ਕੋਟਕਪੂਰਾ/16 ਜਨਵਰੀ / ਜੇਆਰ.ਅਸੋਕ/ਕਈ ਸਥਾਨਕ ਨਗਰ ਕੌਸ਼ਲ ਦੁਆਰਾ ਕਈ ਦੁਹਾਕੇ ਪਹਿਲਾ ਬਣਾਈਆਂ ਸਰਕਾਰੀ ਇਮਾਰਤਾਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਖੰਡਰ ਦਾ ਰੂਪ ਧਾਰਨ ਕਰਦੀਆਂ ਜਾ ਰਹੀਆ ਹਨ। ਇੰਨ•ਾਂ ਲਾਵਾਰਸ ਇਮਾਰਤਾ ਵਿੱਚ ਕੁਝ ਲੋਕਾ ਨੇ ਜੂਆ, ਐਸ-ਪ੍ਰਸ਼ਤੀ ਅਤੇ ਨਸ਼ੇੜੀਆਂ ਨੇ ਨਸ਼ਾ ਪੂਰਤੀ ਲਈ ਵਰਤਣੀਆਂ ਸੁਰੂ ਕਰ ਦਿੱਤੀਆ ਹਨ। ਜਿਕਰਯੋਗ ਕਾਫੀ ਸਮਾ ਪਹਿਲਾ ਨਗਰ ਕੌਸ਼ਲ ਨੇ ਬਿਲਡਿੰਗਾਂ ਵੇਚਣ ਦੀ ਕਰਾਂਤੀ ਲਿਆਂਦੀ ਸੀ। । ਜਿਕਰਯੋਗ ਹੈ ਕਿ ਨਗਰ ਕੌਸ਼ਲ ਨੇ ਸਰਕਾਰੀ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਦੀ ਬਜਾਏ ਵੇਚਣ ਨੂੰ ਤਰਜੀਹ ਦਿੱਤੀ। ਬਚੀਆਂ ਕੁਚੀਆ ਸਰਕਾਰੀ ਇਮਾਰਤਾਂ ਦੀਆਂ ਲੋਕਾ ਨੇ ਬੂਹੇ ਬਾਰੀਆਂ ਲਾ ਕੇ ਲੈ ਗਏ। ਪਰ ਨਗਰ ਕੌਸ਼ਲ ਚੁਪ ਚਾਪ ਮੂਕ ਦਰਸਕ ਬਣਕੇ ਖੰਡਰ ਬਣਦੀਆ ਇਮਾਰਤਾਂ ਦਾ ਤਮਾਸਾ ਵੇਖ ਦੀ ਰਹੀ। ਹੈਰਾਨੀ ਵਾਲੀ ਗੱਲ ਹੈ ਕਿ ਨਗਰ ਕੌਸ਼ਲਰਾਂ ਨੇ ਸਹਿਰ ਦੀ ਸੁੰਦਰਤਾਂ ਵੱਲ ਧਿਆਨ ਦੀ ਬਜਾਏ ਇਮਾਰਤਾਂ ਵੇਚਣਾ ਅਤੇ ਖੰਡਰ ਬਣਾਉਣਾ ਪਸੰਦ ਕੀਤਾ। ਕਦੇ ਵੀ ਨਹੀ ਸੋਚਿਆ ਕਿ ਇੰਨ•ਾਂ ਇਮਾਰਤਾ ਨੂੰ ਕਿਰਾਏ ਤੇ ਦੇ ਕੇ ਨਗਰ ਕੌਸ਼ਲਰ ਦੀ ਆਮਦਨ ਵਿੱਚ ਵਾਧਾ ਕਰਕੇ ੇ ਸਹਿਰ ਦੀ ਸੁਦਰਤਾਂ ਵੱਲ ਧਿਆਨ ਦਿੱਤਾ ਜਾਵੇ।ਵਨਣਯੋਗ ਹੈ ਕਿ 1970 ਦੇ ਲਗਭਗ ਸਵ: ਪ੍ਰਧਾਨ ਅਜਮੇਰ ਸਿੰਘ ਦੇ ਨਗਰ ਕੌਸ਼ਲ ਨੇ ਸਹਿਰ ਦੀ ਸੁੰਦਰਤਾਂ ਅਤੇ ਸਹਿਰ ਦੀ ਦਿੱਖ ਬਣਾਉਣ ਲਈ ਹਰ ਉਪਰਾਲੇ ਕੀਤੇ। ਸਹਿਰ ਵਿੱਚ ਕਿਸੇ ਵਾਰਡ ਵਿੱਚ ਧਰਮਸ਼ਾਲਾ ਦੇ ਰੂਪ ਵਿੱਚ ਬਿਲਡਿੰਗਾਂ ,ਫਾਇਰ ਸਰਵਿਸ ਦਫਤਰ ਬਿਲਡਿੰਗ, ਇੰਦਰਾ ਪ੍ਰੀਅ ਪਦਰਸ਼ਨੀ ਹਾਲ,ਅਤੇ ਸਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸਹਿਰ ਦੇ ਚੁਫੇਰੇ ਡਿਸਪੋਜਲ ਬਣਾਏ। ਅੱਜ ਦੇ ਸਮੇ ਬਿਲਡਿੰਗਾਂ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਖੰਡਰ ਦਾ ਰੂਪ ਧਾਰਨ ਕਰ ਰਹੀਆ ਹਨ। ਸਹਿਰ ਵਿੱਚ ਬਣੇ ਡਿਸਪੋਜਲ ਤਾ ਕੁਝ ਬੰਦ ਹੋ ਗਏ, ਉਕਤ ਦੀ ਸਾਂਭ ਸੰਭਾਲ ਵਾਸਤੇ ਰੱਖੇ ਕਰਮਚਾਰੀ ਤਿਉ ਦੇ ਤਿਉ ਮੌਜੂਦ ਹਨ। ਇਹ ਵੀ ਵਰਨਣਯੋਗ ਹੈ ਕਿ ਸਮੇ ਸਮੇ ਦੀਆਂ ਸਰਕਾਰਾਂ ਦੇ ਜਿੰਮੇਵਾਰ ਸਾਬਕਾ ਅਤੇ ਮੌਜੂਦਾ ਮੰਤਰੀਆਂ ਨੇ ਨਗਰ ਕੌਸ਼ਲਰ ਨੂੰ ਫੰਡ ਮਹੁੱਈਆਂ ਕਰਵਾਏ ਹਨ। ਪਰ ਕੌਸ਼ਲ ਦੇ ਕੁਝ ਕਰਮਚਾਰੀ /ਅਧਿਕਾਰੀਆਂ ਨੇ ਠੇਕੇਦਾਰਾਂ ਦੀ ਕਠਪੁਤਲੀ ਭਾਵ ਮਿਲੀ ਜੁਲੀ ਭੁਗਤ ਨਾਲ ਪ੍ਰਮਾਣਿਤ ਸਪੈਸੀਫਿਕੇਸ਼ਨ ਦੇ ਉਲਟ ਘਟੀਆਂ ਮਿਆਰ ਦਾ ਮਟੀਅਰਲ ਵਰਤਣ ਨਾਲ ਦੋ ਤਿੰਨ ਮਹੀਨਿਆਂ ਵਿੱਚ ਟੁਟ ਜਾਣ ਤੇ ਦੁਆਰਾ ਸਰਕਾਰ ਤੋ ਫੰਡ ਆਉਣ ਤੇ ਮੁੜ ਉਨ•ਾਂ ਸੜਕਾਂ ਦੀ ਰਿਪੈਅਰ ਕੀਤੀ ਜਾਦੀ ਹੈ। ਵੱਖ ਵੱਖ ਜੱਥੇਬੰਦੀਆਂ ਅਤੇ ਸਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਬਾਕੀ ਰਹਿੰਦੀਆਂ ਬਿਲਡਿੰਗਾਂ ਦੀ ਸਾਂਭ ਸੰਭਾਲ ਵੱਲ ਧਿਆਨ ਦੇ ਕੇ ਬਚਾਇਆ ਜਾਵੇ। ਠੇਕੇਦਾਰਾ ਦੁਆਰਾ ਘਟੀਆ ਮਟੀਰੀਅਲ ਵਰਤਣ ਤੇ ਜਾਂਚ ਪੜਤਾਲ ਕੀਤੀ ਜਾਵੇ ਤਾ ਅਗਾਂਹ ਨੂੰ ਉਕਤ ਮੀਟੀਆਲ ਨਾ ਵਰਤਣ, ਬਣੀਆ ਇਮਾਰਤਾ ਨੂੰ ਵੇਚਣ ਦੀ ਬਜਾਏ ਰਿਪੇਅਰ ਕਰਵਾ ਕੇ ਆਮਦਨ ਦੇ ਸੋਮੇ ਬਣਾਏ ਜਾਣ।

Post a Comment