ਅਕਾਲੀ ਭਾਜਪਾ ਸਰਕਾਰ ਸੂਬੇ ਦਾ ਵੱਡੇ ਪੱਧਰ ਤੇ ਵਿਕਾਸ ਕਰ ਰਹੀ ਹੈ-ਸੰਗਤਪੁਰਾ

Monday, January 14, 20130 comments


ਨਾਭਾ, 14 ਜਨਵਰੀ (ਜਸਬੀਰ ਸਿੰਘ ਸੇਠੀ)-ਸਿਆਸਤ ਦੀ ਸਿਰਮੌਰ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਇੱਕ ਅਜਿਹੀ ਰਾਜਸੀ ਪਾਰਟੀ ਹੈ ਜਿਹੜੀ ਕਿ ਸਾਰੇ ਧਰਮਾਂ ਮਜਬਾਂ ਦਾ ਸਤਿਕਾਰ ਬਰਾਬਰ ਕਰਦੀ ਹੈ ਤੇ ਉਸ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਜਾਤੀਆਂ ਦੇ ਆਗੂਆਂ ਨੁੰ ਅਹੁੱਦੇਦਾਰੀਆਂ ਦੇ ਕੇ ਬਰਾਬਰਤਾ ਦਿਖਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਗਈ ਅਤੇ ਅਕਾਲੀ ਭਾਜਪਾ ਸਰਕਾਰ ਪੰਜਾਬ ਦਾ ਵੱਡੇ ਪੱਧਰ ਤੇ ਵਿਕਾਸ ਕਰ ਰਹੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਯੂਥ ਅਕਾਲੀ ਦਲ ਬਾਦਲ ਦੇ  ਜਿਲ੍ਹਾ ਉਪ ਪ੍ਰਧਾਨ ਅੰਮ੍ਰਿਤਪਾਲ ਸਿੰਘ ਸੰਗਤਪਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਸਰਾਰਤੀ ਅਨਸਰ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਲੱਗੇ ਹੋਏ ਹਨ ਅਤੇ ਆਪਣੇ ਆਪ ਨੂੰ ਆਕਲੀ ਦਲ ਦਾ ਅਹੁੱਦੇਦਾਰ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦੋਂ ਕਿ ਉਨਾਂ ਕੋਲ ਪਾਰਟੀ ਨੇ ਕੋਈ ਵੀ ਨਿਯੁਕਤੀ ਪੱਤਰ ਨਹੀ ਦਿੱਤਾ ਹੋਇਆ ਹੈ। ਉਨਾਂ ਨੂੰ ਸਖਤ ਤਾੜਨਾਂ ਕੀਤੀ ਕਿ ਆਪਣੀਆਂ ਹਰਕਤਾਂ ਤੋਂ ਬਾਜ ਆਉਣ। ਸ. ਸੰਗਤਪੁਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉ¤ਪ ਮੁੱਖ ਮੰਤਰੀ ਪੰਜਾਬ ਅਤੇ ਸ. ਬਿਕਰਮ ਸਿੰਘ ਮਜੀਠੀਆ ਨੂੰ ਜਲਦੀ ਮਿਲ ਕੇ ਉਨਾਂ ਵਿਅਕਤੀਆਂ ਖਿਲਾਫ ਕਾਰਵਾਈ ਕਰਵਾਵਾਂਗੇ ਜਿਹੜੇ ਕੇ ਅਕਾਲੀ ਦਲ ਦਾ ਪਾਰਟੀ ਦਾ ਲੂਣ ਖਾ ਕੇ ਹਰਾਮ ਕਰ ਰਹੇ ਹਨ। ਉਨਾਂ ਕਿ ਜਿਹੜਾ ਅਹੁੱਦੇਦਾਰ ਪਾਰਟੀ ਪ੍ਰਤੀ ਨਿਯਮਾਂ ਦੀ ਪਾਲਣਾ ਨਹੀ ਕਰਦਾ ਪਾਰਟੀ ਪ੍ਰਤੀ ਵਫਾਦਾਰੀ ਨਹੀ ਨਿਭਾਉਂਦਾ ਉਨਾਂ ਦੀਆਂ ਨਿਯੁਕਤੀਆਂ ਬਰਖਾਸਤ ਕੀਤੀਆਂ ਜਾਣ। ਉਨਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਆਗੂ ਹਨ ਜਿਨਾਂ ਦਾ ਕਾਂਗਰਸੀ ਪਿਛੋਕੜ ਹੈ ਉਹ ਸਿਰਫ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਹੀ ਅਜਿਹੀਆਂ ਹਰਕਤਾਂ ਕਰਕੇ ਪਾਰਟੀ ਨੂੰ ਬਦਨਾਮ ਕਰ ਰਹੇ ਹਨ। ਸ. ਚਮਕੌਰ ਸਿੰਘ ਪ੍ਰੈਸ ਸੈਕਟਰੀ ਬੀ.ਜੇ.ਪੀ. ਕਿਸਾਨ ਮੋਰਚਾ ਪਟਿਆਲਾ, ਹਰਮੇਸ ਸਿੰਘ ਹਿਆਣਾ ਪੰਚਾਇਤ ਮੈਂਬਰ, ਜਗਦੀਪ ਸਿੰਘ ਅਕਾਲੀ ਆਗੂ, ਸ. ਬਹਾਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਆਦਿ ਹਾਜਰ ਸਨ। 

ਸ. ਅੰਮ੍ਰਿਤਪਾਲ ਸਿੰਘ ਸੰਗਤਪੁਰਾ। ਤਸਵੀਰ : ਜਸਬੀਰ ਸਿੰਘ ਸੇਠੀ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger