ਝੁਨੀਰ(ਮਨਿੰਦਰ ਸਿੰਘ ਦਾਨੇਵਾਲੀਆ) ਸ੍ਰ; ਹਰਿੰਦਰ ਸਿੰਘ ਭੁੱਲਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਵਿਖੇ ਪ੍ਰ੍ਰ੍ਰ੍ਰ੍ਰ੍ਰ੍ਰ੍ਰ੍ਰ੍ਰਿੰਸੀਪਲ ਦਾ ਚਾਰਜ ਸੰਭਾਲਿਆ। ਉਹਨਾਂ ਅਪਣਾ ਚਾਰਜ ਸੰਭਾਲਦੇ ਹੋਏ ਸਕੂਲ ਦੇ ਸਾਰੇ ਸਟਾਫ ਨਾਲ ਮੀਟਿੰਗ ਕਰਕੇ ਸਕੂਲ ਵਿੱਚ ਸਫਾਈ ਤੇ ਵਿਸ਼ੇਸ ਧਿਆਨ ਦੇਣ ਲਈ ਕਿਹਾ ਅਤੇ ਨਾਲ ਹੀ ਸਕੂਲ ਵਿੱਚ ਚਲ ਰਹੀ ਮਿਡ- ਡੇ ਮੀਲ ਸਕੀਮ ਵਿੱਚ ਵਧੀਆ ਤੇ ਸਾਫ –ਸੁਥਰਾ ਖਾਣਾ ਬਣਉਣ ਲਈ ਕਿਹਾ ਤਾ ਕਿ ਕਿਸੇ ਵਲੋਂ ਕੋਈ ਸਿਕਾਇਤ ਨਾ ਆਵੇ । ਉਹਨਾ ਸਟਾਫ ਨੂੰ ਕਿਹਾ ਕਿਹਾ ਕਿ ਸਕੂਲ ਦੇ ਵਧੀਆ ਪ੍ਰਬੰਧ ਲਈ ਅਲੱਗ- ਅੱਲਗ ਕਮੇਟੀਆਂ ਬਣਾ ਕੇ ਅਪਣੀਆਂ ਜਿੰਮੇਵਾਰੀਆਂ ਪੂਰੀ ਤਨ ਦੇਹੀ ਨਾਲ ਨਿਭਾਉਣ ।ਇਸ ਸਮੇਂ ਉਹਨਾ ਨਾਲ ਸਕੂਲ ਦੀ ਪਸਵਕ ਕਮੇਟੀ ਨੇ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਇੰਚਾਰਜ ਪ੍ਰਿੰ:ਲਾਜਪਤ ਰਾਏ,ਕਮਲਜੀਤ ਸਿੰਘ ਐਸ.ਐਸ ਅਧਿਆਪਕ,ਗੁਰਜੰਟ ਸਿੰਘ ਪੰਜਾਬੀ ਅਧਿਆਪਕ,ਮੈਡਮ ਮੋਨਿਕਾ ਮਹਿਤਾ ਸਾਇੰਸ ਅਧਿਆਪਕ,ਮਾਸਟਰ ਸਤਬੀਰ ਸਿੰਘ,ਬਲੌਰ ਸਿੰਘ,ਭੋਲਾ ਸਿੰਘ ਆਦਿ ਮੌਜੂਦ ਸਨ।

Post a Comment