ਹੁਸ਼ਿਆਰਪੁਰ 16 ਜਨਵਰੀ, 2013/ਕੰਨਿਆ ਭਰੂਣ ਹੱਤਿਆ ਨੂੰ ਰੋਕਣ, ਲੜਕੇ ਲੜਕੀਆਂ ਦੇ ¦ਿਗ ਅਨੁਪਾਤ ਨੂੰ ਬਰਾਬਰ ਕਰਨ ਅਤੇ ਇਕ ਸਮਾਨਤਾ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਅੱਜ ਈ ਐਸ ਆਈ ਰਹੀਮ ਪੁਰ ਹੁਸ਼ਿਆਰਪੁਰ ਵਿਖੇ ਲੜਕੀਆਂ ਦੀ ਲੋਹੜੀ ਪਾਈ ਗਈ। ਡਾ. ਨੀਲਮ ਸਿ¤ਧੂ ਐਸ ਐਮ ਉ ਜੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਰੋਹ ਵਿੱਚ 10 ਨਵ ਜੰਮੀਆਂ ਬੱਚੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਸਰੋਜ ਨਕੜਾ , ਬਿੰਦੂ, ਅਦਰਸ ਕਪਲਾ , ਮੈਡਮ ਵਾਲੀਆ ਸਮਾਜ ਸੇਵਕਾ ਵਲੋ ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ। ਡਾ. ਜਗਮੋਹਣ ਸਿੰਘ , ਡਾ ਰਜੇਸ ਗਰਗ , ਡਾ ਅਨਿਲ ਬ¤ਸੀ , ਡਾ ਹਰਜਿੰਦਰ ਲਾਲ , ਡਾ ਸਵਿੰਦਰ ਕੋਰ , ਡਾ ਨੀਲਮ ਤਿਵਾੜੀ , ਡਾ ਦਿਲਬਾਗ ਸਿੰਘ ,ਇਸ ਸਮਾਰੋਹ ਦੌਰਾਨ ਸ਼ਾਮਿਲ ਹੋਇਆ। ਲੋਹੜੀ ਦੇ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਡਾ. ਨੀਲਮ ਸਿ¤ਧੂ ਨੇ ਕਿਹਾ ਕਿ ਲੜਕੀਆਂ ਦੀ ਲੋਹੜੀ ਪਾਉਣ ਦੇ ਇਸ ਉਪਰਾਲੇ ਨਾਲ ਜਿੱਥੇ ਭਰੂਣ ਹੱਤਿਆ ਨੂੰ ਠੱਲ ਪਾਉਣ ਵਿੱਚ ਮਦਦ ਮਿਲੇਗੀ ਉੱਥੇ ਲੋਕਾਂ ਦੇ ਮਨਾ ਵਿੱਚ ਵੀ ਲੜਕੀਆ ਪ੍ਰਤੀ ਸਤਿਕਾਰ ਦੀ ਭਾਵਨਾ ਵੱਧੇਗੀ, ਕਿਉਂਕਿ ਲੜਕੀਆਂ ਹੀ ਸਾਡੇ ਸਮਾਜ ਦਾ ਆਧਾਰ ਹਨ। ਉਹਨਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਜਿਸ ਤਰ•ਾਂ ਅਸੀਂ ਆਪਣੇ ਲੜਕਿਆਂ ਦੀ ਲੋਹੜੀ ਪੂਰੀ ਧੂਮ ਧਾਮ ਨਾਲ ਮਨਾਉਂਦੇ ਹਾਂ ਉਸੇ ਤਰ•ਾਂ ਆਪਣੀਆਂ ਲੜਕੀਆਂ ਦੀ ਲੋਹੜੀ ਵੀ ਧੂਮ ਧਾਮ ਨਾਲ ਮਨਾਈਏ। ਡਾ ਰਜੇਸ਼ ਗਰਗ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਾਦਾ ਭਰੁੂਣ ਹੱਤਿਆ ਰੌਕਣ ਲਈ ਬਾਲੜੀ ਸੁਰੱਖਿਆ ਯੋਜਨਾ ਵਿਸ਼ੇਸ਼ ਤੌਰ ਤੇ ਚਲਾਈ ਜਾ ਰਹੀ ਹੈ। ਜਿਸ ਅਧੀਨ ਜਿਹਨਾਂ ਦੀਆਂ ਇੱਕ ਜਾਂ ਦੋ ਲੜਕੀਆਂ ਹੀ ਹਨ ਅਤੇ ਉਸ ਪਰਿਵਾਰ ਦੀ ਔਰਤ ਜਾਂ ਮਰਦ ਨੇ ਨਲਬੰਦੀ ਜਾਂ ਨਸਬੰਦੀ ਅਪ੍ਰੇਸ਼ਨ ਕਰਵਾਇਆ ਹੋਵੇ ਤਾਂ ਇੱਕ ਬੇਟੀ ਲਈ 500 ਰੁ ਪ੍ਰਤੀ ਮਹੀਨਾ ਅਤੇ ਦੋ ਬੇਟੀਆਂ ਲਈ 1000 ਰੁ ਪ੍ਰਤੀ ਮਹੀਨਾ ਬੱਚੀਆਂ ਦੀ ਉਮਰ 18 ਸਾਲ ਹੋਣ ਤੱਕ ਉਹਨਾਂ ਦੇ ਸਾਂਝੇ ਬੈਂਕ ਅਕਾਉਂਟ ਵਿੱਚ ਜਮਾ ਕਰਵਾਈ ਜਾਂਦੀ ਹੈ। ਡਾ ਜਗਮੋਹਣ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੀ ਰਹਿਨੁਮਾਈ ਹੇਠ ਜਲਦ ਹੀ ਇੱਕ ਵੂਮੇਨ ਹੈਲਪ ਲਾਈਨ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਰਾਹੀਂ ਕੋਈ ਵੀ ਜਰੂਰਤਮੰਦ ਔਰਤ ਜੋ ਕਿਸੇ ਮੁਸ਼ਿਕਲ ਨਾਲ ਜੂਝ ਰਹੀ ਹੋਵੇ ਉਹ ਕਾਲ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੀ ਹੈ। ਈ ਐਸ ਆਈ ਦੇ ਮੁਲਜਮਾ ਵਲੋ ਵੱਲੋਂ ਲੋਹੜੀ ਸਬੰਧਿਤ ਗੀਤ ਗਾਏ ਗਏ ਅਤੇ ਬੋਲੀਆਂ ਪਾਈਆਂ ਗਈਆਂ। ਸਮਾਰੋਹ ਵਿੱਚ ਭਰੂੱਣ ਹੱਤਿਆ ਵਿਰੁੱਧ ਜਾਗਰੂਕਤਾ ਪ੍ਰਦਾਨ ਕਰਦੀ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ।

Post a Comment