ਮਨੁੱਖਤਾ ਦੀ ਭਲਾਈ ਲਈ ੈ ਕੰਪਨੀ ਹਰ ਸਮੇ ਤਿਆਰ: ਪੀ ਸੀ ਦਾਸ

Saturday, January 19, 20130 comments


ਮਾਨਸਾ, 19 ਜਨਵਰੀ (ਆਹਲੂਵਾਲੀਆ )ਮਨੁੱਖਾਂ ਦੀ ਭਲਾਈ ਵਿੱਚ ਅਹਿਮ ਯੋਗਦਾਨ ਪਾਉਦਿਆ ਵੇਦਾਂਤਾ ਗਰੁੱਪ ਕੰਪਨੀ ਯ ਤਲਵੰਡੀ ਸਾਬੋ ਪਾਵਰ ਲਿਮਟਿਡ ਵਲੋ ਥਰਮਲ ਦੇ ਨੇੜਲੇ ਪਿੰਡਾਂ ਕਮਾਲੂ ਤੇ ਕੋਠੇ ਅਸਪਾਲ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਸ ਕੈਂਪ ਦਾ ਲਾਭ ਉਠਾਇਆ। ਇਹ ਕੈਂਪ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਕਾਲਜ ਬਠਿੰਡਾ ਦੇ ਸਹਿਯੋਗ ਨਾਲ ਲਗਾਏ ਗਏ।ਇਸ ਮੌਕੇ ਕੰਪਨੀ ਦੇ ਸਪੋਕਸਮੈਨ ਪੀ ਸੀ ਦਾਸ ਨੇ ਕਿਹਾ ਕਿ ਕੰਪਨੀ ਵਲੋ ਥਰਮਲ ਦੇ ਇਲਾਕੇ ਅਤੇ ਪੂਰੇ ਮਾਨਸਾ ਜਿਲ੍ਹੇ ਦੇ ਲੋਕਾਂ ਦੀ ਭਲਾਈ ਲਈ ਇਹ ਕੈਂਪ ਲਗਾਏ ਜਾਂਦੇ ਹਨ।ਉਨਾਂ ਕਿਹਾ ਕਿ ਇਨ੍ਹਾਂ ਕੈਂਪਾ ਵਿੱਚ ਵਿਸ਼ੇਸ ਕਰਕੇ ਹਰ ਬਿਮਾਰੀ ਦੇ ਮਰੀਜਾਂ ਦਾ ਚੈਕਅੱਪ ਕਰਕੇ ਦਵਾਈਆਂ ਅਤੇ ਇਲਾਜ ਫਰੀ ਕੀਤਾ ਜਾਂਦਾ ਹੈ। ਕੰਪਨੀ ਦਾ ਮੁੱਢਲਾ ਫਰਜ ਇਲਾਕੇ ਦੇ ਲੋਕਾਂ ਨੂੰ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋਣ ਤੋ ਬਚਾਇਆ ਜਾ ਸਕੇ।ਇਸ ਮੌਕੇ ਡਾਕਟਰ ਨਿਰੰਜਣ ਲਾਲ ਤੇ ਡਾਕਟਰ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਲਵੇ ਇਲਾਕੇ ਦੇ ਲੋਕ ਜਿਆਦਾ ਕਰਕੇ ਪਾਣੀ ਸਾਫ ਨਾ ਹੋਣ ਕਰਕੇ ਕਈ ਅਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ ਜਿਨ੍ਹਾਂ ਦਾ ਇਲਾਜ ਸਮੇ ਸਿਰ ਨਾ ਹੋਣ ਕਰਕੇ ਕਈ ਗੰਭੀਰ ਸਿੱਟੇ ਨਿਕਲਦੇ ਹਨ ਉੁਨ੍ਹਾਂ ਦੱਸਿਆ ਕਿ ਅਸੀ ਹਰ ਇੱਕ ਮਰੀਜ ਦੀ ਬੜੀ ਬਾਰੀਕੀ ਨਾਲ ਜਾਂਚ ਕਰਕੇ ਉਸ ਨੂੰ ਦਵਾਈ ਮਹੁੱਈਆ ਕਰਵਾਉਦੇ ਹਾਂ ਜਿਸ ਨਾਲ ਮਰੀਜ ਦੀ ਸਿਹਤ ਠੀਕ ਰਹਿੰਦੀ ਹੈ। ਇਸ ਮੌਕੇ ਕੰਪਨੀ ਦੀ ਪੀ ਆਰ ਓ ਮੈਡਮ ਪ੍ਰੀਤੀ ਰਾਵਤ ਨੇ ਦੱਸਿਆ ਕਿ ਕੰਪਨੀ ਅਤੇ ਡਾਕਟਰਾਂ ਦੇ ਸਹਿਯੋਗ ਨਾਲ ਕਮਾਲੂ ਵਿਖੇ 70 ਤੇ ਕੋਠੇ ਅਸਪਾਲ ਵਿਖੇ 53 ਮਰੀਜਾਂ ਚੈਕਅੱਪ ਕਰਕੇ ਫਰੀ ਦਵਾਈ ਦਿੱਤੀ ਗਈ ਇਸ ਮੌਕੇ ਖਾਸ ਕਰ ਪਿੰਡ ਵਿੱਚ ਸਕੂਲੀ ਬੱਚਿਆਂ ਨੂੰ ਵਿਸ਼ੇਸ ਤੌਰ ਤੇ ਬੁਲਾਕੇ ਉਨਾਂ ਦਾ ਚੈਕਅੱਪ ਕਰਕੇ ਦਵਾਈਆਂ ਵੰਡੀਆਂ ਗਈਆਂ। ਕੈਂਪ ਦੌਰਾਨ ਕੋਠੇ ਅਸਪਾਲ ਦੇ ਸਰਪੰਚ ਸੁਖਬੀਰ ਸਿੰਘ ਤੇ ਡਾਕਟਰ ਕਰਮਜੀਤ ਸਿੰਘ,  ਮਹਿੰਦਰ ਸਿੰਘ ਰੰਧਾਵਾ, ਹਰਮਨ ਬਰਾੜ, ਕਰਮਜੀਤ ਸਿੱਧੂ, ਗੁਰਜੀਤ ਕੌਰ ਗਿੱਲ ਆਦਿ ਸਟਾਫ ਹਾਜ਼ਰ ਸੀ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger