ਭਦੌੜ/ਸ਼ਹਿਣਾ 18 ਜਨਵਰੀ (ਸਾਹਿਬ ਸੰਧੂ) ਪਿਛਲੇ ¦ਮੇ ਸਮੇ ਤੋਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ (ਬਰਨਾਲਾ) ਦੇ ਜੱਟ ਸਿੱਖ ਪਰਿਵਾਰ ਦੇ ਮੁੱਖੀ ਚਮਕੌਰ ਸਿੰਘ (65) ਪੁੱਤਰ ਬੱਗਾ ਸਿੰਘ ਨੇ ਪਿੰਡ ਦੇ ਹੀ ਅਕਾਲੀ ਸਰਪੰਚ ਤੇ ਆਰੋਪ ਲਗਾਏ ਹਨ ਕਿ ਪਿੰਡ ਦੇ ਕੁੱਝ ਵਿਅਕਤੀਆਂ ਨੇ ਸਰਪੰਚ ਦੀ ਸਹਿ ਤੇ ਉਸ ਦੇ ਘਰ ਨਾਲ ਦੀ ਜਾਂਦੀ ਚਾਲੀ ਸਾਲ ਪੁਰਾਣੀ ਗਲੀ ਤੇ ਕਿਸੇ ਵਿਅਕਤੀ ਦਾ ਧੱਕੇ ਨਾਲ ਮਕਾਨ ਬਣਵਾ ਉਸ ਦਾ ਪਰਨਾਲਾ ਬੰਦ ਕਰ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਚਮਕੌਰ ਸਿੰਘ ਜੋ ਦੋਨੋਂ ਅੱਖਾਂ ਤੋਂ ਬਿਲਕੁਲ ਦੇਖ ਨਹੀ ਸਕਦਾ ਨੇ ਦੱਸਿਆ ਕਿ ਉਸ ਦੇ ਮਕਾਨ ਨਾਲ ਚਾਲੀ ਸਾਲ ਪਰਾਣੀ ਕੱਚੀ ਪਹੀ ਸੀ ਜਿਸ ਤੇ ਉਸ ਦੇ ਘਰ ਦੇ ਪਰਨਾਲੇ ਕੱਡੇ ਹੋਏ ਸਨ ਤੇ ਉਸ ਦੇ ਮਕਾਨਾਂ ਦਾ ਬਾਰਿਸ਼ ਪਾਣੀ ਗਲੀ ’ਚ ਪੈਂਦਾ ਸੀ। ਕੁੱਝ ਟਾਇਮ ਬਆਦ ਉਕਤ ਪਹੀ ਨੂੰ ਪੱਕਾ ਕਰ ਦਿੱਤਾ ਗਿਆ ਤੇ ਉਸ ਦੇ ਪਰਨਾਲੇ ਵੀ ਉਥੇ ਹੀ ਸਨ ਤੇ ਪਿਛਲੇ ਸਾਲ ਪਿੰਡ ਦੇ ਸਰਪੰਚ ਨਿਰਭੈ ਸਿੰਘ ਨੇ ਧੱਕੇਸਾਹੀ ਕਰਦਿਆਂ ੳਸ ਗਲੀ ਨੂੰ ਪੁੱਟ ਕਿਸੇ ਦਾ ਵਰਾਂਡਾ ਪਵਾ ਦਿੱਤਾ ਤੇ ਉਸ ਦੇ ਮਕਾਨਾਂ ਦਾ ਪਾਣੀ ਬੰਦ ਕਰਨ ਦੀ ਮਨਸ਼ਾ ਨਾਲ ਪਰਨਾਲੇ ਵੀ ਪੁੱਟ ਦਿੱਤੇ। ਜਦ ਅਸੀਂ ਵਿਰੋਧ ਕੀਤਾ ਤਾਂ ਸਾਨੂੰ ਮਾੜਾ ਚੰਗਾ ਬੋਲਣ ਲੱਗੇ। ਉਕਤ ਵਿਅਕਤੀ ਨੇ ਦੱਸਿਆ ਕਿ ਉਸ ਦੀ ਘਰਵਾਲੀ ਪ੍ਰਮਜੀਤ ਕੌਰ ਨੂੰ ਵੀ ਸੁਣਦਾ ਨਹੀ ਤੇ ਉਸ ਤੇ ਛੋਟੇ ਛੋਟੇ ਬੱਚੇ ਹਨ ਸਾਡੇ ਬਰਸਾਤੀ ਪਾਣੀ ਦਾ ਕੋਈ ਨਿਕਾਸ ਨਹੀ ਹੈ ਤੇ ਸਾਡੇ ਮਕਾਨ ਵਿੱਚ ਪਾਣੀ ਖੜ•ਨ ਨਾਲ ਤਰੇੜਾਂ ਪੈ ਚੁੱਕੀਆਂ ਹਨ ਤੇ ਅਸੀਂ ਪ੍ਰਸ਼ਾਸ਼ਨ ਤੋਂ ਇੰਨਸਾਫ ਦੀ ਮੰਗ ਕਰਦੇ ਹਾਂ। ਉਹਨਾਂ ਨੇ ਦੱਸਿਆ ਕਿ ਭਦੌੜ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਦਰਾਖਸਤ ਐਸ. ਐਸ. ਪੀ ਬਰਨਾਲਾ ਨੂੰ ਦਿੱਤੀ ਹੈ। ਇਸ ਸਬੰਧੀ ਜਦ ਸਰਪੰਚ ਨਿਰਭੈ ਸਿੰਘ ਗਾਂਧੀ ਦਾ ਪੱਖ ਜਾਣਿਆਂ ਤਾਂ ਉਹਨਾਂ ਨੇ ਆਖਿਆ ਕਿ ਉਕਤ ਜਗ•ਾ ਪੰਜ ਭਰਾਵਾਂ ਦੀ ਸੀ ਜਿੰਨਾਂ ਵਿੱਚੋਂ ਇੱਕ ਨੇ ਤਿੰਨ ਹਿੱਸੇ ਇੱਕ ਤੇ ਦੋ ਹਿੱਸੇ ਇੱਕ ਵਿਅਕਤੀ ਨੂੰ ਵੇਚ ਦਿੱਤੇ ਤੇ ਇਸ ਤਰਾਂ ਜਿੰਨਾਂ ਨੇ ਇਹ ਜਗ•ਾ ਖਰੀਦੀ ਉਹਨਾਂ ਨੇ ਆਪਣੀ ਜਗ•ਾ ਤੇ ਮਕਾਨ ਬਣਾਉਣ ਲਈ ਪਰਨਾਲੇ ਪੁੱਟੇ ਸਨ ਤੇ ਪਹਿਲਾ ਇਹ ਪਹੀ ਆਪਸੀ ਸਹਿਮਤੀ ਨਾਲ ਪੰਜ ਭਰਾਵਾਂ ਨੇ ਛੱਡੀ ਹੋਈ ਸੀ। ਸਰਪੰਚ ਨੇ ਆਪਣੇ ਤੇ ਲੱਗੇ ਧੱਕੇਸਾਹੀ ਦੇ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਹੈ।
Post a Comment