ਭੀਖੀ,16 ਜਨਵਰੀ( ਬਹਾਦਰ ਖਾਨ )-ਡੇਰਾ ਬਾਬਾ ਗੁੱਦੜਸ਼ਾਹ ਪ੍ਰਬੰਧਕ ਕਮੇਟੀ ਅਤੇ ਕਲੱਬ ਭੀਖੀ ਵੱਲੋ ਡੇਰਾ ਬਾਬਾ ਗੁੱਦੜਸ਼ਾਹ ਵਿਖੇ ਇੱਕ ਬਲੱਡ ਗਰੁੱਪ ਚੈਕਅੱਪ ਕੈਂਪ ਲਾਇਆ ਗਿਆ।ਜਿਸਦਾ ਉਦਘਾਟਨ ਬਾਬਾ ਬਾਲਕ ਦਾਸ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਸ਼੍ਰੌਮਣੀ ਯੂਥ ਅਕਾਲੀ ਦਲ(ਬ) ਦੇ ਕੌਮੀ ਸੰਯੁਕਤ ਸਕੱਤਰ ਨਿਰਵੈਰ ਸਿੰਘ ਬੁਰਜਹਰੀ ਅਤੇ ਜਿਲਾ ਯੂਥ ਅਕਾਲੀ ਦਲ(ਬ) ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਉਂਨਾ ਕਲੱਬ ਵੱਲੋਂ ਸਮੇਂ ਸਮੇਂ ਤੇ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸਲ਼ਾਘਾ ਕੀਤੀ ਅਤੇ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।ਇਸ ਕੈਂਪ ਦੌਰਾਨ ਡੀਐਮਐਲਟੀ ਰਘਬੀਰ ਸਿੰਘ ਅਤੇ ਡਾ. ਭਰਪੂਰ ਸਿੰਘ ਮੰਨਣ ਨੇ 150 ਦੇ ਕਰੀਬ ਲੋਕਾਂ ਦਾ ਬਲੱਡ ਗਰੁੱਪ ਚੈਕ ਕੀਤਾ ਗਿਆ ਤਾਂ ਕਿ ਕਿਸੇ ਜਰੂਰਤਮੰਦ ਦੀ ਲੌੜ ਲਈ ਵੇਲੇ ਸਿਰ ਕੰਮ ਆ ਸਕੇ।ਇਸ ਮੋਕੇ ਸ਼ਹਿਰੀ ਯੂਥ ਅਕਾਲੀ ਦਲ ਦੇ ਪ੍ਰਧਾਨ ਕੁਲਸ਼ੇਰ ਸਿੰਘ ਰੂਬਲ,ਰਣਜੀਤ ਸਿੰਘ ਕੱਪੀ,ਸੁਰੇਸ਼ ਕੁਮਾਰ ਬਿੰਦਲ,ਬਲਵਿੰਦਰ ਸ਼ਰਮਾ ਐਮਸੀ,ਹਰਦੀਪ ਸਿੰਘ ਨੰਬਰਦਾਰ,ਮਨਪ੍ਰੀਤ ਸਿੰਘ ਚਹਿਲ,ਗੁਰਤੇਜ ਸਿੰਘ ਗੋਰਾ,ਬੋਘਾ ਸਿੰਘ,ਸਤਗੁਰ ਸਿੰਘ ਤਾਤਾ ਵੀ ਹਾਜਰ ਸਨ।


Post a Comment