ਲੁਧਿਆਣਾ , 25 ਜਨਵਰੀ (ਸਤਪਾਲ ਸੋਨ9) ਪ੍ਰਸਿ¤ਧ ਪੰਜਾਬੀ ਕਲਾਕਾਰ ਕੁਲਬੀਰ ਸੈਣੀ ਦੀ ਪੰਜਾਬੀ ਗੀਤਾਂ ਦੀ 9ਵੀੰ ਐਲਬਮ ਸੁਗਾਤ ਨੂੰ ਵੀਰਵਾਰ ਨੂੰ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿ¤ਲ , ਕਾਮੇਡੀ ਕਿੰਗ ਜਸਵਿੰਦਰ ਭ¤ਲਾ ਅਤੇ ਐਕਸ਼ਨ ਅੰਗੇਸਟ ਕਰਪਸ਼ਨ ਦੇ ਪ੍ਰਧਾਨ ਚੰਦਰਕਾਂਤ ਚ¤ਢਾ ਨੇ ਸਾਂਝੇ ਤੋਰ ਤੇ ਰਿਲਿਜ ਕੀਤੀ । ਇਸ ਮੌਕੇ ਐਲਬਮ ਦੇ ਗਾਇਕ ਕੁਲਬੀਰ ਸੈਣੀ ਵੀ ਮੌਜੂਦ ਸਨ । ਕੁਲਬੀਰ ਸੈਣੀ ਨੇ ਦ¤ਸਿਆ ਕਿ ਕੈਸੇਟ ਵਿ¤ਚ ਅਸ਼ਲੀਲਤਾ ਤੋਂ ਦੂਰ ਪਰੰਪਰਾਗਤ ਪੰਜਾਬੀ ਸਭਿਅਚਾਰ ਦੀ ਝਲਕ ਵਿਖਾਉਂਦੇ 9 ਗੀਤਾਂ ਵਿ¤ਚ ਸੂਫੀ ਗੀਤ , ਵਿਰਹੋਰੰਗ ਭਰੇ ਗੀਤ ਅਤੇ ਮੁਹ¤ਬਤ ਭਰੇ ਗੀਤ ਸ਼ਾਮਿਲ ਕੀਤੇ ਗਏ ਹਨ । ਕੁਲਬੀਰ ਸੈਣੀ ਦੀ ਅਵਾਜ ਵਿ¤ਚ ਰਿਕਾਰਡ ਹੋਈ ਕੈਸੇਟ ਵਿ¤ਚ ਗੀਤਾਂ ਨੂੰ ਸੰਗੀਤ ਦੀਆਂ ਸੁਰਾਂ ਨਾਲ ਰਾਜ ਅਜਨਾਲਵੀ ਨੇ ਸੰਵਾਰਿਆ ਹੈ । ਤੇ ਫਿਲਮਾਂਕਨ ਗ¤ਗੀ ਸਿੰਘ ਨੇ ਕੀਤਾ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿ¤ਲ, ਕਾਮੇਡੀ ਕਿੰਗ ਜਸਵਿੰਦਰ ਭ¤ਲਾ ਅਤੇ ਐਕਸ਼ਨ ਅੰਗੇਸਟ ਕਰਪਸ਼ਨ ਦੇ ਪ੍ਰਧਾਨ ਚੰਦਰਕਾਂਤ ਚ¤ਢਾ ਨੇ ਕੁਲਬੀਰ ਸੈਣੀ ਵ¤ਲੋਂ ਅਪਣੀ ਨਵੀਂ ਐਲਬਮ’ਚ ਪੇਸ਼ ਕੀਤੇ ਗਏ ਪੰਜਾਬੀ ਪਰੰਪਰਾਗਤ ਗੀਤਾਂ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਸੈਣੀ ਦੇ ਗੀਤਾਂ ਵਿ¤ਚ ਪੰਜਾਬੀ ਸਭਿਆਚਾਰ ਦੀ ਖੁਸ਼ਬੂ ਦਾ ਅਹਿਸਾਸ ਹੁੰਦਾ ਹੈ । ਅਤੇ ਉਨ•ਾਂ ਦੇ ਗੀਤ ਪਰਿਵਾਰ ਵਿ¤ਚ ਬੈਠਕੇ ਦੇਖਣ ਅਤੇ ਸੁਣਨ ਵਿ¤ਚ ਗੌਰਵ ਮਹਿਸੂਸ ਹੁੰਦਾ ਹੈ । ਉਥੇ ਗੀਤਾਂ ਵਿ¤ਚ ਪੁਰਾਣੇ ਪੰਜਾਬੀ ਸਭਿਆਚਾਰ ਅਤੇ ਰਿਵਾਇਤਾਂ ਦੀ ਝਲਕ ਦੇਖਣ ਅਤੇ ਸੁਣਨ ਨੂੰ ਮਿਲਦੀ ਹੈ । ਇਸ ਤੋਂ ਪਹਿਲਾਂ ਕੁਲਬੀਰ ਸੈਣੀ ਨੇ ਅਪਣੀ ਸੁਰੀਲੀ ਅਵਾਜ ਵਿ¤ਚ ਕੈਸੇਟ ਵਿ¤ਚ ਪੇਸ਼ ਕੀਤੇ ਗਏ ਗੀਤਾਂ ਵਿਚੋਂ ਰਾਜ ਦੀਆਂ ਗਲਾਂ ਅਤੇ ਜੀਣਾ ਤੇਰੇ ਦਰਾਂ ਤੇ ਦੇ ਕੁ¤ਝ ਅੰਸ਼ ਵੀ ਪ੍ਰਸਤੂਤ ਕੀਤੇ । ਇਸ ਉਪਰੰਤ ਕੁਲਬੀਰ ਸੈਣੀ ਨੇ ਪੰਜਾਬੀ ਸਭਿਅਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜ¤ਸੋਵਾਲ ਦੇ ਨਿਵਾਸ ਤੇ ਜਾਕੇ ਉਹਨਾਂ ਦਾ ਅਸ਼ੀਰਵਾਦ ਵੀ ਲਿਆ । ਇਸ ਮੋਕੇ ਗ¤ਗੀ ਸਿੰਘ,ਚੰਦਰਕਾਂਤ ਚ¤ਢਾ ਅ¤ਤੇ ਰਿਆਨ ਚੀਮਾ ਵੀ ਹਾਜਰ ਸਨ।
Post a Comment