ਨਾਭਾ, 14 ਜਨਵਰੀ (ਜਸਬੀਰ ਸਿੰਘ ਸੇਠੀ)-ਇੰਟਰਨੈਸਨਲਿਸ਼ਟ ਡੈਮੋਕ੍ਰੇਟਿਕ ਪਾਰਟੀ ਆਈ ਡੀ ਪੀ ਵੱਲੋਂ ਹੋਰਨਾਂ ਰਾਜਨੀਤਿਕ ਪਾਰਟੀਆਂ ਅਤੇ ਜਥੇਬੰਦੀਆਂ ਨਾਲ ਮਿਲ ਕੇ ਮਈ ਮਹੀਨੇ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਲੜਣ ਦੇ ਨਾਲ-ਨਾਲ ਪਿੰਡਾਂ ਦੇ ਲੋਕਾਂ ਨੂੰ ਆਪਣੇ ਰਾਜਸੀ, ਜਮੂਹਰੀ ਅਤੇ ਪ੍ਰਸ਼ਾਸਕੀ ਹ¤ਕਾਂ ਬਾਰੇ ਜਾਗਰੂਕ ਕਰਾਉਣ ਲਈ ਸੂਬੇ ਭਰ ਵਿਚ ‘ਪਿੰਡ ਬਚਾਓ ਮੁਹਿੰਮ’ ਵਿ¤ਢੀ ਹੋਈ ਹੈ। ਇਸ ਮੁਹਿੰਮ ਤੇ ਤਹਿਤ ਆਈ ਡੀ ਪੀ ਵੱਲੋਂ ਪਿੰਡ ਥੂਹੀ ਵਿਖੇ ਰੱਖੀ ਪਿੰਡ ਵਾਸੀਆਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਉਘੇ ਚਿੰਤਕ ਤੇ ਆਈ ਡੀ ਪੀ ਦੇ ਨੈਸ਼ਨਲ ਕਮੇਟੀ ਮੈਂਬਰ ਹਮੀਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ•ਾਂ ਨਾਲ ਪਟਿਆਲਾ ਕਮੇਟੀ ਦੇ ਜ਼ਿਲ•ਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਕੁਲਵੰਤ ਸਿੰਘ ਥੂਹੀ, ਮੇਜ਼ਰ ਸਿੰਘ ਥੂਹੀ, ਅਵਤਾਰ ਸਿੰਘ, ਜਗਤਾਰ ਸਿੰਘ, ਪਵਨ ਕੁਮਾਰ ਹੈਪੀ, ਅਮਰੀਕ ਸਿੰਘ, ਜਗਤਾਰ ਸਿੰਘ, ਸੁਖਚੈਨ ਸਿੰਘ, ਗੁਰਬਿੰਦਰ ਸਿੰਘ ਆਦਿ ਨੇ ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਨੈਸ਼ਨਲ ਕਮੇਟੀ ਮੈਂਬਰ ਤੇ ਉਘੇ ਚਿੰਤਕ ਹਮੀਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਕਾਰਜ ਖੁਦ ਵਿਉਂਤਣ ਤੇ ਕਰਾਉਣ ਦੇ ਮਿਲੇ ਹੋਏ ਸੰਵਿਧਾਨਕ ਹ¤ਕਾਂ ਬਾਰੇ ਉਹਨਾਂ ਨੂੰ ਜਾਣੂ ਤੇ ਲਾਗੂ ਕਰਾਉਣ ਦੀ ਥਾਂ ਸਤਾ ’ਤੇ ਕਾਬਜ਼ ਰਾਜਸੀ ਪਾਰਟੀਆਂ ਅਤੇ ਅਫਸਰਸ਼ਾਹੀ ਇ¤ਕ ਗਿਣੀ ਮਿ¤ਥੀ ਸਕੀਮ ਅਧੀਨ ਇਹਨਾਂ ਅਧਿਕਾਰਾਂ ਨੂੰ ਖੋਰਾ ਲਾਉਣ ਦੇ ਰਾਹ ਪਈ ਹੋਈ ਹੈ। ਪੰਚਾਇਤੀ ਰਾਜ ਪ੍ਰਬੰਧ ਦੀ ਸਭ ਤੋਂ ਸ਼ਕਤੀਸ਼ਾਲੀ ਇਕਾਈ ‘ਗ੍ਰਾਮ ਸਭਾ’ ਨੂੰ ਪੂਰੀ ਤਰ•ਾਂ ਬੇਜਾਨ ਕਰਕੇ ਫਰਜ਼ੀ ਮੀਟਿੰਗਾਂ ਰਾਹੀਂ ਇਸ ਦੀਆਂ ਸਾਰੀਆਂ ਸ਼ਕਤੀਆਂ ਅਫਸਰਸ਼ਾਹੀ ਨੇ ਹਥਿਆਈਆਂ ਹੋਈਆਂ ਹਨ।।