ਐਸ. ਡੀ. ਓ ਨੂੰ ਮੰਗ ਪੱਤਰ ਸੌਂਪ ਧਰਨਾ ਚੁੱਕਿਆ
ਭਦੌੜ/ਸ਼ਹਿਣਾ 14 ਜਨਵਰੀ (ਸਾਹਿਬ ਸੰਧੂ) ਸਰਦੀ ਦੇ ਵਾਵਜੂਦ ਵੀ ਬਿਜ਼ਲੀ ਸਪਲਾਈ ਦੇ ਲੱਗ ਰਹੇ ਕੱਟਾਂ ਨੇ ਕਿਸਾਨਾਂ ਅਤੇ ਹੋਰ ਸਨਅਤੀ ਉਦਯੋਗਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਤੇ ਜਿਆਦਾ ਨੁਕਸਾਨ ਕਿਸਾਨਾਂ ਨੂੰ ਹੋਰ ਰਿਹਾ ਹੈ ਕਿੳ ਕਿ ਕਿਸਾਨਾਂ ਨੂੰ ਪੂਰੀ ਅੱਠ ਘੰਟੇ ਬਿਜ਼ਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਦਾ ਚਾਰਾ ਅਤੇ ਕਣਕ ਦੀ ਫਸਲ ਸੁੱਕ ਰਹੀ ਹੈ ਤੇ ਕਣਕ ਦੇ ਘੱਟ ਰਹੇ ਝਾੜ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਲਈ ਦੁੱਖੀ ਕਿਸਾਨਾਂ ਨੇ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਨਾਲ ਬਿਜ਼ਲੀ ਸਪਲਾਈ ਅੱਠ ਘੰਟੇ ਲੈਣ ਲਈ ਅੱਜ਼ ਪਾਵਰਕਾਰਪੋਰੇਸ਼ਨ ਭਦੌੜ ਦਾ ਦਫ਼ਤਰ ਚਾਰ ਘੰਟੇ ਤੱਕ ਘੇਰੀ ਰੱਖਿਆ ਤੇ ਬਿਜ਼ਲੀ ਕਰਮਚਾਰੀਆਂ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਹਰੇਬਾਜ਼ੀ/ਮੁਰਦਾਬਾਦ ਕੀਤੀ। ਇਸ ਧਰਨੇ ਦੌਰਾਨ ਕਿਸਾਨਾਂ ਨੇ ਇੱਕ ਮੰਗ ਪੱਤਰ ਐਸ. ਡੀ. ਓ ਬਿਜ਼ਲੀ ਬੋਰਡ ਨੂੰ ਸੌਂਪਿਆਂ ਤੇ ਦੂਜ਼ੇ ਪਾਸੇ ਕਿਸਾਨਾਂ ਨੇ ਆਖਿਆ ਕਿ ਜ਼ੇਕਰ ਉਹਨਾਂ ਨੂੰ ਸਪਲਾਈ ਪੂਰੀ ਨਾ ਮਿਲੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਡਕੌਂਦਾ ਗਰੁੱਪ ਦੇ ਕਰਮਜੀਤ ਸਿੰਘ ਮੀਤ ਪ੍ਰਧਾਨ, ਬੰਤ ਸਿੰਘ ਗਰੇਵਾਲ, ਕੁਲਵੰਤ ਸਿੰਘ, ਜਗਰੂਪ ਸਿੰਘ, ਬਿੰਦਰ ਸਿੰਘ ਤੇ ਉਗਰਾਹਾਂ ਗਰੁੱਪ ਦੇ ਗੁਰਚਰਨ ਸਿੰਘ, ਗੁਰਨਾਮ ਸਿੰਘ, ਮਹਿਮਾ ਸਿੰਘ ਅਤੇ ਜੰਗ ਸਿੰਘ ਹਾਜ਼ਿਰ ਸਨ।


Post a Comment