕੌਰ, ਇੰਦੂ ਠਾਕੁਰੇ, ਮਨਜੀਤ ਕੌਰ, ਬੱਬੂ ਰਾਮ, ਮੰਗੂ, ਮਨੀ, ਰਿੰਕੂ ਆਦਿ ਵੱਡੀ ਗਿਣਤੀ ਵਿਚ ਸ਼ਿਵ ਸੈਨਾ ਮੈਂਬਰ ਹਾਜਰ ਸਨ।

Post a Comment