ਇਤਿਹਾਸਕ ਪਿੰਡ ਛੀਟਾਂਵਾਲਾ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ

Saturday, January 12, 20130 comments

ਨਾਭਾ, 12 ਜਨਵਰੀ (ਜਸਬੀਰ ਸਿੰਘ ਸੇਠੀ)-ਅੱਜ ਨਾਭਾ ਬਲਾਕ ਦੇ ਇਤਿਹਾਸਕ ਪਿੰਡ ਛੀਟਾਂਵਾਲਾ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਗ੍ਰਾਂਮ ਪੰਚਾਇਤ ਦੇ ਸਹਿਯੋਗ ਨਾਲ ਸੀ.ਡੀ.ਪੀ.ਓ. ਨਾਭਾ ਪਰਮਜੀਤ ਕੌਰ ਦੀ ਅਗਵਾਈ ਹੇਠ ਗ੍ਰਾਂਮ ਪੰਚਾਇਤ ਦੇ ਸਹਿਯੋਗ ਨਾਲ ਵਿਭਾਗ ਵੱਲੋਂ ਬਲਾਕ ਪੱਧਰੀ ਸਮਾਰੋਹ ਕਰਵਾਕੇ ਪੰਜ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਨਵਜੰਮੀਆਂ ਧੀਆਂ ਦੀਆਂ ਮਾਵਾਂ ਨੂੰ ਸੂਟ ਅਤੇ ਹੋਰ ਸਮਾਨ ਦੇ ਕੇ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਵਿਭਾਗ ਦੇ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ. ਨਰੇਸ਼ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ. ਨਰੇਸ਼ ਕੁਮਾਰ ਨੇ ਕਿਹਾ ਕਿ ਜੋ ਅੱਜ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਬੀੜਾ ਚੁੱਕਿਆ ਹੈ, ਇਹ ਬਹੁਤ ਹੀ ਸਲਾਂਘਾ ਯੋਗ ਕੰਮ ਹੈ। ਸਾਡੇ ਪੰਜਾਬ ਅੰਦਰ ਕਿਸੇ ਸਮੇਂ ਸਿਰਫ ਮੁੰਡਿਆਂ ਦੀ ਹੀ ਲੋਹੜੀ ਮਨਾਈ ਜਾਂਦੀ ਸੀ ਪਰ ਅੱਜ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨੰਨੀ ਛਾਂ ਮੁਹਿੰਮ ਦੇ ਰਾਹੀਂ ਜੋ ਕੁੜੀਆਂ ਨੂੰ ਵੱਧ ਤੋਂ ਅਧਿਕਾਰ ਦਿੱਤੇ ਜਾ ਰਹੇ ਹਨ ਉਸਦੇ ਰਾਹੀਂ ਪੂਰੇ ਪੰਜਾਬ ਅੰਦਰ ਕੁੜੀਆਂ ਨੂੰ ਹਰ ਪੱਖੋਂ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਹੀ ਅੱਜ ਪੂਰੇ ਪੰਜਾਬ ਅੰਦਰ ਜਾਗਰੂਕ ਲੋਕਾਂ ਅਤੇ ਵਿਭਾਗ ਵੱਲੋਂ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ, ਉਸੇ ਲੜੀ ਦੇ ਤਹਿਤ ਅੱਜ ਇਸ ਪਿੰਡ ਵਿਚ ਵਿਭਾਗ ਵੱਲੋਂ ਬਲਾਕ ਪੱਧਰੀ ਸਮਾਰੋਹ ਕੀਤਾ ਗਿਆ ਹੈ, ਜਿਸ ਵਿਚ ਪੰਜ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਪਿੰਡ ਦੇ ਹੀ ਉ¤ਘੇ ਗਾਇਕ ਕਸ਼ਮੀਰ ਸਿੰਘ ਨੇ ਧਾਰਮਿਕ ਅਤੇ ਧੀਆਂ ਸਬੰਧੀ ਗੀਤ ਗਾ ਕੇ ਪ੍ਰੋਗਰਾਮ ਦਾ ਰੰਗ ਬੰਨਿਆ। ਇਸ ਸਮਾਗਮ ਦੌਰਾਨ ਉ¤ਘੇ ਸਮਾਜ ਸੇਵਕ ਅਤੇ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਸ. ਗੁਰਦੀਪ ਸਿੰਘ ਘੁੰਮਣ ਨੇ ਦਸਵੀਂ ਕਲਾਸ ਵਿਚੋਂ ਪਹਿਲਾ ਅਤੇ ਦੂਜਾ ਦਰਜਾ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਟਹਿਲ ਸਿੰਘ ਆਂਗਣਵਾੜੀ ਵਰਕਰ ਮੈਡਮ ਹਰਭਜਨ ਕੌਰ, ਚੇਅਰਮੈਨ ਪਲਵਿੰਦਰ ਸਿੰਘ ਛੀਟਾਂਵਾਲਾ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਘੁੰਮਣ, ਸੀਨੀ. ਅਕਾਲੀ ਆਗੂ ਜੰਗੀਰ ਸਿੰਘ, ਡਾ. ਪ੍ਰੀਤ ਸੇਖੋ, ਪੰਚ ਕਰਨੈਲ ਸਿੰਘ, ਸਵਰਨਾ ਰਾਮ, ਅਵਤਾਰ ਸਿੰਘ ਬੰਟੀ, ਰਣਜੀਤ ਸਿੰਘ, ਹੁਸ਼ਿਆਰ ਸਿੰਘ, ਸੂਪਰਵਾਇਜਰ ਊਸ਼ਾ ਰਾਣੀ ਆਦਿ ਵੱਡੀ ਗਿਣਤੀ ਵਿਚ ਪਿੰਡ ਦੀਆਂ ਔਰਤਾਂ ਅਤੇ ਇਲਾਕੇ ਦੀਆਂ ਆਂਗਣਵਾੜੀ ਵਰਕਰਾਂ ਹਾਜਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger