ਕੋਟਕਪੂਰਾ/25ਜਨਵਰੀ/ ਜੇ.ਆਰ.ਅਸੋਕ/ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਰਜਿ. ਪੰਜਾਬ ਦੀ ਇਕਾਈ ਬਲਾਕ ਕੋਟਕਪੂਰਾ ਦੀ ਮੀਟਿੰਗ ਲਾਲਾ ਲਾਜਪਤ ਰਾਏ ਪਾਰਕ ਵਿਖੇ ਹੋਈ। ਉ¤ਕਤ ਜਾਣਕਾਰੀ ਡਾ. ਵਿਕਰਮ ਚੌਹਾਨ ਦਿੰਦਿਆ ਕਿਹਾ ਕਿ ਇਸ ਮੀਟਿੰਗ ਨੂੰ ਵ¤ਖ ਵ¤ਖ ਬੁਲਾਰਿਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਵਿੱਚ ਸਹਿਰਾ , ਪਿੰਡਾਂ, ਅਤੇ ਕਸਬਿਆਂ ਵਿਚ ਕੰਮ ਕਰਦੇ ਅਣ ਰਜਿਸਟਰਡ ਡਾਕਟਰਾਂ ਨੂੰ ਤਜਰਬੇ ਦੇ ਆਧਾਰ ’ਤੇ ਰਜਿਟਰਡ ਕਰਨ ਅਤੇ ਬਾਹਰਲੇ ਸੂਬਿਆਂ ਤੋਂ ਰਜਿਸਟਰਡ ਵੈਦਾਂ ਨੂੰ ਵੀ ਪੰਜਾਬ ਅੰਦਰ ਕੰਮ ਕਰਨ ਦੀ ਇਜਾਜਤ ਦੇਣ ਦੀ ਮੰਗ ਰੱਖੀ। ਮੀਟਿੰਗ ਵਿੱਚ ਵਿਚਾਰ- ਵਟਾਂਦਰਾ ਕਰਦਿਆ ਪ੍ਰਸਤਾਵ ਪਾਸ ਕੀਤਾ ਗਿਆ ਕਿ ਐਸੋਸੀਏਸ਼ਨ ਦੇ ਸਾਰੇ ਹੀ ਮੈਂਬਰਾਂ ਨੂੰ ਨਸ਼ੇ ਤੋਂ ਰਹਿਤ ਕੰਮ ਕਰਨ। ਸੰਸਥਾ ਦੇ ਬੁਲਾਰਿਆਂ ਨੇ ਦੇਸ਼ ਦੇ ਵ¤ਖ ਵ¤ਖ ਹਿ¤ਸਿਆਂ ’ਚ ਹੋ ਰਹੇ ਸਮੂਹਿਕ ਬਲਾਤਕਾਰ ਦੀਆਂ ਵਾਰਦਾਤਾਂ ਦੀ ਨਿੰਦਾ ਕੀਤੀ ਅਤੇ ਇਸ ਵਿਚ ਸ਼ਾਮਲ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇਣ ਦੀ ਅਪੀਲ ਕੀਤੀ। ਇਸ ਮੌਕੇ ਵੈਦ ਬਗੀਚਾ ਸਿੰਘ ਜਿਲ•ਾ ਸਰਪ੍ਰਸਤ ਤੋਂ ਇਲਾਵਾ ਬਲਾਕ ਪ੍ਰਧਾਨ ਡਾ. ਕਰਮ ਸਿੰਘ, ਸੈਕਟਰੀ ਰਮੇਸ਼ ਕੁਮਾਰ, ਜਿਲ•ਾ ਡੈਲੀਗੇਟ ਡਾ. ਜਗਸੀਰ ਸਿੰਘ, ਡਾ. ਮਹਿੰਦਰ ਸਿੰਘ ਸੈਣੀ, ਡਾ. ਹਰਪਾਲ ਮੁਹਾਰ, ਡਾ ਗੁਰਪ੍ਰੀਤ ਸਿੰਘ, ਡਾ. ਬਵੰਤ ਰਾਏ ਤੋਂ ਇਲਾਵਾ ਹੋਰ ਵੀ ਕਾਫੀ ਮੈਂਬਰ ਹਾਜਰ ਸਨ।
Post a Comment