ਮਾਨਸਾ 19ਜਨਵਰੀ ( ਸਤੀਸਮਹਿਤਾ,ਆਹਲੂਵਾਲੀਆ) ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਸਥਾਨਕ ਸਹਿਰ ਮਾਨਸਾ ਵਿਖੇ ਚੱਲ ਰਹੀ ਗੁਰੂ ਗੋਬਿੰਦ ਸਿੰਘ ਟਿਊਸ਼ਨ ਐਕਡਮੀ ਨੇ ਗੁਰੂ ਸਾਹਿਬ ਦਾ ਜਨਮ ਦਿਹਾੜਾ ਬੱਚੀਆ ਨੇ ਸਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਐਕਡਮੀ ਦੇ ਵਿਦਿਆਰਥੀਆਂ ਵਲੋ ਅਮ੍ਰਿਵੇਲੇ ਸਭ ਤੋ ਪਹਿਲਾ ਗੁਰੂ ਸਾਹਿਬ ਦੀਆਂ ਬਾਣੀਆ,ਚੋਪਈ ਸਾਹਿਬ,ਜਾਪ ਸਾਹਿਬ ਦੇ ਪਾਠ ਕੀਤੇ ਗਏ। ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਵਿਦਿਆਰਥੀਆਂ ਨੇ ਸ਼ਹਿਰ ਨਿਵਾਸੀਆਂ ਲਈ ਰਗਮਾ ਗਰਮ ਖੀਰ ਤੇ ਚਾਹ ਬਿਸਕੁਟ ਦੇ ਲੰਗਰ ਲਗਾਏ ਗਏ। ਦੇਰ ਸ਼ਾਮ ਤੱਕ ਚੱਲੇ ਇਸ ਲੰਗਰ ਤੋ ਬਾਅਦ ਬੱਚਿਆ ਨੇ ਸ਼ਾਨਦਾਰ ਆਤਿਸਬਾਜੀ ਵੀ ਕੀਤੀ।ਭਾਵੇ ਕੁੱਝ ਸਮਾਂ ਮੌਸਮ ਖਰਾਬ ਵੀ ਰਿਹਾ ਪਰ ਬੱਚਿਆ ਦਾ ਲੰਗਰ ਦੀਸੇਵਾ ਦਾ ਉਤਸ਼ਾਹ ਵੇਖਣਯੋਗ ਸੀ ।ਐਕਡਮੀ ਦੇ ਡਾਇਰੇਕਟਰ ਤੇਜਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਸਾਨੂੰ ਸਭ ਨੂੰ ਗੁਰੂ ਸਾਹਿਬ ਦੇ ਜਨਮ ਦਿਨ ਤੇ ਉਨ੍ਹਾਂ ਦੀ ਸਿੱਖਿਆਵਾ ਤੇ ਚਲਦਿਆ ਸਮਾਜ ਸੇਵਾ ਲਈ ਵੱਧ ਤੋ ਵੱਧ ਕਾਰਜ ਕਰਨੇ ਚਾਹੀਦੇ ਹਨ।
Post a Comment