ਸੰਗਰੂਰ, 16 ਜਨਵਰੀ (ਗੋਇਲ)-ਛੇਵੀਂ ਆਰਥਿਕ ਗਣਨਾ ਦਾ ਸਰਵੇਖਣ ਅੱਜ ਸਵੇਰੇ 9 ਵਜੇ ਸ਼ੁਰੂ ਹੋ ਗਿਆ, ਜੋ ਕਿ 16 ਫਰਵਰੀ, 2013 ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪਹਿਲਾ ਫਾਰਮ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਦੀ ਰਿਹਾਇਸ਼ ਵਿਖੇ ਭਰਿਆ ਗਿਆ। ਉਪ ਅਰਥ ਅਤੇ ਅੰਕੜਾ ਸਲਾਹਕਾਰ ਸ. ਪਰਮਜੀਤ ਸਿੰਘ ਨੇ ਸ੍ਰੀ ਰਾਹੁਲ ਤੋਂ ਲੋੜੀਂਦੀ ਜਾਣਕਾਰੀ ਲਈ ਅਤੇ ਸੰਬੰਧਤ ਫਾਰਮ ਵਿੱਚ ਭਰੀ। ਉਨ•ਾਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਰਵੇਖਣ ਦੌਰਾਨ ਗਿਣਤੀਕਾਰ ਸਾਰੇ ਘਰਾਂ ਵਿਚ ਜਾਣਗੇ ਅਤੇ ਘਰਾਂ ਦੀਆਂ ਸੂਚੀਆਂ ਤਿਆਰ ਕਰਨ ਤੋਂ ਬਾਅਦ ਵਿਸੇਸ਼ ਤੌਰ ’ਤੇ ਉਨ•ਾਂ ਘਰਾਂ, ਅਦਾਰਿਆਂ ਬਾਰੇ ਵਿਸਥਾਰ ਨਾਲ ਸੂਚਨਾ ਇਕੱਤਰ ਕੀਤੀ ਜਾਵੇਗੀ, ਜਿੱਥੇ ਕਿਸੇ ਵੀ ਤਰ•ਾਂ ਦੀਆਂ ਆਰਥਿਕ ਗਤੀਵਿਧੀਆਂ, ਜਿਵੇਂ ਦੁਕਾਨ, ਫੈਕਟਰੀ, ਸੇਵਾਵਾਂ ਆਦਿ ਚਲਦੀਆਂ ਹੋਣਗੀਆਂ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਰਵੇਖਣ ਮੁਹਿੰਮ ਨੂੰ ਪੂਰੀ ਤਰ•ਾਂ ਸਫ਼ਲ ਕੀਤਾ ਜਾਵੇ। ਕਿ ਇਸ ਗਣਨਾ ਵਿੱਚ ਕੋਈ ਵੀ ਅਣਗਹਿਲੀ ਜਾਂ ਢਿੱਲ ਨਾ ਵਰਤੀ ਜਾਵੇ। ਡਿਊਟੀ ਪ੍ਰਤੀ ਕੁਤਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਦ ਸਰਕਾਰੀ ਨੁੰਮਾਇਦਾ ਆਵੇ ਤਾਂ ਸੱਚੀ ਅਤੇ ਸਹੀ ਸੂਚਨਾ ਦਿੱਤੀ ਜਾਵੇ। ਜੇਕਰ ਕੋਈ ਗਣਨਾਕਾਰ ਜਾਂ ਸੁਪਰਵਾਈਜ਼ਰ ਕਿਸੇ ਘਰ, ਦੁਕਾਨ ਜਾਂ ਫੈਕਟਰੀ ਵਿੱਚ ਨਹੀਂ ਜਾਂਦਾ ਤਾਂ ਉਸ ਬਾਰੇ ਸ਼ਿਕਾਇਤ ਸੰਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਕਾਰਜ ਸਾਧਕ ਅਫ਼ਸਰ, ਐ¤ਸ. ਡੀ. ਐ¤ਮ. ਦਫ਼ਤਰ ਜਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਕੀਤੀ ਜਾ ਸਕਦੀ ਹੈ।ਇਸ ਸੂਚਨਾ ਦੇ ਆਧਾਰ ’ਤੇ ਹੀ ਸਾਡੇ ਦੇਸ਼ ਦੀਆਂ ਆਰਥਿਕ ਯੋਜਨਾਵਾਂ ਬਣਾਈਆਂ ਜਾਣਗੀਆਂ ਅਤੇ ਲੋਕਾਂ ਦੇ ਆਰਥਿਕ ਵਿਕਾਸ ਲਈ ਉਪਰਾਲੇ ਕੀਤੇ ਜਾਣਗੇ। ਸਾਰੇ ਸਬੰਧਤ ਵਿਭਾਗ ਇਸ ਗਣਨਾ ਵਿਚ ਪੂਰਾ ਸਹਿਯੋਗ ਕਰਨ। ਉਪ ਅਰਥ ਅਤੇ ਅੰਕੜਾ ਸਲਾਹਕਾਰ ਸ. ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ•ਾ ਸੰਗਰੂਰ ਵਿਚ ਇਕ ਕੰਮ ਲਈ 852 ਗਣਨਾਕਾਰ ਅਤੇ 218 ਸੁਪਰਵਾਈਜ਼ਰ (ਕੁੱਲ 1074) ਤਾਇਨਾਤ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵਿਜੇ ਕੁਮਾਰ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਸੰਗਰੂਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।


Post a Comment