ਹੁਕਮਰਾਨ ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਅਫਸਰਸ਼ਾਹੀ ਵੱਲੋਂ ਪਿੰਡ ਵਾਸੀਆਂ ਨੂੰ ਓਹਲੇ ਵਿਚ ਰ¤ਖ ਕੇ ਪੰਚਾਂ-ਸਰਪੰਚਾਂ ਨੂੰ ਕਿਸੇ ਨਾ ਕਿਸੇ ਤਰੀਕੇ ਵਰਗਲਾ ਕੇ ਆਪਣੀ ਮਨਮਰਜ਼ੀ ਦੇ ਫੈਸਲੇ ਕਰਵਾਏ ਜਾਂਦੇ ਹਨ।, ਆਪਣੇ ਸੌੜੇ ਰਾਜਸੀ ਅਤੇ ਨਿ¤ਜੀ ਗਰਜਾਂ ਦੀ ਪੂਰਤੀ ਲਈ ਹੀ ਇਹਨਾਂ ਧਿਰਾਂ ਵੱਲੋਂ ਪਿੰਡਾਂ ਵਿੱਚ ਧੜੇਬੰਦੀ, ਨਸ਼ਾਖੋਰੀ, ਹੇਰਾਫੇਰੀ ਅਤੇ ਘੁਟਾਲੇਬਾਜ਼ੀ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ।।
ਉਨ•ਾਂ ਅੱਗੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਪੰਚਾਇਤੀ ਪ੍ਰਬੰਧ ਵਿਚ ‘ਮੂਕ ਦਰਸ਼ਕ’ ਦੀ ਥਾਂ ‘ਆਪਣੀ ਹੋਣੀ ਦੇ ਆਪ ਮਾਲਕ’ ਬਨਾਉਣ ਲਈ ਸੂਬੇ ਭਰ ਵਿਚ ‘ਪਿੰਡ ਬਚਾਓ ਮੁਹਿੰਮ’ ਵਿ¤ਢ ਕੇ ਲੋਕਾਂ ਨੂੰ ਈਮਾਨਦਾਰ, ਲੋਕ ਸੇਵਾ ਨੂੰ ਪ੍ਰਣਾਏ, ਧੜੇਬੰਦੀ ਤੋਂ ਨਿਰਲੇਪ ਅਤੇ ਸੂਝਵਾਨ ਵਿਅਕਤੀਆਂ ਨੂੰ ਆਪਣੇ ਪ੍ਰਤੀਨਿ¤ਧ ਚੁਨਣ ਲਈ ਨਾ ਸਿਰਫ ਪ੍ਰੇਰਿਆ ਹੀ ਜਾਵੇ, ਬਲਕਿ ਇਹੋ ਜਿਹੇ ਵਿਅਕਤੀਆਂ ਨੂੰ ਇਹ ਚੋਣਾਂ ਲੜਣ ਲਈ ਉਤਸ਼ਾਹਤ ਵੀ ਕੀਤਾ ਜਾਵੇ।।ਉਨ•ਾਂ ਮੀਟਿੰਗ ਵਿੱਚ ਸ਼ਾਮਲ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸੰਵਿਧਾਨ ਅਧੀਨ ਮਿਲੇ ਹੋਏ ਕਾਨੂੰਨੀ ਹ¤ਕਾਂ ਸੰਬੰਧੀ ਚੇਤਨ ਹੋ ਕੇ ਹਰ ਪਿੰਡ ਵਿਚ ‘ਗ੍ਰਾਮ ਸਭਾ’ ਨੂੰ ਸਰਗਰਮ ਕੀਤਾ ਜਾਵੇ।।