ਭਦੌੜ/ਸ਼ਹਿਣਾ 14 ਜਨਵਰੀ (ਸਾਹਿਬ ਸੰਧੂ) ਲਗਪਗ ਪਿਛਲੇ ਦੋ ਸਾਲਾਂ ਤੋਂ 108 ਐਬੂਲੈਂਸ ਨੇ ਅਨੇਕਾਂ ਲੋਕਾਂ ਦੀ ਸਮੇ ਸਿਰ ਸਹਾਇਤਾ ਕਰ ਉਹਨਾਂ ਦੀ ਜਿੰਦਗੀ ਬਚਾਈ ਹੈ ਤੇ ਕੇਂਦਰ ਸਰਕਾਰ ਦਾ ਇਹ ਉਪਰਾਲਾ ਜਿਥੇ ਬਹੁਤ ਸਲਾਘਾਯੋਗ ਹੈ ਉਥੇ ਮਰੀਜ਼ਾਂ ਲਈ ਵੀ ਇੱਕ ਵਰਦਾਨ ਸਾਬਿਤ ਹੋ ਰਹੀ ਹੈ। 108 ਬਾਰੇ ਜਿਆਦਾ ਜਾਣਕਾਰੀ ਦੇਣ ਲਈ ਜਿਲ•ਾ ਬਰਨਾਲਾ ਟੀਮ ਨੇ ਭਦੌੜ ਦੇ ਮੀਰੀ ਪੀਰੀ ਕਾਲਜ਼ ਅਤੇ ਸਕੂਲਾਂ ਵਿੱਚ 108 ਡੇਮੋ ਬਾਰੇ ਜਾਣਕਾਰੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਤਿਨ ਮਲਹੋਤਰਾ 108 ਇੰਚਚਾਰਜ਼ ਬਰਨਾਲਾ ਨੇ ਇਸ ਬਾਬਤ ਵਧੇਰੇ ਜਾਣਕਾਰੀ ਦਿੱਤੀ ਤੇ ਜਖ਼ਮੀਆਂ ਨੂੰ ਸਮੇ ਸਿਰ ਕੀ ਸਹਾਇਤਾ ਦਿੱਤੀ ਜਾਵੇ ਇਸ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਸ ਤੋਂ ਇਲਾਵਾ ਬਸੰਤ ਰੁੱਤ ਵਿੱਚ ਪਤੰਗਬਾਜ਼ੀ ਰਾਹੀ ਵੀ 108 ਨੰ ਗੱਡੀ ਦੀ ਫੋਟੇ ਵਾਲੇ ਪਤੰਗ ਸਕੂਲਾਂ ਵਿੱਚ ਵੰਡੇ ਗਏ ਤਾਂ ਜੋ ਲੋਕ ਇਸ ਸਬੰਧੀ ਹੋਰ ਜਾਗਰੂਕ ਹੋਣ। ਇਸ ਮੌਕੇ ਜਗਜੀਤ ਸਿੰਘ ਏ. ਐਮ. ਟੀ, ਸੁਰਜੀਤ ਸਿੰਘ, ਸਤਿਆ, ਸ਼ਿਵਿਮ, ਮਲਕੀਤ ਆਦਿ ਹਾਜ਼ਿਰ ਸਨ।


Post a Comment