ਮਾਨਸਾ, 27 ਜਨਵਰੀ ( ਮਾਨਸਾ ਤੋਂ ਥੋੜੀ ਦੂਰ ਪਿੰਡ ਭੁਪਾਲ ਵਿਖੇ ਖੇਤਾਂ ਵਿਚ ਪਾਣੀ ਲਾ ਰਹੇ ਵਿਅਕਤੀ ਦੀ ਮੋਟਰ ਵਾਲੇ ਕੋਠੀ ਵਿਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਭੀਮ ਸੈਨ ਪੁੱਤਰ ਹਰਦਿਆਲ ਸਿੰਘ ਵਾਸੀ ਭੁਪਾਲ ਆਪਣੇ ਖੇਤਾਂ ਨੂੰ ਪਾਣੀ ਲਾਉਣ ਲਈ ਘਰੋਂ ਗਿਆ ਸੀ ਅਤੇ ਸਵੇਰੇ ਵਾਪਸ ਘਰ ਨਾ ਆਉਣ ਤੇ ਪਤਨੀ ਨੂੰ ਚਿੰਤਾ ਹੋਈ ਜਿਸ ਤੇ ਉਸ ਨੇ ਮੋਬਾਈਲ ਫੋਨ ਕੀਤਾ ਤਾਂ ਬੰਦ ਆ ਰਿਹਾ ਸੀ ਜਦੋਂ ਪਰਿਵਾਰ ਖੇਤ ਪਹੁੰਚਿਆ ਤਾਂ ਮੋਟਰ ਵਾਲੇ ਕੋਠੇ ਵਿਚ ਭੀਮ ਸੈਨ ਦੀ ਲਾਸ਼ ਪਈ ਸੀ ਜਿਸ ਦੇ ਸਿਰ ਤੇ ਤੇਜ ਹਥਿਆਰਾਂ ਨਾਲ ਵਾਰ ਕੀਤੇ ਹੋਏ ਸਨ। ਥਾਣਾ ਜੋਗਾ ਦੇ ਏ.ਐਸ.ਆਈ. ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਸੁਖਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Post a Comment