ਆਪਣੇ ਨਿੱਜੀ ਹਿੱਤਾਂ ਲਈ ਸਥਾਪਤ ਪਾਰਟੀਆਂ ਵੱਲੋਂ ਪਿੰਡਾਂ ਵਿ¤ਚ ਪੈਦਾ ਕੀਤੀ ਗਈ ਧੜੇਬੰਦੀ ਖਤਮ ਕਰਕੇ ਆਪਸੀ ਭਾਈਚਾਰਾ ਮਜ਼ਬੂਤ ਕਰਨ ਲਈ ਅਜਿਹੇ ਆਗੂ ਚੁਣੇ ਜਾਣ, ਜਿਹੜੇ ਪਿੰਡ ਦੀ ਭਲਾਈ ਨੂੰ ਹੀ ਸਿਰਮੌਰ ਰ¤ਖ ਕੇ ਚ¤ਲਣ ਦਾ ਇਰਾਦਾ, ਕਿਰਦਾਰ ਅਤੇ ਸਮਰਪਣ ਦੀ ਭਾਵਨਾ ਰ¤ਖਦੇ ਹੋਣ।।ਇਸ ਦੇ ਨਾਲ ਹੀ ਪੰਚਾਇਤੀ ਚੋਣਾਂ ਅੰਦਰ ਵੋਟਾਂ ਲੈਣ ਲਈ ਪੈਸਿਆਂ ਅਤੇ ਨਸ਼ਿਆਂ ਦੀ ਵਰਤੋਂ ਨੂੰ ਖਤਮ ਕਰਾਉਣ ਲਈ ਪਿੰਡਾਂ ਵਿੱਚ ਸਾਜ਼ਗਾਰ ਮਾਹੌਲ ਪੈਦਾ ਕਰਨ ਲਈ ਅਸਰਦਾਰ ਯਤਨ ਕੀਤੇ ਜਾਣ। ਉਨ•ਾਂ ਇਹ ਵੀ ਜਾਣਕਾਰੀ ਦਿੱਤੀ ਕਿ ਕਾਨੂੰਨ ਅਨੁਸਾਰ ਪੰਜਾਬ ਦੇ ਬਜਟ ਦਾ ਤੀਜਾ ਹਿ¤ਸਾ ਸਿ¤ਧਾ ਪੰਚਾਇਤੀ ਸੰਸਥਾਵਾਂ ਦੇ ਖਾਤਿਆਂ ਵਿ¤ਚ ਜਮ•ਾਂ ਹੋਵੇ, ਸੰਵਿਧਾਨ ਅਨੁਸਾਰ 29 ਮਹਿਕਮੇ ਸਿ¤ਧੇ ਪੰਚਾਇਤ ਅਧੀਨ ਕੀਤੇ ਜਾਣ ਅਤੇ ਇਹਨਾਂ ਦਾ ਵਿ¤ਤੀ ਤੇ ਪ੍ਰਸ਼ਾਸਕੀ ਪ੍ਰਬੰਧ ਵੀ ਪੰਚਾਇਤਾਂ ਨੂੰ ਦਿ¤ਤੇ ਜਾਣ ਸਬੰਧੀ ਲੋਕ ਲਹਿਰ ਪੈਦਾ ਕਰਨ ਲਈ ਲੋਕਾਂ ਨੂੰ ਤਿਆਰ ਕੀਤਾ ਜਾਵੇ।। ਪਿੰਡ ਦੀ ਗ੍ਰਾਮ ਸਭਾ ਕੋਲੋਂ ਨਿਕੰਮੇ ਤੇ ਪਿੰਡ ਦੀ ਭਲਾਈ ਤੋਂ ਬੇਮੁ¤ਖ ਹੋਏ ਸਰਪੰਚ ਨੂੰ ਹਟਾਉਣ ਦਾ ਖੋਹਿਆ ਅਧਿਕਾਰ ਮੁੜ ਬਹਾਲ ਕਰਾਉਣ, ਹਰ ਪਿੰਡ ਲਈ ਇ¤ਕ ਪੰਚਾਇਤ ਸਕ¤ਤਰ ਤੇ ਲੋੜ ਅਨੁਸਾਰ ਇ¤ਕ ਜੂਨੀਅਰ ਇੰਜਨੀਅਰ (ਜੇ.ਈ.) ਦੀ ਨਿਯੁਕਤੀ ਯਕੀਨੀ ਬਨਾਉਣ ਲਈ ਲਾਮਬੰਦੀ ਕੀਤੀ ਜਾਵੇ। ਇਕੱਠੇ ਹੋਏ ਲੋਕਾਂ ਵੱਲੋਂ ਅਖੀਰ ਵਿੱਚ ਪਿੰਡ ਥੂਹੀ ਦੀ ਪਿੰਡ ਬਚਾਓ ਕਮੇਟੀ ਦੀ ਚੋਣ ਵੀ ਕੀਤੀ ਗਈ, ਜਿਸ ਵਿੱਚ ਪ੍ਰਧਾਨ ਅਵਤਾਰ ਸਿੰਘ ਸੋਹੀ, ਮੀਤ ਪ੍ਰਧਾਨ ਜੋਰਾ ਸਿੰਘ, ਸਕੱਤਰ ਤੇਜਿੰਦਰ ਸਿੰਘ, ਖਜਾਨਚੀ ਅਵਤਾਰ ਸਿੰਘ, ਸਹਾਇਕ ਸਕੱਤਰ ਹਰਮੇਸ ਸਿੰਘ ਅਤੇ ਪ੍ਰਗਟ ਸਿੰਘ, ਦਲਜਿੰਦਰ ਸਿੰਘ ਆਦਿ ਨੂੰ ਮੈਂਬਰ ਲਿਆ ਗਿਆ।

Post a Comment