ਮਾਨਸਾ, 27 ਜਨਵਰੀ () ਮਾਨਸਾ ਦੇ ਅੰਡਰ ਬ੍ਰਿਜ ’ਚ ਦੋ ਧਿਰਾਂ ’ਚ ਤੂੰ ਤੂੰ ਮੈਂ ਮੈਂ ਨੂੰ ਲੈ ਕੇ ਲੜਾਈ ਹੋਈ ਜਿਸ ਵਿਚ ਦੋਨੇਂ ਧਿਰਾਂ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਤੇਸ਼ ਸਿੰਘ ਪੁੱਤਰ ਲਾਭ ਸਿੰਘ, ਗੁਰਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਭੰਮੇ ਕਲਾਂ ਆਪਣੀ ਭੈਣ ਦੇ ਵਿਆਹ ਲਈ ਲਹਿੰਗਾ ਲੈ ਕੇ ਗਏ ਸਨ, ਜੋ ਵਾਪਸ ਕਰਨ ਆ ਰਹੇ ਸਨ। ਰਸਤੇ ਵਿਚ ਉਹਨਾਂ ਦਾ ਮੋਟਰ ਸਾਈਕਲ ਰਕੇਸ਼ ਕੁਮਾਰ ਪੁੱਤਰ ਪਾਲਾ ਰਾਮ, ਬਲਵੰਤ ਸਿੰਘ ਪੁੱਤਰ ਕਾਲੂ ਰਾਮ, ਜੀਵਨ ਕੁਮਾਰ ਪੁੱਤਰ ਲੱਲੜ ਰਾਮ ਨਾਲ ਟਕਰਾਇਆ ਜਿਸ ਤੇ ਦੋਨਾਂ ਵਿਚ ਲੜਾਈ ਹੋ ਗਈ ਤੇ ਰਕੇਸ਼ ਕੁਮਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਸਿਟੀ-1 ਦੀ ਪੁਲਿਸ ਨੇ ਜੀਵਨ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਹਰਤੇਸ਼ ਸਿੰਘ ਤੇ ਗੁਰਤੇਜ ਸਿੰਘ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਹਰਤੇਸ਼ ਸਿੰਘ ਦੇ ਬਿਆਨ ਲੈਣੇ ਬਾਕੀ ਸਨ।
Post a Comment